ਨੌਇਡਾ ਵਿੱਚ ਦੋ ਇਮਾਰਤਾਂ ਡਿੱਗੀਆਂ, 8 ਹਲਾਕ


ਨਵੀਂ ਦਿੱਲੀ - ਦਿੱਲੀ ਦੇ ਨਾਲ ਲੱਗਦੇ ਨੌਇਡਾ ਦੇ ਸ਼ਾਹਬੇਰੀ ਪਿੰਡ ਵਿੱਚ ਬੀਤੀ ਰਾਤ ਦੋ ਇਮਾਰਤਾਂ ਡਿੱਗਣ ਨਾਲ ਘੱਟੋ ਘੱਟ 8 ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨਿਰਮਾਣ ਅਧੀਨ 6 ਮੰਜ਼ਿਲਾ ਇਮਾਰਤ ਅਤੇ ਨਾਲ ਲੱਗਦੀ ਪੰਜ ਮੰਜ਼ਿਲਾ ਇਮਾਰਤ ਇਕਦੱਮ ਡਿੱਗ ਗਈਆਂ।
ਇਮਾਰਤਾਂ ਡਿੱਗਣ ਨਾਲ ਇਲਾਕੇ ਦੇ ਲੋਕਾਂ ਵਿੱਚ ਸਹਿਮ ਫੈਲ ਗਿਆ। ਫਾਇਰ ਬਿ੍ਗੇਡ ਦੇ ਅਧਿਕਾਰੀ ਅਰੁਨ ਕੁਮਾਰ ਸਿੰਘ ਨੇ ਦੱਸਿਆ ਕਿ ਨਿਰਮਾਣ ਅਧੀਨ 6 ਮੰਜ਼ਿਲਾ ਇਮਾਰਤ  ਵਿੱਚ ਘੱਟੋ ਘੱਟ 12 ਮਜ਼ਦੂਰ ਸਨ। ਸੂਤਰਾਂ ਅਨੁਸਾਰ ਹੁਣ ਤਕ ਮਲਬੇ ਵਿੱਚੋਂ ਅੱਠ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦੋਂ ਕਿ ਬਚਾਅ ਕਾਰਜ ਅਜੇ ਚੱਲ ਰਹੇ ਹਨ। ਭਾਰੀ ਭਰਕਮ ਮਸ਼ੀਨਰੀ ਅਤੇ ਸੂਹੀਆ ਕੁੱਤਿਆਂ ਦੀ ਮਦਦ ਨਾਲ ਮਲਬੇ ’ਚੋਂ ਜ਼ਿੰਦਗੀ ਲੱਭਣ ਦਾ ਕੰਮ ਚੱਲ ਰਿਹਾ ਹੈ। ਇਮਾਰਤਾਂ ’ਚੋਂ ਕੱਢੀਆਂ ਲਾਸ਼ਾਂ ਵਿੱਚੋਂ ਤਿੰਨ ਦੀ ਪਛਾਣ ਰਣਜੀਤ, ਸ਼ਮਸ਼ਾਦ ਅਤੇ ਪਿ੍ਅੰਕਾ ਵਜੋਂ ਹੋਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਜ਼ਮੀਨ ਦੇ ਮਾਲਕ ਸਮੇਤ ਤਿੰਨ ਜਣਿਆਂ ਨੂੰ ਗਿ੍ਫ਼ਤਾਰ ਕੀਤਾ ਹੈ। ਗੌਤਮ ਬੁਧ ਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਬ੍ਰਿਜੇਸ਼ ਨਾਰਾਇਣ ਸਿੰਘ ਨੇ ਇਸ ਸਬੰਧੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇਸ ਮਾਮਲੇ ਵਿੱਚ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੰਗਾਸ਼ੰਕਰ ਦਿਵੇਦੀ, ਦਿਨੇਸ਼ ਤੇ ਸੰਜੇ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਇਹ ਇਮਾਰਤ ਨਿਯਮਾਂ ਦੀ ਅਣਦੇਖੀ ਕਰਕੇ ਬਣਾਈ ਜਾ ਰਹੀ ਸੀ ਤੇ ਲੋੜੀਂਦੀ ਮਨਜ਼ੂੂਰੀ ਨਹੀਂ ਸੀ ਲਈ ਗਈ। ਦੋ ਲਾਸ਼ਾਂ ਰਾਤ ਹੀ ਮਿਲ ਗਈਆਂ ਸਨ ਤੇ ਤਿੰਨ ਲਾਸ਼ਾਂ ਸਵੇਰੇ ਬਰਾਮਦ ਕੀਤੀਆਂ ਗਈਆਂ। ਇਮਾਰਤਾਂ ਦੀਆਂ ਪੱਕੀਆਂ ਕੰਧਾਂ ਨੂੰ ਭਾਰੀ ਮਸ਼ੀਨੀਰੀ ਨਾਲ ਤੋੜਿਆ ਗਿਆ।

 

 

fbbg-image

Latest News
Magazine Archive