ਏਸ਼ਿਆਈ ਖੇਡਾਂ ਦੀਆਂ ਤਿਆਰੀਆਂ ਲਈ ਸਮਾਂ ਘੱਟ: ਪੀਵੀ ਸਿੰਧੂ


ਹੈਦਰਾਬਾਦ - ਭਾਰਤੀ ਸ਼ਟਲਰ ਪੀਵੀ ਸਿੰਧੂ ਦਾ ਮੰਨਣਾ ਹੈ ਕਿ ਭਾਰਤੀ ਬੈਡਮਿੰਟਨ ਖਿਡਾਰੀਆਂ ਨੂੰ ਏਸ਼ਿਆਈ ਖੇਡਾਂ ਦੀ ਤਿਆਰੀ ਲਈ ਘੱਟ ਸਮਾਂ ਮਿਲਿਆ ਹੈ। ਉਸ ਨੂੰ ਉਮੀਦ ਹੈ ਕਿ ਉਹ 2018 ਟੂਰਨਾਮੈਂਟ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕਰੇਗੀ। ਭਾਰਤੀ ਮਹਿਲਾ ਟੀਮ ਨੇ ਚਾਰ ਸਾਲ ਪਹਿਲਾ ਇੰਚੀਓਨ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਏਸ਼ਿਆਈ ਖੇਡਾਂ ਇੰਡੋਨੇਸ਼ੀਆ ਵਿੱਚ 18 ਅਗਸਤ ਤੋਂ ਸ਼ੁਰੂ ਹੋ ਰਹੀਆਂ ਹਨ।
ਭਾਰਤ ਨੇ ਇਸ ਏਸ਼ਿਆਈ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਮੁਕਾਬਲੇ ਵਿੱਚ ਹੁਣ ਤੱਕ ਕਦੇ ਕੋਈ ਤਗ਼ਮਾ ਨਹੀਂ ਜਿੱਤਿਆ। ਅੱਠ ਵਾਰ ਦੇ ਸਾਬਕਾ ਕੌਮੀ ਚੈਂਪੀਅਨ ਸੈਯਦ ਮੋਦੀ ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਸਿਰਫ਼ ਇੱਕੋ-ਇੱਕ ਵਿਅਕਤੀਗਤ ਤਗ਼ਮਾ ਜੇਤੂ ਹੈ, ਜਿਸ ਨੇ 1982 ਵਿੱਚ ਨਵੀਂ ਦਿੱਲੀ ਖੇਡਾਂ ਦੌਰਾਨ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਸੀ।
ਪੀਵੀ ਸਿੰਧੂ ਨੇ ਲਗਾਤਾਰ ਦੂਜੀ ਵਾਰ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਦੇ ਸਫ਼ਰ ਦੌਰਾਨ ਜਾਪਾਨ ਦੀ ਨੋਜ਼ੋਮੀ ਓਕੂਹਾਰਾ ਅਤੇ ਅਕਾਨੇ ਯਾਮਾਗੁਚੀ ਅਤੇ ਕੋਰੀਆ ਦੀ ਸੁੰਗ ਜੀ ਹਿਯੁਨ ਵਰਗੀਆਂ ਖਿਡਾਰਨਾਂ ਨੂੰ ਮਾਤ ਦਿੱਤੀ ਹੈ। ਸਿੰਧੂ ਦੀ ਸ਼ਾਨਦਾਰ ਫਾਰਮ ਨੂੰ ਵੇਖਦਿਆਂ ਮੁੱਖ ਕੋਚ ਪੁਲੇਲਾ ਗੋਪੀਚੰਦ ਨੂੰ ਏਸ਼ਿਆਈ ਖੇਡਾਂ ਵਿੱਚ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ।

 

 

fbbg-image

Latest News
Magazine Archive