ਭੌਤਿਕੀ ਵਿੱਚ ਖੋਜ ਲਈ ਤਿੰਨ ਵਿਗਿਆਨੀਆਂ ਨੂੰ ਨੋਬੇਲ


ਸਟਾਕਹੋਮ - ਇਸ ਵਰ੍ਹੇ ਦਾ ਭੌਤਿਕ ਵਿਗਿਆਨ ਲਈ ਨੋਬੇਲ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ ਸਾਂਝੇ ਤੌਰ ਉਤੇ ਦਿੱਤਾ ਜਾਵੇਗਾ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਅੱਖਾਂ ਦੀ ਸਰਜਰੀ ਲਈ ਆਪਟੀਕਲ ਲੇਜ਼ਰ ਦੀ ਖੋਜ ਰਾਹੀਂ ਬਿਹਤਰੀਨ ਔਜ਼ਾਰਾਂ ਦੇ ਨਿਰਮਾਣ ਲਈ ਰਾਹ ਪੱਧਰਾ ਕਰਨ ਬਦਲੇ ਅਮਰੀਕਾ ਦੇ ਆਰਥਰ ਐਸ਼ਕਿਨ (96), ਫਰਾਂਸ ਦੇ ਗੇਰਾਰਡ ਮੋਓਰੋ ਅਤੇ ਕੈਨੇਡਾ ਦੀ ਡੋਨਾ ਸਟ੍ਰਿਕਲੈਂਡ ਨੂੰ ਸਾਂਝੇ ਤੌਰ ਤੇ ਇਹ ਸਨਮਾਨ ਦੇਣ ਦਾ ਫ਼ੈਸਲਾ ਕੀਤਾ ਹੈ। ਐਸ਼ਕਿਨ ਨੂੰ ਪੁਰਸਕਾਰ ਰਾਸ਼ੀ ਦਾ ਅੱਧਾ ਹਿੱਸਾ ਮਿਲੇਗਾ, ਜਦਕਿ ਬਾਕੀ ਦੀ ਰਕਮ ਫਰਾਂਸ ਦੇ ਗੇਰਾਰਡ ਮੋਓਰੋ ਅਤੇ ਕੈਨੇਡਾ ਦੀ ਡੋਨਾ ਸਟ੍ਰਿਕਲੈਂਡ ਸਾਂਝੀ ਕਰਨਗੇ। ਐਸ਼ਕਿਨ ਨੂੰ ‘ਆਪਟੀਕਲ ਟਵੀਜ਼ਰ’ ਦੀ ਖੋਜ ਕਰਨ ਲਈ ਇਹ ਪੁਰਸਕਾਰ ਮਿਲੇਗਾ।

 

 

fbbg-image

Latest News
Magazine Archive