ਪਾਕਿ ਚੋਣਾਂ: ਪੀਟੀਆਈ ਉਮੀਦਵਾਰ ਸਮੇਤ ਦੋ ਹਲਾਕ


ਪਿਸ਼ਾਵਰ - ਇਥੇ ਖੈਬਰ ਪਖਤੂਨਖਵਾ ਸੂਬੇ ਵਿੱਚ ਆਤਮਘਾਤੀ ਬੰਬਾਰ ਵੱਲੋਂ ਕਾਰ ਨੇੜੇ ਕੀਤੇ ਧਮਾਕੇ ’ਚ ਸਾਬਕਾ ਮੰਤਰੀ ਤੇ ਪਾਕਿਸਤਾਨ ਤਹਿਰੀਕੇ ਇਨਸਾਫ਼ ਪਾਰਟੀ ਦਾ ਸੀਨੀਅਰ ਆਗੂ ਹਲਾਕ ਹੋ ਗਿਆ। ਹਮਲੇ ਵਿੱਚ ਕਾਰ ਦਾ ਡਰਾਈਵਰ ਵੀ ਮਾਰਿਆ ਗਿਆ ਜਦੋਂਕਿ ਆਗੂ ਦੇ ਤਿੰਨ ਸੁਰੱਖਿਆ ਗਾਰਡ ਗੰਭੀਰ ਜ਼ਖ਼ਮੀ ਹੋ ਗਏ। ਇਸ ਦੌਰਾਨ ਮੁਤਾਹਿਦਾ ਮਜਲਿਸ ਏ ਅਮਲ ਪਾਰਟੀ ਦਾ ਉਮੀਦਵਾਰ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਕੀਤੇ ਹਮਲੇ ’ਚ ਵਾਲ ਵਾਲ ਬਚ ਗਿਆ।
ਜਾਣਕਾਰੀ ਅਨੁਸਾਰ ਇਕਰਾਮੁੱਲ੍ਹਾ ਗੰਡਾਪੁਰ ਸੂਬਾਈ ਅਸੈਂਬਲੀ ਦੀ ਸੀਟ ਲਈ ਪੀਕੇ 99 ਹਲਕੇ ਤੋਂ ਉਮੀਦਵਾਰ ਸੀ। ਉੁਹ ਆਪਣੇ ਵਾਹਨ ’ਤੇ ਚੋਣ ਮੀਟਿੰਗ ਲਈ ਜਾ ਰਿਹਾ ਸੀ ਜਦੋਂ ਬੰਬਾਰ ਨੇ ਡੇਰਾ ਇਸਮਾਇਲ ਖ਼ਾਨ ਜ਼ਲ੍ਹਿ‌ੇ ਵਿੱਚ ਉਸ ਨੂੰ ਨਿਸ਼ਾਨਾ ਬਣਾ ਲਿਆ। ਡੇਰਾ ਇਸਮਾਇਲ ਖ਼ਾਨ ਦੇ ਡੀਪੀਓ ਮਨਜ਼ੂਰ ਅਫ਼ਰੀਦੀ ਨੇ ਦੱਸਿਆ ਕਿ ਅੱਜ ਸਵੇਰੇ ਆਤਮਘਾਤੀ ਧਮਾਕੇ ’ਚ ਗੰਭੀਰ ਜ਼ਖ਼ਮੀ ਹੋਏ ਗੰਡਾਪੁਰ ਨੂੰ ਹੈਲੀਕੌਪਟਰ ਰਾਹੀਂ ਪਿਸ਼ਵਾਰ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਚਾਰ ਘੰਟਿਆਂ ਮਗਰੋਂ ਇਲਾਜ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਚਲਦਿਆਂ ਉਨ੍ਹਾਂ ਦਮ ਤੋੜ ਦਿੱਤਾ। ਗੰਡਾਪੁਰ ਪੀਟੀਆਈ ਦੀ ਅਗਵਾਈ ਵਾਲੀ ਸੂਬਾਈ ਸਰਕਾਰ ’ਚ ਖੇਤੀ ਮੰਤਰੀ ਸੀ।
