- Government
- Iimmigration Direct
- British Columbia
- City Of Surrey
- Abbotsford
- Vancouver
- Richmond
- Health
- Fraser Health
- Vancouver Coastal Health
- Education
- The University Of British Columbia
- Simon Fraser University
- Kwantlen Polytechnic University
- University Of The Fraser Valley
- Media
- Apna Roots Newspaper
- Punjab Di Awaaz Newspaper
Click Here to Email Us
Or
directly send your Advertisement request to indo@telus.net

ਹਿਮਾਚਲ ’ਚ ਮਿੱਗ ਹਾਦਸਾਗ੍ਰਸਤ, ਪਾਇਲਟ ਦੀ ਮੌਤ
ਸ਼ਿਮਲਾ/ਨਵੀਂ ਦਿੱਲੀ - ਭਾਰਤੀ ਹਵਾਈ ਸੈਨਾ ਦਾ ਇਕ ਮਿੱਗ-21 ਲੜਾਕੂ ਜਹਾਜ਼ ਅੱਜ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਹਾਦਸਾਗ੍ਰਸਤ ਹੋ ਗਿਆ। ਹਵਾਈ ਸੈਨਾ ਦੇ ਅਧਿਕਾਰੀਆਂ ਮੁਤਾਬਕ ਹਾਦਸੇ ਵਿੱਚ ਜਹਾਜ਼ ਦੇ ਪਾਇਲਟ ਸਕੂਐਡਰਨ ਲੀਡਰ ਮੀਤ ਕੁਮਾਰ ਦੀ ਮੌਤ ਹੋ ਗਈ ਹੈ। ਇਹ ਜਹਾਜ਼ ਪਠਾਨਕੋਟ ਏਅਰਬੇਸ ਤੋਂ ਰੁਟੀਨ ਉਡਾਣ ਉੱਤੇ ਸੀ ਤੇ ਦੁਪਹਿਰ ਬਾਅਦ ਕਰੀਬ 1 ਵੱਜ ਕੇ 20 ਮਿੰਟ ’ਤੇ ਹਾਦਸੇ ਦਾ ਸ਼ਿਕਾਰ ਹੋ ਕੇ ਜ਼ਮੀਨ ’ਤੇ ਡਿੱਗ ਪਿਆ। ਅਧਿਕਾਰੀਆਂ ਮੁਤਾਬਕ ਡਿੱਗਣ ਤੋਂ ਪਹਿਲਾਂ ਜਹਾਜ਼ ਕਰੀਬ ਇਕ ਘੰਟੇ ਦੀ ਉਡਾਣ ਭਰ ਚੁੱਕਾ ਸੀ। ਹਵਾਈ ਸੈਨਾ ਵੱਲੋਂ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਕੇਂਦਰੀ ੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਪਾਇਲਟ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰੂਸ ’ਚ ਬਣੇ ਤੇ ਹਵਾਈ ਫ਼ੌਜ ਵਿੱਚ ਕਰੀਬ ਚਾਰ ਦਹਾਕੇ ਪਹਿਲਾਂ ਸ਼ਾਮਲ ਕੀਤੇ ਗਏ ਮਿੱਗ-21 ਜਹਾਜ਼ ਪਿਛਲੇ ਲੰਮੇਂ ਸਮੇਂ ਤੋਂ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਵੇਲੇ ਹਵਾਈ ਫ਼ੌਜ ਕੋਲ ਸਿਰਫ਼ ਇਕ ਸਕੂਐਡਰਨ (18 ਜਹਾਜ਼) ਅਜਿਹੇ ਜਹਾਜ਼ਾਂ ਦੀ ਬਚੀ ਹੈ ਜਿਸ ਨੂੰ ਹਵਾਈ ਫ਼ੌਜ ਅਗਲੇ ਦੋ ਵਰ੍ਹਿਆਂ ਦੌਰਾਨ ਹਟਾਉਣ ਦੀ ਯੋਜਨਾ ਬਣਾ ਰਹੀ ਹੈ। ਕਾਂਗੜਾ ਦੇ ਐੱਸਪੀ ਸੰਤੋਸ਼ ਪਟਿਆਲ ਨੇ ਦੱਸਿਆ ਕਿ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਕੇ ਜਾਵਲੀ ਪੁਲੀਸ ਸਟੇਸ਼ਨ ਅਧੀਨ ਪੈਂਦੇ ਪਿੰਡ ਮਿਹਰਾ ਪੱਲੀ ਵਿੱਚ ਡਿੱਗਿਆ ਹੈ।
