ਪਾਕਿਸਤਾਨ: ਆਤਮਘਾਤੀ ਹਮਲੇ ਵਿੱਚ ਨੌਂ ਹਲਾਕ

ਪਾਕਿਸਤਾਨ: ਆਤਮਘਾਤੀ ਹਮਲੇ ਵਿੱਚ ਨੌਂ ਹਲਾਕ

ਪਿਸ਼ਾਵਰ,(ਇੰਡੋ ਕਨੇਡੀਅਨ ਟਾਇਮਜ਼)- ਪਾਕਿਸਤਾਨ ਦੇ ਉੱਤਰ-ਪੱਛਮੀ ਹਿੱਸੇ ਵਿੱਚ ਛਾਉਣੀ ਦੀ ਕੰਧ ਵਿੱਚ ਧਮਾਕਾਖੇਜ਼ ਸਮੱਗਰੀ ਨਾਲ ਲੱਦੇ ਦੋ ਵਾਹਨਾਂ ਦੇ ਟਰਕਾਉਣ ਕਾਰਨ ਘੱਟੋ-ਘੱਟ ਨੌਂ ਜਣਿਆਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਫੌਜ ਦੇ ਜਵਾਨਾਂ ਨੇ ਗੋਲੀਬਾਰੀ ਦੌਰਾਨ ਘੱਟੋ-ਘੱਟ ਛੇ ਅਤਿਵਾਦੀਆਂ ਨੂੰ ਵੀ ਮਾਰ ਮੁਕਾਇਆ ਹੈ। ਪੁਲੀਸ ਨੇ ਦੱਸਿਆ ਕਿ ਖੈਬਰ ਪਖ਼ਤੂਨਖਵਾ ਸੂਬੇ ਵਿੱਚ ਬੰਨੂ ਛਾਉਣੀ ਦੀ ਕੰਧ ਕੋਲ ਦੋ ਆਤਮਘਾਤੀ ਹਮਲਾਵਰਾਂ ਨੇ ਧਮਾਕਾ ਕਰ ਕੇ ਖੁਦ ਨੂੰ ਉਡਾ ਲਿਆ। ਪੁਲੀਸ ਮੁਤਾਬਕ ਕੰਧ ਟੁੱਟਣ ਮਗਰੋਂ ਪੰਜ-ਛੇ ਅਤਿਵਾਦੀਆਂ ਨੇ ਛਾਉਣੀ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ, ਪਰ ਉਨ੍ਹਾਂ ਨੂੰ ਮਾਰ ਦਿੱਤਾ ਗਿਆ ਹੈ। ਹਾਫਿਜ਼ ਗੁਲ ਬਹਾਦੁਰ ਨਾਲ ਸਬੰਧਤ ਜੈਸ਼-ਅਲ ਫੁਰਸਾਨ ਨੇ ਇੱਕ ਬਿਆਨ ਵਿੱਚ ਬੰਨੂ ’ਚ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਧਮਾਕਾਖੇਜ਼ ਸਮੱਗਰੀ ਨਾਲ ਲੱਦੇ ਦੋ ਵਾਹਨਾਂ ਨਾਲ ਧਮਾਕਾ ਕੀਤਾ ਗਿਆ ਹੈ। 

sant sagar