ਸ਼ਹਿਜ਼ਾਦਾ ਦੱਸੇ ਅੰਬਾਨੀ-ਅੰਡਾਨੀ ਤੋਂ ਕਿੰਨਾ ਮਾਲ ਚੁੱਕਿਆ: ਮੋਦੀ

ਸ਼ਹਿਜ਼ਾਦਾ ਦੱਸੇ ਅੰਬਾਨੀ-ਅੰਡਾਨੀ ਤੋਂ ਕਿੰਨਾ ਮਾਲ ਚੁੱਕਿਆ: ਮੋਦੀ

ਸ਼ਹਿਜ਼ਾਦਾ ਦੱਸੇ ਅੰਬਾਨੀ-ਅੰਡਾਨੀ ਤੋਂ ਕਿੰਨਾ ਮਾਲ ਚੁੱਕਿਆ: ਮੋਦੀ
ਹੈਦਰਾਬਾਦ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ’ਤੇ ‘ਅੰਬਾਨੀ ਅਤੇ ਅਡਾਨੀ’ ਨਾਲ ਗੰਢ-ਤੁੱਪ ਦਾ ਦੋਸ਼ ਲਾਉਂਦਿਆਂ ਸਵਾਲ ਕੀਤਾ ਕਿ ਕੀ ਪਾਰਟੀ ਨੂੰ ਦੋਵੇਂ ਕਾਰੋਬਾਰੀਆਂ ਤੋਂ ਟੈਂਪੂ ਭਰ ਕੇ ਕਾਲਾ ਧਨ ਮਿਲਿਆ ਹੈ ਜਿਸ ਕਾਰਨ ਉਨ੍ਹਾਂ ਦੇ ਆਗੂ ਰਾਹੁਲ ਗਾਂਧੀ ਨੇ ਦੋਹਾਂ ਨੂੰ ਭੰਡਣਾ ਬੰਦ ਕਰ ਦਿੱਤਾ ਹੈ। ਅੰਬਾਨੀ-ਅਡਾਨੀ ਮੁੱਦੇ ’ਤੇ ਬਿਰਤਾਂਤ ’ਚ ਬਦਲਾਅ ਨਜ਼ਰ ਆ ਰਿਹਾ ਹੈ ਕਿਉਂਕਿ ਪਹਿਲਾਂ ਕਾਂਗਰਸ ਮੋਦੀ ਅਤੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਹਮਲਾ ਬੋਲਣ ਲਈ ਦੋਵੇਂ ਕਾਰੋਬਾਰੀਆਂ ਦੇ ਨਾਵਾਂ ਦੀ ਵਰਤੋਂ ਕਰਦੀ ਹੁੰਦੀ ਸੀ ਪਰ ਹੁਣ ਮੋਦੀ ਨੇ ਦੋਹਾਂ ਦਾ ਨਾਮ ਕਾਂਗਰਸ ਨਾਲ ਜੋੜ ਕੇ ਹਲਚਲ ਮਚਾ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਮੰਗ ਕੀਤੀ ਹੈ ਕਿ ਕਾਂਗਰਸ ਲੋਕਾਂ ਨੂੰ ਦੱਸੇ ਕਿ ਉਸ ਦੇ ‘ਸ਼ਹਿਜ਼ਾਦੇ’ ਨੇ ਪਿਛਲੇ ਪੰਜ ਸਾਲਾਂ ਤੋਂ ਚੁੱਕੇ ਜਾ ਰਹੇ ਮੁੱਦੇ ’ਤੇ ਚੁੱਪੀ ਕਿਉਂ ਧਾਰ ਲਈ ਹੈ। ਤਿਲੰਗਾਨਾ ਦੇ ਵੇਮੁਲਾਵਾੜਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ,‘‘ਉਸ ਦਾ ਰਾਫ਼ਾਲ ਮੁੱਦਾ ਜਦੋਂ ਢਹਿ-ਢੇਰੀ ਹੋ ਗਿਆ ਤਾਂ ਉਸ ਨੇ ਪੰਜ ਕਾਰੋਬਾਰੀਆਂ ਬਾਰੇ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਸੀ। ਫਿਰ ਉਸ ਨੇ ਅੰਬਾਨੀ-ਅਡਾਨੀ ਆਖਣਾ ਸ਼ੁਰੂ ਕਰ ਦਿੱਤਾ। ਪਰ ਜਦੋਂ ਤੋਂ ਚੋਣਾਂ ਦਾ ਐਲਾਨ ਹੋਇਆ ਹੈ ਤਾਂ ਇਨ੍ਹਾਂ ਲੋਕਾਂ (ਕਾਂਗਰਸੀਆਂ) ਨੇ ਅੰਬਾਨੀ-ਅਡਾਨੀ ਨੂੰ ਭੰਡਣਾ ਬੰਦ ਕਰ ਦਿੱਤਾ ਹੈ। ਮੈਂ ਤਿਲੰਗਾਨਾ ਦੀ ਧਰਤੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਸ਼ਹਿਜ਼ਾਦਾ ਐਲਾਨ ਕਰੇ ਕਿ ਅੰਬਾਨੀ-ਅਡਾਨੀ ਤੋਂ ਕਿੰਨਾ ਮਾਲ ਚੁੱਕਿਆ ਗਿਆ ਹੈ। ਕੀ ਪੈਸਿਆਂ ਨਾਲ ਭਰਿਆ ਟੈਂਪੂ ਕਾਂਗਰਸ ਕੋਲ ਪਹੁੰਚ ਗਿਆ ਹੈ? ਅੰਬਾਨੀ-ਅਡਾਨੀ ਨਾਲ ਕੀ ਸਮਝੌਤਾ ਹੋਇਆ ਹੈ ਕਿ ਦੋਹਾਂ ਖ਼ਿਲਾਫ਼ ਰਾਤੋ-ਰਾਤ ਗਾਲ੍ਹਾਂ ਬੰਦ ਹੋ ਗਈਆਂ ਹਨ?’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਗੜਬੜ ਜ਼ਰੂਰ ਹੈ ਅਤੇ ਕਾਂਗਰਸ ਨੂੰ ‘ਚੋਰੀ ਦਾ ਮਾਲ ਟੈਂਪੂ ਭਰ ਕੇ ਮਿਲਿਆ ਹੈ ਅਤੇ ‘ਕਾਲੇ ਧਨ ਦੀਆਂ ਕਿੰਨੀਆਂ ਬੋਰੀਆਂ ਭਰ ਕੇ ਰੁਪਏ ਮਾਰੇ ਹਨ।’ ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇਸ ਦਾ ਦੇਸ਼ ਵਾਸੀਆਂ ਨੂੰ ਜਵਾਬ ਦੇਣਾ ਪਵੇਗਾ। ਕਾਂਗਰਸ ਪ੍ਰਧਾਨ ਮੰਤਰੀ ’ਤੇ ਗੌਤਮ ਅਡਾਨੀ ਤੇ ਮੁਕੇਸ਼ ਅੰਬਾਨੀ ਸਮੇਤ ਦੇਸ਼ ਦੇ ਸਿਖਰਲੇ ਪੰਜ ਕਾਰੋਬਾਰੀਆਂ ਦਾ ਪੱਖ ਪੂਰਨ ਦੇ ਦੋਸ਼ ਲਾਉਂਦੀ ਆਈ ਹੈ।
 

sant sagar