ਹਰਿਆਣਾ ਵਿੱਚ ਗਰੀਬਾਂ ਲਈ ਬਿਜਲੀ ਸਸਤੀ ਹੋਈ


ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਮਨੋੋਹਰ ਲਾਲ ਨੇ ਸੂਬੇ ਦੇ ਬਿਜਲੀ ਖ਼ਪਤਕਾਰਾਂ ਨੂੰ ਤੋੋਹਫ਼ਾ ਦਿੰਦੇ ਹੋੋਏ ਐਲਾਨ ਕੀਤਾ ਕਿ ਜਿਨ੍ਹਾਂ ਖਪਤਕਾਰਾਂ ਦਾ ਬਿਜਲੀ ਦਾ ਬਿੱਲ 200 ਯੂਨਿਟ ਤਕ ਆਉਂਦਾ ਹੈ ਉਨ੍ਹਾਂ ਨੂੰ 4.50 ਰੁਪਏ ਦੀ ਥਾਂ ਹੁਣ 2.50 ਰੁਪਏ ਦੀ ਦਰ ਨਾਲ ਪ੍ਰਤੀ ਯੂਨਿਟ ਬਿਜਲੀ ਦਾ ਭੁਗਤਾਨ ਕਰਨਾ ਹੋੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਜੇ ਕਿਸੇ ਗਰੀਬ ਪਰਿਵਾਰ ਦੀ ਬਿਜਲੀ ਦੀ ਖਪਤ 50 ਯੂਨਿਟ ਤੱਕ ਰਹਿੰਦੀ ਹੈ ਤਾਂ ਉਸ ਪਰਿਵਾਰ ਨੂੰ ਦੋ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਬਿਜਲੀ ਦਿੱਤੀ ਜਾਵੇਗੀ। ਇਸ ਫੈਸਲੇ ਨੂੰ ਪਹਿਲੀ ਅਕਤੂਬਰ ਤੋਂ ਲਾਗੂ ਕੀਤਾ ਜਾਵੇਗਾ।
ਹਰਿਆਣਾ ਵਿਧਾਨ ਸਭਾ ਦੇ ਮੌਨਸੂਨ ਸ਼ੈਸਨ ਦੇ ਅੱਜ ਤੀਜੇ ਦਿਨ ਉਨ੍ਹਾਂ ਇਹ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖਪਤਕਾਰਾਂ ਦਾ ਬਿਜਲੀ ਦਾ ਬਿੱਲ 200 ਤੋੋਂ 500 ਯੂਨਿਟ ਵਿੱਚ ਆਉਂਦਾ ਹੈ ਉਨ੍ਹਾਂ ਨੂੰ ਵੀ ਨਵੀਆਂ ਦਰਾਂ ਨਾਲ ਲਗਭਗ 437 ਰੁਪਏ ਦਾ ਲਾਭ ਪ੍ਰਾਪਤ ਹੋੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋੋਜਨਾ ਦਾ ਲਾਭ ਹਰਿਆਣਾ ਦੇ ਅਜਿਹੇ 41.53 ਲੱਖ ਖਪਤਕਾਰਾਂ ਨੂੰ ਹੋੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਕਿਹਾ ਸੀ ਕਿ ਰਾਜ ਸਰਕਾਰ ਬਿਜਲੀ ਦੀ ਦਰਾਂ ਵਿਚ ਕਟੌਤੀ ਕਰੇਗੀ ਅਤੇ ਅੱਜ ਦੇ ਫੈਸਲੇ ਨਾਲ ਬਿਜਲੀ ਦਰਾਂ ਅੱਧੀਆਂ ਹੋ ਗਈਆਂ ਹਨ। ਕਾਂਗਰਸ ਵਿਧਾਇਕ ਕਰਨ ਦਲਾਲ ਨੇ ਮੁੱਖ ਮੰਤਰੀ ਦੇ ਫੈਸਲੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਪਹਿਲਾਂ ਪਿੰਡਾਂ ਨੂੰ ਬਿਜਲੀ ਤਾਂ ਦਿਓ। ਬਿਜਲੀ ਮਿਲਦੀ ਨਹੀਂ ਹੈ ਤੇ ਇਸ ਫੈਸਲੇ ਦਾ ਕੀ ਲਾਭ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਮਿੱਟੀ ਦੇ ਤੇਲ ਤੋਂ ਮੁਕਤ ਕਰਨਾ ਹੈ ਤੇ ਇਸ ਫੈਸਲੇ ਨੂੰ ਲਾਗੂ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਹਰਿਆਣਾ ਵਿੱਚ ਦੇਸ਼ ਦੀ ਪਹਿਲੀ ਕੌਸ਼ਲ ਵਿਕਾਸ ਯੂਨੀਵਰਸਿਟੀ ਵੀ ਸਥਾਪਤ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਕਸ਼ਮ ਯੋੋਜਨਾ ਨੂੰ ਵੀ ਦੇਸ਼ ਵਿਚ ਸੱਭ ਤੋੋਂ ਪਹਿਲਾਂ ਹਰਿਆਣਾ ਵਿੱਚ ਸ਼ੁਰੂ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੜ੍ਹੀਆਂ-ਲਿਖੀਆਂ ਪੰਚਾਇਤਾਂ ਦਾ ਫ਼ੈਸਲਾ ਵੀ ਮੌਜੂਦਾ ਰਾਜ ਸਰਕਾਰ ਨੇ ਲਿਆ ਸੀ।
ਹਰਿਆਣਾ ਵਿਧਾਨ ਸਭਾ ਵਿੱਚ ਵਿਧਾਇਕ ਆਹਮੋ-ਸਾਹਮਣੇ
ਚੰਡੀਗੜ੍ਹ - ਹਰਿਆਣਾ ਵਿਧਾਨ ਸਭਾ ਵਿਚ ਅੱਜ ਜ਼ਬਰਦਸਤ ਹੰਗਾਮੇ ਹੋਏ। ਰੌਪੇ ਰੱਪੇ ਕਾਰਨ ਚਾਰ ਵਾਰ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ। ਹਾਕਮ ਧਿਰ ਭਾਜਪਾ ਨੇ ਵਿਰੋਧੀ ਧਿਰ ਇਨੈਲੋ ਦੀ ਹਮਾਇਤ ਨਾਲ ਸੀਨੀਅਰ ਕਾਂਗਰਸ ਵਿਧਾਇਕ ਕਰਨ ਦਲਾਲ ਨੂੰ ਮਾੜੇ ਵਰਤਾਅ ਅਤੇ ਹਰਿਆਣਾ ਨੂੰ ‘ਕਲੰਕਿਤ’ ਕਹਿਣ ਕਰਕੇ ਇਕ ਸਾਲ ਲਈ ਮੁਅੱਤਲ ਕਰ ਦਿੱਤਾ। ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕਾਂ ਨੇ ਦਲਾਲ ਨੂੰ ਜੁੱਤੀ ਦਿਖਾਉਣ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਅਭੈ ਚੌਟਾਲਾ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਪਰ ਸਦਨ ਨੇ ਉਨ੍ਹਾਂ ਖਿਲਾਫ ਕੇਵਲ ਨਿਖੇਧੀ ਮਤਾ ਹੀ ਪਾਸ ਕੀਤਾ। ਪ੍ਰਸ਼ਨ ਕਾਲ ਤੋਂ ਬਾਅਦ ਰੌਲੇ ਰੱਪੇ ਤੋਂ ਪਿੱਛੋਂ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਬਹਿਸ ਦੌਰਾਨ ਨੈਸ਼ਨਲ ਲੋਕ ਦਲ ਦੇ ਆਗੂ ਅਭੈ ਚੌਟਾਲਾ ਨੇ ਕਰਨ ਦਲਾਲ ਖਿਲਾਫ ਮਾੜੀ ਭਾਸ਼ਾ ਵਰਤਦਿਆਂ ਇਕ ਪੈਰ ਦੀ ਜੁੱਤੀ ਹੱਥ ਵਿੱਚ ਫੜ ਲਈ ਅਤੇ ਦਲਾਲ ਵੱਲ ਵਧੇ। ਦਲਾਲ ਨੇ ਵੀ ਪੂਰੀ ਫੁਰਤੀ ਦਿਖਾਉਂਦਿਆਂ ਆਪਣੇ ਪੈਰ ਦੀ ਜੁੱਤੀ ਲਾਹ ਕੇ ਹੱਥ ਵਿੱਚ ਫੜ ਲਈ। ਇਸੇ ਦੌਰਾਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਸੁਰੱਖਿਆ ਅਮਲਾ ਦੋਵਾਂ ਵਿਚਾਲੇ ਆ ਗਿਆ ਤੇ ਸਪੀਕਰ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਇਸੇ ਦੌਰਾਨ ਕਾਂਗਰਸ ਵਿਧਾਇਕ ਇਹ ਕਹਿੰਦੇ ਹੋਏ ਸਦਨ ਤੋਂ ਵਾਕਆਊਟ ਕਰ ਗਏ ਕਿ ਉਹ ਸਪੀਕਰ ਦੇ ਵਿਧਾਇਕ ਨੂੰ ਮੁਅੱਤਲ ਕਰਨ ਦੇ ਫੈਸਲੇ ਨੂੰ ਅਦਾਲਤ ਵਿਚ ਚੁਣੌਤੀ ਦੇਣਗੇ। ਕਿਸ ਤਰ੍ਹਾਂ ਹੋਈ ਮਾਮਲੇ ਦੀ ਸ਼ੁਰੂਆਤ: ਕਾਂਗਰਸ ਵਿਧਾਇਕ ਕਰਨ ਦਲਾਲ ਨੇ ਧਿਆਨ ਦਿਵਾਊ ਮਤੇ ’ਤੇ ਕਿਹਾ ਕਿ ਸਰਕਾਰ ਨੇ ਪੱਚੀ ਲੱਖ ਗਰੀਬਾਂ ਦੇ ਨਾਂ ਰਾਸ਼ਨ ਕਾਰਡਾਂ ਵਿੱਚੋਂ ਕੱਟ ਕੇ ਉਨ੍ਹਾਂ ਦੀ ਬੁਰਕੀ ਖੋਹ ਲਈ ਹੈ। ਗਰੀਬ ਭੁੱਖਾ ਹੈ ਤੇ ਗਰੀਬ ਦੀ ਜੋ ਹਾਲਤ ਹੋਈ ਹੈ, ਉਸ ਨਾਲ ਹਰਿਆਣਾ ਕਲੰਕਿਤ ਹੋ ਗਿਆ ਹੈ। ਇਸ ਦਾ ਜੁਆਬ ਖੁਰਾਕ ਤੇ ਸਪਲਾਈ ਮੰਤਰੀ ਕਰਨ ਦੇਵ ਕੰਬੋਜ ਨੇ ਦਿੱਤਾ ਤੇ ਕਲੰਕਿਤ ਸ਼ਬਦ ਨੂੰ ਲੈ ਕੇ ਖੇਤੀਬਾੜੀ ਮੰਤਰੀ ਓ.ਪੀ. ਧਨਖੜ ਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਦਲਾਲ ਨੇ ਢਾਈ ਕਰੋੜ ਹਰਿਆਣਵੀਆਂ ਦੀ ਬੇਇੱਜ਼ਤੀ ਕੀਤੀ ਹੈ। ਇਸੇ ਦੌਰਾਨ ਹਾਕਮ ਧਿਰ ਦੇ ਵਿਧਾਇਕਾਂ ਨੇ ਦਲਾਲ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇੰਨੇ ’ਚ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਆਗੂ ਨੇ ਦਲਾਲ ਵਿਰੁੱਧ ਕਾਰਵਾਈ ਕਰਨ ਲਈ ਮਤਾ ਪੇਸ਼ ਕਰਨ ਦਾ ਸੁਝਾਅ ਦਿੱਤਾ।
ਵਿੱਤ ਮੰਤਰੀ ਕੈਪਟਨ ਅਭਿਮੰਨਿਊ ਨੇ ਦਲਾਲ ਨੂੰ ਸਦਨ ਤੋਂ ਇਕ ਸਾਲ ਲਈ ਮੁਅੱਤਲ ਕਰਨ ਦਾ ਮਤਾ ਪੇਸ਼ ਕੀਤਾ ਜਿਸ ਨੂੰ ਬਹੁਗਿਣਤੀ ਨਾਲ ਪਾਸ ਕਰ ਦਿੱਤਾ ਗਿਆ। ਇਕ ਵਾਰ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕੀਤੀ ਗਈ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਸਾਰ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਨੇ ਦਲਾਲ ਅਤੇ ਚੌਟਾਲਾ ਦੇ ਵਿਹਾਰ ਬਾਰੇ ਨਿੰਦਾ ਮਤਾ ਪੇਸ਼ ਕੀਤਾ ਜਿਸ ਨੂੰ ਇਨੈਲੋ ਵਿਧਾਇਕਾਂ ਦੇ ਵਿਰੋਧ ਦੇ ਬਾਵਜੂਦ ਪਾਸ ਕਰ ਦਿੱਤਾ ਗਿਆ।

 

 

fbbg-image

Latest News
Magazine Archive