ਅਸਾਮ ਗਏ ਤ੍ਰਿਣਮੂਲ ਕਾਂਗਰਸ ਦੇ ਵਫ਼ਦ ਨੂੰ ਹਵਾਈ ਅੱਡੇ ਉਤੇ ਰੋਕਿਆ


ਸਿਲਚਰ(ਅਸਾਮ) - ਤ੍ਰਿਣਮੂਲ ਕਾਂਗਰਸ ਦੇ ਇੱਕ ਵਫਦ ਨੂੰ ਅੱਜ ਅਸਾਮ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਤੇ ਵਫਦ ਦੇ ਮੈਂਬਰਾਂ ਨੂੰ ਸਿਲਚਰ ਹਵਾਈ ਅੱਡੇ ਉੱਤੇ ਰੋਕ ਲਿਆ ਗਿਆ ਅਦੇ ਵਫ਼ਦ ਦੇ ਮੈਂਬਰਾਂ ਨੇ ਆਪਣੇ ਨਾਲ ਕਥਿਤ ਧੱਕਾਮੁੱਕੀ ਕਰਨ ਦਾ ਵੀ ਦੋਸ਼ ਲਾਇਆ ਹੈੈ। ਇਹ ਵਫ਼ਦ ਇੱਥੇ ਅਸਾਮ ਕੌਮੀ ਨਾਗਰਿਕਤਾ ਰਜਿਸਟਰ ਦੀ ਪ੍ਰਕਾਸ਼ਨਾਂ ਬਾਅਦ ਇੱਥੇ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਆਇਆ ਸੀ। ਇਸ ਘਟਨਾ ਸਬੰਧੀ ਤਿ੍ਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਵਫਦ ਦੇ ਵਿੱਚ ਮਹਿਲਾ ਮੈਂਬਰ ਵੀ ਸੀ ਅਤੇ ਇਹ ਇੱਕ ਤਰ੍ਹਾਂ ਦੀ ‘ਸੁਪਰ ਐਮਰਜੈਂਸੀ’ ਹੈ।
ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੁਖੇਂਦੂ ਰਾਏ ਜੋ ਵਫ਼ਦ ਵਿੱਚ ਸ਼ਾਮਲ ਸਨ, ਨੇ ਦੱਸਿਆ ਕਿ ਪੁਲੀਸ ਨੇ ਉਨ੍ਹਾਂ ਨੂੰ ਹਵਾਈ ਅੱਡੇ ਉੱਤੇ ਇਹ ਕਹਿ ਕੇ ਰੋਕ ਲਿਆ ਕਿ ਉਨ੍ਹਾਂ ਦੇ ਦੌਰੇ ਕਾਰਨ ਸਮੱਸਿਆ ਪੈਦਾ ਹੋ ਸਕਦੀ ਹੈ ਅਤੇ ਉਨ੍ਹ੍ਹਾਂ ਦੇ ਨਾਲ ਹੱਥੋਪਾਈ ਕੀਤੀ ਗਈ। ਉਨ੍ਹਾਂ ਕਿਹਾ,‘ ਇਹ ਜਮਹੂਰੀਅਤ ਦਾ ਕਤਲ ਹੈ ਤੇ ਸਾਨੂੰ ਹਵਾਈ ਅੱਡੇ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ।’ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਨੇ ਇੱਥੇ ਇੱਕ ਜਨਤਕ ਮੀਟਿੰਗ ਵਿੱਚ ਸ਼ਾਮਲ ਹੋਣਾ ਸੀ। ਵਫਦ ਦੇ ਵਿੱਚ ਛੇ ਸੰਸਦ ਮੈਂਬਰ ਸਨ ਅਤੇ ਇਨ੍ਹਾਂ ਨੂੰ ਕੁੰਭੀਗ੍ਰਾਮ ਹਵਾਈ ਅੱਡੇ ਦੇ ਵੀਆਈਪੀ ਲੌਂਜ ਵਿੱਚ ਬੰਦ ਕਰ ਦਿੱਤਾ ਗਿਆ। ਟੀਐਮਸੀ ਦੇ ਵਫਦ ਦੇ ਨਾਲ ਗੱਲਬਾਤ ਕਰਨ ਦੇ ਲਈ ਡਿਪਟੀ ਕਮਿਸ਼ਨਰ,ਐੱਸਪੀ ਅਤੇ ਪੰਜ ਹੋਰ ਮੈਜਿਸਟ੍ਰਟ ਹਵਾਈ ਅੱਡੇ ਉੱਤੇ ਹਾਜ਼ਰ ਸਨ। ਕਿਛਾਰ ਜ਼ਿਲ੍ਹੇ ਦੇ ਪ੍ਰਸ਼ਾਸਨ ਜਿਸ ਅਧੀਨ ਹਵਾਈ ਅੱਡਾ ਪੈਂਦਾ ਹੈ, ਨੇ ਸੀਆਰਪੀਸੀ ਦੀ ਦਫਾ 144 ਲਾਗੂ ਕਰ ਦਿੱਤੀ ਸੀ। ਵਫਦ ਮੈਂਬਰਾਂ ਨੇ ਕਿਹਾ ਕਿ ਉਹ ਇੱਥੇ ਸਿਰਫ ਉਨ੍ਹਾਂ ਲੋਕਾਂ ਨੂੰ ਮਿਲਣ ਆਏ ਸਨ ਜਿਨ੍ਹਾਂ ਦੇ ਨਾਂ ਰਜਿਸਟਰ ਵਿੱਚ ਨਹੀਂ ਹਨ।
ਐੱਨਆਰਸੀ ਵਿੱਚ ਹਰ ਭਾਰਤੀ ਦਾ ਨਾਂਅ ਦਰਜ ਹੋਣਾ ਯਕੀਨੀ ਬਣਾਇਆ ਜਾਵੇ: ਸੈਲੇਸ਼
ਨਵੀਂ ਦਿੱਲੀ - ਕੌਮੀ ਨਾਗਰਿਕ ਰਜਿਸਟਰ (ਐੱਨਆਰਸੀ) ਵਿੱਚੋਂ ਚਾਲੀ ਲੱਖ ਲੋਕਾਂ ਨੂੰ ਬਾਹਰ ਰੱਖੇ ਜਾਣ ਨੂੰ ਲੈ ਕੇ ਦੇਸ਼ ਭਰ ਵਿੱਚ ਸ਼ੁਰੂ ਹੋਈ ਬਹਿਸ ਬਾਅਦ ਦੇਸ਼ ਦੇ ਚੋਟੀ ਦੇ ਮਰਦਮਸ਼ੁਮਾਰੀ ਅਧਿਕਾਰੀ ਨੇ ਕਿਹਾ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਆਸਾਮ ਦੇ ਕੌਮੀ ਨਾਗਰਿਕਤਾ ਰਜਿਸਟਰ ਵਿੱਚ ਕਿਸੇ ਤਕਨੀਕੀ ਕਾਰਨ ਕਰਕੇ ਕਿਸੇ ਭਾਰਤੀ ਦਾ ਨਾਂਅ ਦਰਜ ਹੋਣ ਤੋਂ ਨਾ ਰਹਿ ਜਾਵੇ। ਅਧਿਕਾਰੀਆਂ ਨੂੰ ਨਾਗਰਿਕਤਾ ਰਜਿਸਟਰ ਤੋਂ ਬਾਹਰ ਰਹਿ ਗਏ ਲੋਕਾਂ ਦੀ ਚਿੰਤਾ ਨੂੰ ਸਮਝਣਾ ਚਾਹੀਦਾ ਹੈ। ਭਾਰਤ ਦੇ ਰਜਿਸਟਰਾਰ ਜਨਰਲ ਐਂਡ ਮਰਦਮਸ਼ੁਮਾਰੀ ਕਮਿਸ਼ਨਰ ਸ੍ਰੀ ਸੈਲੇਸ਼ ਨੇ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਹੈ ਕਿ ਨਾਗਰਿਕਾਂ ਸਬੰਧੀ ਕੌਮੀ ਰਜਿਸਟਰ ਵਿੱਚ ਨਾ ਦਰਜ ਕਰਵਾਉਣ ਸਬੰਧੀ ਸੂਚਨਾ ਅਤੇ ਗਿਆਨ ਦੀ ਘਾਟ ਹੋਣ ਕਾਰਨ ਵੱਡੀ ਗਿਣਤੀ ਨਾਂ ਦੂਜੇ ਅਤੇ ਅੰਤਿਮ ਖਰੜੇ ਤੋਂ ਬਾਹਰ ਰਹਿ ਗਏ ਹਨ। ਇਹ ਖਰੜਾ 30 ਜੁਲਾਈ ਨੂੰ ਪ੍ਰਕਾਸ਼ਿਤ ਹੋਇਆ ਹੈ।

 

 

fbbg-image

Latest News
Magazine Archive