ਟੋਰਾਂਟੋ— ਕੈਨੇਡਾ ਦੇ ਸਕੂਲਾਂ 'ਚ ਹੁਣ ਸੰਸਕ੍ਰਿਤ ਭਾਸ਼ਾ ਨਾਲ ਸਬੰਧਤ ਕਲਾਸਾਂ ਦਾ ਨਵਾਂ ਦੌਰ ਸ਼ੁਰੂ ਹੋ ਚੁੱਕਾ ਹੈ। ਹਰ ਸ਼ਨੀਵਾਰ ਨੂੰ ਸਕਾਰਬਰਗ 'ਚ ਸਥਿਤ ਕੋਰਨਲ ਪਬਲਿਕ ਸਕੂਲ 'ਚ ਲਗਭਗ 2 ਦਰਜਨ ਬੱਚੇ ਸੰਸਕ੍ਰਿਤ ਸਿੱਖਣ ਲਈ ਜਾ ਰਹੇ ਹਨ। ਇਹ ਸਭ ਟੋਰਾਂਟੋ ਜ਼ਿਲਾ ਸਕੂਲ ਬੋਰਡ ਦੀ ਮਿਹਰਬਾਨੀ ਹੈ, ਜਿਸ ਨੇ ਅਧਿਕਾਰਕ ਤੌਰ 'ਤੇ ਸਕੂਲਾਂ ਨੂੰ ਇਹ ਭਾਸ਼ਾ ਸ਼ਾਮਲ ਕਰਨ ਦੀ ਮਨਜ਼ੂਰੀ ਦਿੱਤੀ ਹੈ।
ਕਈ ਹੋਰ ਸਕੂਲਾਂ 'ਚ ਬੱਚੇ ਭਾਰਤ ਦੀ ਪੁਰਾਤਨ ਭਾਸ਼ਾ ਨੂੰ ਸਿੱਖ ਰਹੇ ਹਨ। ਪਹਿਲਾਂ ਕਈ ਨਿੱਜੀ ਟਿਊਟਰਾਂ ਕੋਲੋਂ ਜਾਂ ਮੰਦਰਾਂ 'ਚ ਜਾ ਕੇ ਬੱਚੇ ਸੰਸਕ੍ਰਿਤ ਸਿੱਖਦੇ ਸਨ ਪਰ ਹੁਣ ਇਸ ਦਾ ਦਾਇਰਾ ਵੱਡਾ ਹੋ ਗਿਆ ਹੈ। ਮਿਸੀਸਾਗਾ ਤੇ ਬਰੈਂਪਟਨ ਦੇ ਸਕੂਲ ਵੀ ਬੱਚਿਆਂ ਨੂੰ ਸੰਸਕ੍ਰਿਤ ਭਾਸ਼ਾ ਦਾ ਗਿਆਨ ਦੇਣ ਲਈ ਅੱਗੇ ਆਏ ਹਨ। ਪਿਛਲੇ 3 ਕੁ ਸਾਲਾਂ ਤੋਂ ਇਹ ਰੁਝਾਨ ਵਧਿਆ ਹੈ।
ਬੱਚੇ ਹਿੰਦੀ, ਉਰਦੂ, ਪੰਜਾਬੀ, ਤਮਿਲ, ਬੰਗਾਲੀ, ਗੁਜਰਾਤੀ ਅਤੇ ਮਰਾਠੀ ਭਾਸ਼ਾਵਾਂ ਵੀ ਸਿੱਖ ਰਹੇ ਹਨ। 2014 ਤੋਂ ਕੁੱਝ ਵਲੰਟੀਅਰਾਂ ਨੇ ਇਹ ਜ਼ਿੰਮਾ ਚੁੱਕਿਆ ਸੀ ਤੇ ਹੁਣ ਉਨ੍ਹਾਂ ਨੂੰ ਕਈ ਲੋਕਾਂ ਦਾ ਸਾਥ ਮਿਲਿਆ ਹੈ।

 

 

fbbg-image

Latest News
Magazine Archive