ਦੋ ਜਹਾਜ਼ਾਂ ਦੀ ਟੱਕਰ; ਭਾਰਤੀ ਟਰੇਨੀ ਪਾਇਲਟ ਮੁਟਿਆਰ ਸਣੇ ਤਿੰਨ ਹਲਾਕ
ਵਾਸ਼ਿੰਗਟਨ - ਅਮਰੀਕੀ ਸੂਬੇ ਫਲੋਰਿਡਾ ਵਿੱਚ ਅੱਧ-ਅਸਮਾਨੀਂ ਦੋ ਛੋਟੇ ਟਰੇਨਿੰਗ ਜਹਾਜ਼ਾਂ ਦੇ ਟਕਰਾ ਜਾਣ ਕਾਰਨ ਇਕ 19 ਸਾਲਾ ਭਾਰਤੀ ਟਰੇਨੀ ਪਾਇਲਟ ਮੁਟਿਆਰ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਸੰਭਵ ਤੌਰ ’ਤੇ ਇਨ੍ਹਾਂ ਜਹਾਜ਼ਾਂ ਨੂੰ ਟਰੇਨੀ ਪਾਇਲਟ ਉਡਾ ਰਹੇ ਹੋਣਗੇ, ਜੋ ਬੀਤੇ ਦਿਨ ਮਿਆਮੀ ਨੇੜੇ ਫਲੋਰਿਡਾ ਐਵਰਗਲੈਡਜ਼ ਦੇ ਉਪਰ ਆਪਸ ਵਿੱਚ ਟਕਰਾ ਗਏ। ਇਹ ਰਿਪੋਰਟ ਅਮਰੀਕਾ ਦੇ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਦੇ ਹਵਾਲੇ ਨਾਲ ‘ਮਿਆਮੀ ਹੈਰਲਡ’ ਨੇ ਛਾਪੀ ਹੈ। ਆਪਸ ਵਿੱਚ ਟਕਰਾਏ ਦੋਵੇਂ ਜਹਾਜ਼ -ਪਾਈਪਰ ਪੀਏ-34 ਤੇ ਸੈਸਨਾ 172, ਜਹਾਜ਼ ਉਡਾਉਣ ਦੀ ਸਿਖਲਾਈ ਦੇਣ ਵਾਲੇ ਸਕੂਲ ਡੀਅਨ ਇੰਰਨੈਸ਼ਨਲ ਨਾਲ ਸਬੰਧਤ ਸਨ। ਅਧਿਕਾਰੀਆਂ ਮੁਤਾਬਕ ਇਸ ਟਰੇਨਿੰਗ ਸਕੂਲ ਦਾ 2007 ਤੋਂ 2017 ਦੇ ਦਹਾਕੇ ਦੌਰਾਨ ਦੋ ਦਰਜਨ ਤੋਂ ਵੱਧ ਹਵਾਈ ਹਾਦਸਿਆਂ ਤੇ ਅਜਿਹੀਆਂ ਘਟਨਾਵਾਂ ਦਾ ਇਤਿਹਾਸ ਹੈ।
ਪੁਲੀਸ ਨੇ ਤਿੰਨ ਮੌਤਾਂ ਦੀ ਪੁਸ਼ਟੀ ਕਰ ਦਿੱਤੀ ਹੈ ਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਇਕ ਹੋਰ ਵਿਅਕਤੀ ਦੀ ਵੀ ਮੌਤ ਨਾ ਹੋਈ ਹੋਵੇ। ਮ੍ਰਿਤਕਾਂ ਦੀ ਪਛਾਣ ਭਾਰਤ ਦੀ 19 ਸਾਲਾ ਨਿਸ਼ਾ ਸੇਜਵਾਲ ਤੋਂ ਇਲਾਵਾ ਜੌਰਜ ਸਾਂਚੇਜ਼ (22) ਤੇ ਰੈਲਫ ਨਾਈਟ (72) ਵਜੋਂ ਹੋਈ ਹੈ। ਸੇਜਵਾਲ ਦੇ ਫੇਸਬੁੱਕ ਖ਼ਾਤੇ ਮੁਤਾਬਕ ਉਸ ਨੇ ਬੀਤੇ ਸਾਲ ਸਤੰਬਰ ਵਿੱਚ ਫਲਾਈਟ ਸਕੂਲ ’ਚ ਦਾਖ਼ਲਾ ਲਿਆ ਸੀ। ਜਹਾਜ਼ ਦਾ ਮਲਬਾ ਅਜਿਹੇ ਇਲਾਕੇ ਵਿੱਚ ਦੇਖਿਆ ਗਿਆ ਹੈ, ਜਿਥੇ ਸਿਰਫ਼ ਹਵਾ ਨਾਲ ਚੱਲਣ ਵਾਲੀਆਂ ਕਿਸ਼ਤੀਆਂ (ਏਅਰਬੋਟਸ) ਰਾਹੀਂ ਪੁੱਜਿਆ ਜਾ ਸਕਦਾ ਹੈ।