ਮੋਦੀ ਵੱਲੋਂ ਕਾਂਗਰਸ ਨੂੰ ਵਿਕਾਸ ਦੇ ਮੁੱਦਿਆਂ ’ਤੇ ਬਹਿਸ ਕਰਨ ਦੀ ਨਸੀਹਤ


ਭੋਪਾਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਫਾਲ ਜਹਾਜ਼ ਸੌਦੇ ਦਾ ਸਿੱਧੇ ਤੌਰ ’ਤੇ ਕੋਈ ਜ਼ਿਕਰ ਤਾਂ ਨਹੀਂ ਕੀਤਾ ਪਰ ਟੇਢੇ ਢੰਗ ਨਾਲ ਕਿਹਾ ਕਿ ਕਾਂਗਰਸ ਉਨ੍ਹਾਂ ਦੀ ਸਰਕਾਰ ’ਤੇ ਇਸ ਲਈ ਚਿੱਕੜ ਉਛਾਲੀ ਕਰ ਰਹੀ ਹੈ ਕਿਉਂਕਿ ਉਸ ਨੂੰ ਵਿਕਾਸ ਜਿਹੇ ਮੁੱਦਿਆਂ ’ਤੇ ਬਹਿਸ ਕਰਨ ਨਾਲੋਂ ਇਹ ਕੰਮ ਸੌਖਾ ਜਾਪਦਾ ਹੈ। ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਾਂਗਰਸ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ 125 ਸਾਲ ਪੁਰਾਣੀ ਪਾਰਟੀ ਨੂੰ ਗੱਠਜੋੜ ਕਰਨ ਲਈ ਛੋਟੀਆਂ ਛੋਟੀਆਂ ਪਾਰਟੀਆਂ ਅੱਗੇ ਹੱਥ ਜੋੜਨੇ ਪੈ ਰਹੇ ਹਨ। ਕਾਂਗਰਸ ਨੂੰ ਭਾਵੇਂ ਸਹਿਯੋਗੀ ਪਾਰਟੀਆਂ ਮਿਲ ਵੀ ਜਾਣ ਤਾਂ ਵੀ ਇਹ ਗੱਠਜੋੜ ਸਫ਼ਲ ਨਹੀਂ ਹੋ ਸਕਦਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਸਭਕਾ ਸਾਥ, ਸਭਕਾ ਵਿਕਾਸ ਦੇ ਨਾਅਰੇ’ ਉੱਤੇ ਭਰੋਸਾ ਕਰਦੀ ਹੈ। ਇਸ ਮੌਕੇ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਮੌਜੂਦ
 

 

 

fbbg-image

Latest News
Magazine Archive