‘ਭਾਗੀਦਾਰ’ ਨੂੰ ਆਪਣੀ ਪ੍ਰਸ਼ੰਸਾ ਮੰਨਦਾ ਹਾਂ: ਮੋਦੀ


ਲਖਨਊ - ਪ੍ਰਧਾਨ ਮੰੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਲਾਏ ਦੋਸ਼ ‘ਚੌਕੀਦਾਰ-ਭਾਗੀਦਾਰ’ ਨੂੰ ਲੈ ਕੇ ਮੁੜ ਹੱਲਾ ਬੋਲਦਿਆਂ ਕਿਹਾ ਕਿ ਉਹ ਇਸ ਨੂੰ ਆਪਣੀ ਆਲੋਚਨਾ ਦੀ ਥਾਂ ਪ੍ਰਸ਼ੰਸਾ ਮੰਨਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਕੱਲ੍ਹ ਉਨ੍ਹਾਂ ਨੂੰ ਚੌਕੀਦਾਰ ਦੀ ਥਾਂ ਭਾਗੀਦਾਰ ਕਿਹਾ ਜਾ ਰਿਹਾ ਹੈ। ਉਹ ਗਰੀਬਾਂ, ਦਿਹਾੜੀਦਾਰਾਂ, ਕਿਸਾਨਾਂ , ਉਦਾਸ ਮਾਵਾਂ , ਸਰਹੱਦ ਉੱਤੇ ਦੇਸ਼ ਦੀ ਰੱਖਿਆ ਲਈ ਤਾਇਨਾਤ ਫੌਜੀਆਂ ਦੀਆਂ ਸਮੱਸਿਆਵਾਂ ਤੇ ਦੁੱਖਾਂ ਵਿੱਚ ਭਾਗੀਦਾਰ ਬਣ ਕੇ ਮਾਣ ਮਹਿਸੂਸ ਕਰਦੇ ਹਨ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਦੋਸ਼ ਲਾਇਆ ਸੀ ਕਿਮੋਦੀ ਭ੍ਰਿਸ਼ਟਾਚਾਰ ਵਿੱਚ ‘ਭਾਗੀਦਾਰ’ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ 2022 ਤੱਕ ਸਰਕਾਰ ਹਰੇਕ ਬੇਘਰੇ ਨੂੰ ਘਰ ਮੁਹੱਈਆ ਕਰਵਾਏਗੀ। ਆਪਣੇ ਅੱਧੇ ਘੰਟੇ ਦੇ ਭਾਸ਼ਣ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਉਹ ਗਰੀਬ ਪਰਿਵਾਰਾਂ ਜਿਨ੍ਹਾਂ ਨੂੰ ਮੈਡੀਕਲ ਇਲਾਜ ਲਈ ਜ਼ਮੀਨਾਂ ਵੇਚਣੀਆਂ ਪਈਆਂ ਹਨ, ਬੇਘਰੇ ਲੋਕਾਂ, ਅਨਪੜ੍ਹ ਬੱਚਿਆਂ ਤੇ ਬੇਰੁਜ਼ਗਾਰਾਂ ਸਭ ਦੇ ਦੁੱਖਾਂ ਵਿੱਚ ਭਾਗੀਦਾਰ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ ਵਿਰੁੱਧ ਲਿਆਂਦੇ ਬੇਭਰੋਸਗੀ ਮਤੇ ਦੌਰਾਨ ਸੰਸਦ ਵਿੱਚ ਦੋਸ਼ ਲਾਇਆ ਸੀ ਕਿ ਜੋ ਪ੍ਰਧਾਨ ਮੰਤਰੀ ਦੇਸ਼ ਦਾ ਚੌਕੀਦਾਰ ਬਣਨ ਦਾ ਦਾਅਵਾ ਕਰਦਾ ਸੀ, ਉਹ ਭ੍ਰਿਸ਼ਟਾਚਾਰ ਵਿੱਚ ‘ਭਾਗੀਦਾਰ’ ਬਣ ਗਿਆ ਹੈ। ਉਹ ਇੱਥੇ ਸ਼ਹਿਰੀ ਵਿਕਾਸ ਲਈ ਸ਼ੁਰੂ ਕੀਤੀਆਂ ਤਿੰਨ ਮੁੱਢਲੀਆਂ ਯੋਜਨਾਵਾਂ, ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ), ਸ਼ਹਿਰੀ ਵਿਕਾਸ ਦੇ ਕਾਇਆਕਲਪ ਲਈ ਅਟਲ ਮਿਸ਼ਨ ਅਤੇ ਸਮਾਰਟ ਸਿਟੀ ਮਿਸ਼ਨ ਦੀ ਤੀਜੀ ਵਰ੍ਹੇਗੰਢ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਨ ਆਏ ਸਨ।

 

 

fbbg-image

Latest News
Magazine Archive