ਇਸ ਦੌਰਾਨ ਜਮਾਇਤ-ਉਲੇਮਾ-ਇਸਲਾਮ-ਫ਼ਜ਼ਲ ਦਾ ਆਗੂ ਅਕਰਮ ਖ਼ਾਨ ਦੁਰਾਨੀ ਕਾਤਲਾਨਾ ਹਮਲੇ ’ਚ ਵਾਲ ਵਾਲ ਬਚ ਗਿਆ। ਪਿਛਲੇ ਦਸ ਦਿਨਾਂ ’ਚ ਦੁਰਾਨੀ ’ਤੇ ਇਹ ਦੂਜਾ ਹਮਲਾ ਸੀ। ਦੁਰਾਨੀ ਉੱਤਰੀ ਵਜ਼ੀਰਿਸਤਾਨ ਜ਼ਲ੍ਹਿ‌ੇ ਦੇ ਬਾਨੂ ਵਿਚ ਸਿਆਸੀ ਕਨਵੈਨਸ਼ਨ ਨੂੰ ਸੰਬੋਧਨ ਕਰ ਲਈ ਜਾ ਰਹੇ ਸਨ ਜਦੋਂ ਅਣਪਛਾਤੇ ਬੰਦੂਕਧਾਰੀਆਂ ਨੇ ਉਨ੍ਹਾਂ ਦੇ ਵਾਹਨ ਨੂੰ ਘੇਰ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਸ੍ਰੀ ਦੁਰਾਨੀ ਮੁਤਾਹਿਦਾ ਮਜਲਿਸ ਏ ਅਮਲ ਪਾਰਟੀ ਤੋਂ ਐਨਏ 35 ਹਲਕੇ ਤੋਂ ਪੀਟੀਆਈ ਉਮੀਦਵਾਰ ਖ਼ਿਲਾਫ਼ ਚੋੜ ਲੜ ਰਹੇ ਹਨ।
ਸ਼ਾਹਬਾਜ਼ ਵੱਲੋਂ ਪਾਕਿ ਨੂੰ ਭਾਰਤ ਨਾਲੋਂ ਬਿਹਤਰ ਬਣਾਉਣ ਦਾ ਅਹਿਦ
ਇਸਲਾਮਾਬਾਦ - ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਮੁਖੀ ਸ਼ਾਹਬਾਜ਼ ਸ਼ਰੀਫ਼ ਨੇ ਅਹਿਦ ਲਿਆ ਹੈ ਕਿ ਚੋਣਾਂ ਮਗਰੋਂ ਸੱਤਾ ’ਚ ਆਉਣ ’ਤੇ ਉਹ ਪਾਕਿਸਤਾਨ ਨੂੰ ਭਾਰਤ ਤੋਂ ਅੱਗੇ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਉਹ ਅਜਿਹਾ ਨਾ ਕਰ ਸਕੇ ਤਾਂ ਲੋਕ ਉਨ੍ਹਾਂ ਦਾ ਨਾਮ ਬਦਲ ਸਕਦੇ ਹਨ। ਪੀਐਮਐਲ-ਐਨ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸ਼ਾਹਬਾਜ਼ ਨੇ ਪੰਜਾਬ ਸੂਬੇ ਦੇ ਸਰਗੋਧਾ ਜ਼ਲ੍ਹਿ‌ੇ ’ਚ ਸ਼ਨਿਚਰਵਾਰ ਨੂੰ ਇਕ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਉਹ (ਭਾਰਤੀ) ਵਾਹਗਾ ਸਰਹੱਦ ’ਤੇ ਆਉਣਗੇ ਅਤੇ ਪਾਕਿਸਤਾਨੀਆਂ ਨੂੰ ਆਪਣਾ ਮਾਲਕ ਦੱਸਣਗੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਾਕਿਸਤਾਨ ਨੂੰ ਮਲੇਸ਼ੀਆ ਅਤੇ ਤੁਰਕੀ ਦੇ ਬਰਾਬਰ ਲਿਆ ਕੇ ਖੜ੍ਹਾ ਕਰ ਦੇਣਗੇ।

 

 

fbbg-image

Latest News
Magazine Archive