ਮੈਕਸਿਕੋ ’ਚ ਸ਼ੀਨਬਾਮ ਬਣੇਗੀ ਪਹਿਲੀ ਮਹਿਲਾ ਰਾਸ਼ਟਰਪਤੀ

ਮੈਕਸਿਕੋ ’ਚ ਸ਼ੀਨਬਾਮ ਬਣੇਗੀ ਪਹਿਲੀ ਮਹਿਲਾ ਰਾਸ਼ਟਰਪਤੀ

ਮੈਕਸਿਕੋ ’ਚ ਸ਼ੀਨਬਾਮ ਬਣੇਗੀ ਪਹਿਲੀ ਮਹਿਲਾ ਰਾਸ਼ਟਰਪਤੀ
ਮੈਕਸਿਕੋ ਸਿਟੀ-ਮੈਕਸਿਕੋ ਦੇ 200 ਸਾਲ ਦੇ ਇਤਿਹਾਸ ’ਚ ਪਹਿਲੀ ਵਾਰ ਮਹਿਲਾ ਰਾਸ਼ਟਰਪਤੀ ਬਣੇਗੀ। ਰਾਸ਼ਟਰਪਤੀ ਚੋਣਾਂ ’ਚ ਸੰਭਾਵਿਤ ਜੇਤੂ ਕਲੌਡੀਆ ਸ਼ੀਨਬਾਮ ਦੇਸ਼ ਇਸ ਅਹੁਦੇ ’ਤੇ ਬੈਠਣ ਵਾਲੀ ਪਹਿਲਾ ਮਹਿਲਾ ਹੋਵੇਗੀ। ਜਲਵਾਯੂ ਵਿਗਿਆਨੀ ਅਤੇ ਮੈਕਸਿਕੋ ਸਿਟੀ ਦੀ ਸਾਬਕਾ ਮੇਅਰ ਸ਼ੀਨਬਾਮ ਨੇ ਐਤਵਾਰ ਰਾਤ ਕਿਹਾ ਕਿ ਦੋ ਉਮੀਦਵਾਰਾਂ ਨੇ ਉਨ੍ਹਾਂ ਦੀ ਜਿੱਤ ਮੰਨ ਲਈ ਹੈ।
ਸ਼ੀਨਬਾਮ ਨੇ ਇਕ ਹੋਟਲ ਦੇ ਬਾਹਰ ਮੁਸਕਰਾਉਂਦਿਆਂ ਕਿਹਾ, ‘‘ਮੈਂ ਮੈਕਸਿਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣਾਂਗੀ।’’ ਇਸ ਤੋਂ ਕੁਝ ਦੇਰ ਪਹਿਲਾਂ ਚੋਣ ਅਧਿਕਾਰੀਆਂ ਨੇ ਕੁਝ ਅੰਕੜੇ ਪੇਸ਼ ਕੀਤੇ ਜਿਨ੍ਹਾਂ ’ਚ ਉਹ ਲੀਡ ਹਾਸਲ ਕਰਦੀ ਦਿਖ ਰਹੀ ਹੈ। ਸ਼ੀਨਬਾਮ ਨੇ ਕਿਹਾ ਕਿ ਸਾਰਿਆਂ ਨੇ ਰਲ ਕੇ ਇਹ ਹਿੰਮਤ ਦਿਖਾਈ ਹੈ। ‘ਇਸ ’ਚ ਸਾਡੀਆਂ ਬਹਾਦਰ ਨਾਰੀਆਂ, ਮਾਵਾਂ ਅਤੇ ਧੀਆਂ ਦਾ ਭਰਪੂਰ ਸਾਥ ਰਿਹਾ ਹੈ। ਅਸੀਂ ਦਿਖਾ ਦਿੱਤਾ ਕਿ ਮੈਕਸਿਕੋ ਇਕ ਜਮਹੂਰੀ ਮੁਲਕ ਹੈ ਜਿਥੇ ਸ਼ਾਂਤੀ ਨਾਲ ਚੋਣਾਂ ਹੋਈਆਂ ਹਨ।’ ਨੈਸ਼ਨਲ ਇਲੈਕਟੋਰਲ ਇੰਸਟੀਚਿਊਟ ਦੇ ਮੁਖੀ ਨੇ ਕਿਹਾ ਕਿ ਅੰਕੜਿਆਂ ਮੁਤਾਬਕ ਸ਼ੀਨਬਾਮ ਨੂੰ 58.3 ਤੋਂ 60.7 ਫ਼ੀਸਦ ਵੋਟ ਮਿਲੇ ਹਨ। ਵਿਰੋਧੀ ਧਿਰ ਦੀ ਉਮੀਦਵਾਰ ਜੋਚਿਟਲ ਗਾਲਵੇਜ਼ ਨੂੰ 26.6 ਤੋਂ 28.6 ਫ਼ੀਸਦ ਜਦਕਿ ਜੌਰਜ ਅਲਵਾਰੇਜ਼ ਮੇਨੇਜ਼ ਨੂੰ 9.9 ਤੋਂ 10.8 ਫ਼ੀਸਦ ਵੋਟ ਮਿਲੇ ਹਨ। 

ad