ਐਂਡਰਸਨ ਨੇ ਝਟਕਾਏ ਭਾਰਤ ਦੇ ਸਲਾਮੀ ਬੱਲੇਬਾਜ਼


ਲੰਡਨ - ਚੇਤੇਸ਼ਵਰ ਪੁਜਾਰਾ ਦੇ ਰਨ ਆਊਟ ਹੋਣ ਮਗਰੋਂ ਭਾਰਤ ਨੇ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਚਾਹ ਤੱਕ ਤਿੰਨ ਵਿਕਟਾਂ 15 ਦੌੜਾਂ ’ਤੇ ਗੁਆ ਲਈਆਂ। ਪੁਜਾਰਾ 25 ਗੇਂਦਾਂ ਖੇਡਣ ਮਗਰੋਂ ਆਊਟ ਹੋ ਗਿਆ। ਪਿਛਲੇ ਕੁੱਝ ਟੈਸਟ ਮੈਚਾਂ ਵਿੱਚ ਭਾਰਤ ਦੇ ਦਸ ਬੱਲੇਬਾਜ਼ ਰਨ ਆਊਟ ਹੋਏ ਹਨ, ਜਿਨ੍ਹਾਂ ਵਿੱਚੋਂ ਸੱਤ ਵਿੱਚ ਪੁਜਾਰਾ ਸ਼ਾਮਲ ਸੀ। ਖ਼ਰਾਬ ਮੌਸਮ ਕਾਰਨ ਚਾਹ ਦੇ ਆਰਾਮ ਤੱਕ 8.3 ਓਵਰ ਦੀ ਖੇਡ ਹੋ ਸਕੀ।
ਕਪਤਾਨ ਵਿਰਾਟ ਕੋਹਲੀ 16 ਦੌੜਾਂ ਬਣਾ ਕੇ ਖੇਡ ਰਿਹਾ ਸੀ। ਪਹਿਲੇ ਸੈਸ਼ਨ ਵਿੱਚ ਮੁਰਲੀ ਵਿਜੇ (ਸਿਫ਼ਰ) ਅਤੇ ਕੇ ਐਲ ਰਾਹੁਲ (ਅੱਠ) ਵੀ ਆਊਟ ਹੋ ਗਏ ਸਨ। ਜੇਮਜ਼ ਐਂਡਰਸਨ ਨੇ ਛੇ ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਮੀਂਹ ਕਾਰਨ ਖਿਡਾਰੀ ਮੈਦਾਨ ਛੱਡ ਕੇ ਜਾਣ ਲੱਗੇ, ਪਰ ਅੰਪਾਇਰਾਂ ਨੇ ਉਨ੍ਹਾਂ ਨੂੰ ਬੁਲਾਇਆ। ਅਗਲੀ ਗੇਂਦ ’ਤੇ ਹੀ ਪੁਜਾਰਾ ਰਨ ਆਊਟ ਹੋ ਗਿਆ ਅਤੇ ਇਸ ਮਗਰੋਂ ਖੇਡ ਰੋਕਣੀ ਪਈ।

 

Latest News
Magazine Archive