ਕਰਨਾਟਕ ’ਚ 34 ਹਜ਼ਾਰ ਕਰੋੜ ਰੁਪਏ

ਦੀ ਕਿਸਾਨ ਕਰਜ਼ਾ ਮੁਆਫ਼ੀ ਦਾ ਐਲਾਨ


ਬੰਗਲੌਰ - ਕਰਨਾਟਕ ਦੇ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਨੇ ਆਪਣਾ ਚੋਣ ਵਾਅਦਾ ਪੂਰਾ ਕਰਦਿਆਂ ਕਿਸਾਨਾਂ ਦੀ 34000 ਕਰੋੜ ਰੁਪਏ ਦੀ ਕਰਜ਼ ਮੁਆਫ਼ੀ ਦਾ ਐਲਾਨ ਕੀਤਾ ਹੈ ਪਰ ਇਸ ਦੇ ਨਾਲ ਹੀ ਜੇਡੀ (ਐਸ)- ਕਾਂਗਰਸ ਗੱਠਜੋੜ ਸਰਕਾਰ ਦੇ ਪਲੇਠੇ ਬਜਟ ਵਿੱਚ ਤੇਲ ਤੇ ਬਿਜਲੀ ਦੀਆਂ ਦਰਾਂ ਵਧਾ ਦਿੱਤੀਆਂ ਹਨ।
ਸ੍ਰੀ ਕੁਮਾਰਸਵਾਮੀ ਜਿਨ੍ਹਾਂ ਕੋਲ ਵਿੱਤ ਮੰਤਰਾਲਾ ਵੀ ਹੈ, ਨੇ ਕਿਹਾ ਹੈ ਕਿ ਪੈਟਰੋਲ, ਡੀਜ਼ਲ, ਬਿਜਲੀ ਤੇ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧਾ ਕਰਜ਼ ਮੁਆਫ਼ੀ ਕਾਰਨ ਪੈਣ ਵਾਲੇ ਵਾਧੂ ਬੋਝ ਨੂੰ ਘਟਾਉਣ ਲਈ ਕਰਨਾ ਪਿਆ ਹੈ। ਉਂਜ, ਉਨ੍ਹਾਂ ਕਿਹਾ ਕਿ ਦੋ ਲੱਖ ਰੁਪਏ ਤੱਕ ਹੀ ਕਰਜ਼ ਮੁਆਫ਼ੀ ਕੀਤੀ     ਜਾਵੇਗੀ। ਪਹਿਲੇ ਪੜਾਅ ਹੇਠ 31 ਦਸੰਬਰ 2017 ਤੱਕ ਕਿਸ਼ਤਾਂ ਫ਼ਸਲੀ ਕਰਜ਼ੇ ਦੀਆਂ ਕਿਸ਼ਤਾਂ ਨਾ ਤਾਰਨ ਵਾਲੇ ਸਾਰੇ ਡਿਫਾਲਟਰ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਕਿਸਾਨ ਵੱਲੋਂ ਮੋੜੇ ਗਏ ਕਰਜ਼ੇ ਦੀ ਰਕਮ ਜਾਂ 25000 ਰੁਪਏ ਜਿਨ੍ਹਾਂ ’ਚੋਂ ਜੋ ਵੀ ਘੱਟ ਹੋਵੇਗੀ, ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ। ਸਰਕਾਰੀ ਅਫ਼ਸਰਾਂ ਤੇ ਸਹਿਕਾਰਤਾ ਖੇਤਰ ਦੇ ਅਫ਼ਸਰਾਂ ਦੇ ਪਰਿਵਾਰ, ਪਿਛਲੇ ਤਿੰਨ ਸਾਲਾਂ ਦੌਰਾਨ ਆਮਦਨ ਕਰ ਭਰਨ ਵਾਲੇ ਕਿਸਾਨ ਤੇ ਹੋਰ ਅਯੋਗ ਲਾਭਪਾਤਰੀਆਂ ਨੂੰ ਇਸ ਸਕੀਮ ਦੇ ਦਾਇਰੇ ਤੋਂ ਬਾਹਰ ਰੱਖਿਆ ਜਾਵੇਗਾ। 

 

Latest News
Magazine Archive