ਸਿਪਾਹੀ ਦੀ ਹੱਤਿਆ ਕਰਨ ਵਾਲੇ ਦਹਿਸ਼ਤੀ ਮੁਕਾਬਲੇ ’ਚ ਹਲਾਕ


ਸ੍ਰੀਨਗਰ - ਸਿਪਾਹੀ ਮੁਹੰਮਦ ਸਲੀਮ ਸ਼ਾਹ ਨੂੰ ਅਗ਼ਵਾ ਕਰਕੇ ਉਸ ਦੀ ਹੱਤਿਆ ਕਰਨ ਦੇ ਮਾਮਲੇ ’ਚ ਸ਼ਾਮਲ ਇਕ ਪਾਕਿਸਤਾਨੀ ਸਮੇਤ ਤਿੰਨ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਗਿਆ ਹੈ। ਪੁਲੀਸ ਰਿਕਾਰਡ ਮੁਤਾਬਕ ਇਹ ਦਹਿਸ਼ਤਗਰਦ ਲਸ਼ਕਰ-ਏ-ਤੋਇਬਾ ਅਤੇ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਹੋਏ ਸਨ। ਸੁਰੱਖਿਆ ਬਲਾਂ ਨਾਲ ਇਹ ਮੁਕਾਬਲਾ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਲ੍ਹਿ‌ੇ ’ਚ ਹੋਇਆ। ਛੁੱਟੀ ’ਤੇ ਚਲ ਰਹੇ ਸਿਪਾਹੀ ਸ਼ਾਹ ਨੂੰ ਦਹਿਸ਼ਤਗਰਦਾਂ ਨੇ ਦੱਖਣੀ ਕਸ਼ਮੀਰ ’ਚ ਕੁਲਗਾਮ ਦੇ ਮੁਤਾਲਹਾਮਾ ਇਲਾਕੇ ’ਚੋਂ ਉਸ ਦੀ ਰਿਹਾਇਸ਼ ਤੋਂ ਸ਼ੁੱਕਰਵਾਰ ਨੂੰ ਅਗਵਾ ਕੀਤਾ ਗਿਆ ਸੀ। ਉਸ ਦੀ ਲਾਸ਼ ਰੈੱਡਵਾਨੀ ਪੇਈਨ ਪਿੰਡ ਦੀ ਨਰਸਰੀ ਕੋਲੋਂ ਕੱਲ ਮਿਲੀ ਸੀ। ਪੁਲੀਸ ਤਰਜਮਾਨ ਨੇ ਦੱਸਿਆ ਕਿ ਦਹਿਸ਼ਤਗਰਦਾਂ ਦੀ ਮੌਜੂਦਗੀ ਹੋਣ ਬਾਰੇ ਪੁਖ਼ਤਾ ਸੂਹ ਮਿਲਣ ਮਗਰੋਂ ਸੁੱਖਿਆ ਬਲਾਂ ਦੀ ਸਾਂਝੀ ਗਸ਼ਤੀ ਪਾਰਟੀ ਨੇ ਰੈੱਡਵਾਨੀ ਇਲਾਕੇ ’ਚ ਤਲਾਸ਼ੀ ਮੁਹਿੰਮ ਆਰੰਭੀ। ਜਿਵੇਂ ਹੀ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਘੇਰਾ ਪਾਇਆ ਤਾਂ ਛੁਪੇ ਹੋਏ ਦਹਿਸ਼ਤਗਰਦਾਂ ਨੇ ਉਨ੍ਹਾਂ ਉਪਰ ਗੋਲੀਆਂ ਚਲਾ ਦਿੱਤੀਆਂ। ਤਰਜਮਾਨ ਮੁਤਾਬਕ ਸੰਖੇਪ ਜਿਹੇ ਮੁਕਾਬਲੇ ਮਗਰੋਂ ਤਿੰਨ ਦਹਿਸ਼ਤਗਰਦ ਮਾਰੇ ਗਏ ਅਤੇ ਕੋਈ ਹੋਰ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਮਿਲੀ ਸਮੱਗਰੀ ਦੇ ਆਧਾਰ ’ਤੇ ਮਾਰੇ ਗਏ ਦਹਿਸ਼ਤਗਰਦਾਂ ਦੀ ਪਛਾਣ ਪਾਕਿਸਤਾਨੀ ਮੂਲ ਦੇ ਮੁਆਵਿਆ, ਰੈੱਡਵਾਨੀ ਬਾਲਾ ਦੇ ਸੁਹੇਲ ਅਹਿਮਦ ਡਾਰ ਅਤੇ ਕਟਾਰਸੂ ਦੇ ਮੁਦੱਸਰ ਉਰਫ਼ ਰੇਹਾਨ ਵਜੋਂ ਹੋਈ ਹੈ। ਮੁਆਵਿਆ ਦਾ ਨਾਮ ਕਈ ਹੱਤਿਆਵਾਂ ਨਾਲ ਜੁੜਿਆ ਹੋਇਆ ਹੈ ਜਦਕਿ ਸੁਹੇਲ ਸਕੂਲ ਵਿਚਾਲੇ ਛੱਡਣ ਮਗਰੋਂ ਮਜ਼ਦੂਰੀ ਕਰਦਾ ਸੀ ਪਰ ਬਾਅਦ ’ਚ ਉਹ ਦਹਿਸ਼ਤੀ ਜਥੇਬੰਦੀ ਨਾਲ ਰਲ ਗਿਆ ਸੀ। ਮੁਕਾਬਲੇ ਵਾਲੀ ਥਾਂ ਤੋਂ ਦੋ ਏਕੇ 47 ਰਾਈਫਲਾਂ ਅਤੇ ਇਕ ਕਾਰਬਾਈਨ ਸਮੇਤ ਕੁਝ ਹੋਰ ਹਥਿਆਰ ਤੇ ਗੋਲੀ-ਸਿੱਕਾ ਬਰਾਮਦ ਹੋਇਆ ਹੈ।
ਉਧਰ ਪੁਣਛ ਜ਼ਲ੍ਹਿ‌ੇ ’ਚ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ਦੇ ਧਮਾਕੇ ’ਚ ਫ਼ੌਜ ਦਾ ਸਿਪਾਹੀ ਸੂਰਜ ਅਰੁਣ ਜ਼ਖ਼ਮੀ ਹੋ ਗਿਆ। ਉਹ ਗਸ਼ਤੀ ਪਾਰਟੀ ਦਾ ਹਿੱਸਾ ਸੀ ਜਦੋਂ ਸਵਾਜੀਆਂ ਸੈਕਟਰ ’ਚ ਉਸ ਦਾ ਪੈਰ ਗਲਤੀ ਨਾਲ ਬਾਰੂਦੀ ਸੁਰੰਗ ’ਤੇ ਆ ਗਿਆ। ਉਸ ਨੂੰ ਫੌਰੀ ਇਲਾਜ ਲਈ ਮਿਲਟਰੀ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ।    
ਬੀਐਸਐਫ ਵੱਲੋਂ ਪਾਕਿਸਤਾਨੀ ਘੁਸਪੈਠੀਆ ਹਲਾਕ
ਕਠੂਆ/ਜੰਮੂ - ਬੀਐਸਐਫ ਦੇ ਜਵਾਨਾਂ ਨੇ ਕਠੂਆ ਜ਼ਲ੍ਹਿ‌ੇ ’ਚ ਕੌਮਾਂਤਰੀ ਸਰਹੱਦ ਨੇੜੇ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ। ਜਵਾਨਾਂ ਨੇ ਦੇਖਿਆ ਕਿ ਸਵੇਰੇ 7 ਵਜੇ ਦੇ ਕਰੀਬ ਇਕ ਵਿਅਕਤੀ ਭਾਰਤੀ ਹੱਦ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਛੁਪਣ ਦੀ ਕੋਸ਼ਿਸ਼ ਕੀਤੀ ਤਾਂ ਬੀਐੱਸਐੱਫ ਦੇ ਜਵਾਨਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ।

 

 

fbbg-image

Latest News
Magazine Archive