ਦੋ ਮਹੀਨਿਆਂ ਤੋਂ ਪੰਜਾਬ ’ਚ ਨਸ਼ਾ ਲੈ ਰਿਹੈ ਰੋਜ਼ਾਨਾ ਔਸਤ ਇਕ ਜਾਨ


ਚੰਡੀਗੜ੍ਹ - ਪੰਜਾਬ ਵਿੱਚ ਬੀਤੇ ਦੋ ਮਹੀਨਿਆਂ ਤੋਂ ਨਸ਼ਿਆਂ ਕਾਰਨ ਰੋਜ਼ਾਨਾ ਔਸਤਨ ਇਕ ਮੌਤ ਹੋ ਰਹੀ ਹੈ।  ਘੋਖੇ ਰਿਕਾਰਡ ਤੋਂ ਪਤਾ ਲੱਗਾ ਹੈ ਕਿ ਬੀਤੀ 15 ਮਈ ਤੋਂ ਸੂਬੇ ਭਰ ਦੇ ਵੱਖ-ਵੱਖ ਹਸਪਤਾਲਾਂ ਵਿੱਚ 60 ਤੋਂ ਵੱਧ ਨੌਜਵਾਨਾਂ ਦੇ ਪੋਸਟਮਾਰਟਮ ਹੋਏ ਹਨ ਅਤੇ ਸਾਰੇ ਮਾਮਲਿਆਂ ਵਿੱਚ ਮੌਤ ਦਾ ਕਾਰਨ ਨਸ਼ੀਲੀ ਦਵਾਈ ਦੱਸਿਆ ਗਿਆ ਹੈ। ਇਹ ਸਾਰੇ ਮ੍ਰਿਤਕ 18 ਤੋਂ 35 ਸਾਲ ਉਮਰ ਦੇ ਸਨ। ਇਨ੍ਹਾਂ ਦਾ ਵਿਸਰਾ ਕੈਮੀਕਲ ਜਾਂਚ ਭੇਜਿਆ ਗਿਆ ਹੈ। ਮੌਤਾਂ ਦੇ ਇਹ ਮਾਮਲੇ ਕੁੱਲ ਮਿਲਾ ਕੇ 15 ਜ਼ਿਲ੍ਹਿਆਂ ਨਾਲ ਸਬੰਧਤ ਹਨ, ਪਰ ਵਧੇਰੇ ਮੌਤਾਂ ਮਾਝੇ ਤੇ ਦੋਆਬੇ ਵਿੱਚ ਹੋਈਆਂ ਹਨ। ਸਿਹਤ ਅਫ਼ਸਰਾਂ ਮੁਤਾਬਕ ਨਸ਼ੀਲੀਆਂ ਦਵਾਈਆਂ ਕਾਰਨ ਮੌਤਾਂ ਦੀ ਅਸਲ ਗਿਣਤੀ ਕਿਤੇ ਵੱਧ ਹੋ ਸਕਦੀ ਹੈ, ਕਿਉਂਕਿ ਬਹੁਤੇ ਮਾਮਲਿਆਂ ਵਿੱਚ ਪਰਿਵਾਰਾਂ ਵੱਲੋਂ ਬਦਨਾਮੀ ਦੇ ਡਰੋਂ ਮੌਤ ਦਾ ਅਸਲ ਕਾਰਨ ਲੁਕਾ ਲਿਆ ਜਾਂਦਾ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 10 ਮੌਤਾਂ ਹੋਈਆਂ ਹਨ, ਜਦੋਂਕਿ ਤਰਨ ਤਾਰਨ, ਹੁਸ਼ਿਆਰਪੁਰ ਤੇ ਗੁਰਦਾਸਪੁਰ ਵਿੱਚ ਪੰਜ-ਪੰਜ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹੇ ਹਨ।
ਨਸ਼ਿਆਂ ਕਾਰਨ ਮੌਤਾਂ ਵਿੱਚ ਹੋਏ ਇਸ ਅਚਨਚੇਤ ਵਾਧੇ ਲਈ ਮਿਲਾਵਟ ਵਾਲੀ ਹੈਰੋਇਨ ਨੂੰ ਜ਼ਿੰਮੇਵਾਰ ਸਮਝਿਆ ਜਾ ਰਿਹਾ ਹੈ। ਮ੍ਰਿਤਕਾਂ ਦੇ ਵਿਸਰੇ ਦੀ ਜਾਂਚ ਖਰੜ (ਜ਼ਿਲ੍ਹਾ ਮੁਹਾਲੀ) ਸਥਿਤ ਸਰਕਾਰੀ ਲੈਬਾਰਟਰੀ ਵਿੱਚ ਹੁੰਦੀ ਹੈ। ਜਾਣਕਾਰਾਂ ਮੁਤਾਬਕ ਇਸ ਰਾਹੀਂ ਲਈ ਗਈ ਨਸ਼ੀਲੀ ਦਵਾਈ ਦਾ ਤਾਂ ਪਤਾ ਲੱਗ ਸਕਦਾ ਹੈ ਪਰ ਮਾਤਰਾ ਦਾ ਨਹੀਂ। ਇਹ ਵੱਖਰੀ ਗੱਲ ਹੈ ਕਿ ਖਰੜ ਲੈਬਾਰਟਰੀ ਵਿੱਚ ਨਮੂਨਿਆਂ ਦਾ ਬੜਾ ਵੱਡਾ ਬੈਕਲਾਗ ਪਿਆ ਹੈ ਤੇ ਰੁਟੀਨ ਕੇਸਾਂ ਦੀ ਜਾਂਚ ਰਿਪੋਰਟ ਆਉਣ ਨੂੰ ਦੋ ਸਾਲ ਤੱਕ ਲੱਗ ਜਾਂਦੇ ਹਨ।

 

Latest News
Magazine Archive