ਰੱਖਿਆ ਮੰਤਰੀ ਵੱਲੋਂ ਸ਼ਹੀਦ ਫ਼ੌਜੀ ਔਰੰਗਜ਼ੇਬ ਦੇ ਪਰਿਵਾਰ ਨਾਲ ਮੁਲਾਕਾਤ


ਜੰਮੂ - ਈਦ ਤੋਂ ਦੋ ਦਿਨ ਪਹਿਲਾਂ ਅਤਿਵਾਦੀਆਂ ਵੱਲੋਂ ਅਗ਼ਵਾ ਕਰ ਕੇ ਮਾਰ ਦਿੱਤੇ ਗਏ ਫ਼ੌਜੀ ਔਰੰਗਜ਼ੇਬ ਦੇ ਪਰਿਵਾਰ ਨਾਲ ਅੱਜ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਮੁਲਾਕਾਤ ਕੀਤੀ ਤੇ ਉਸ ਨੂੰ ਕੌਮ ਲਈ ਪ੍ਰੇਰਨਾ ਕਰਾਰ ਦਿੱਤਾ।
ਰੱਖਿਆ ਮੰਤਰੀ ਨੇ ਸੀਨੀਅਰ ਫ਼ੌਜੀ ਅਫ਼ਸਰਾਂ ਸਹਿਤ ਸਰਹੱਦੀ ਜ਼ਿਲੇ ਪੁਣਛ ਦੀ ਦੂਰ ਦਰਾਜ਼ ਸਲਾਣੀ ਬਸਤੀ ਵਿੱਚ ਪੁੱਜ ਕੇ ਸ਼ਹੀਦ ਫ਼ੌਜੀ ਦੇ ਪਰਿਵਾਰ ਨੂੰ ਧਰਵਾਸ ਦਿਵਾਇਆ। ਬੀਬੀ ਸੀਤਾਰਮਨ ਨੇ ਇਸ ਮੌਕੇ ਪੱਤਰਕਾਰਾਂ ਨੂੰ ਦੱਸਿਆ ‘‘ ਮੈਂ ਇੱਥੇ ਸ਼ਹੀਦ ਫ਼ੌਜੀ ਦੇ ਪਰਿਵਾਰ ਨੂੰ ਮਿਲਣ ਆਈ ਸਾਂ। ਇਸ ਮੌਕੇ ਸ਼ਹੀਦ ਫ਼ੌਜੀ ਦੇ ਸਾਬਕਾ ਫ਼ੌਜੀ ਪਿਤਾ ਵੀ ਮੌਜੂਦ ਸਨ ਜਿਨ੍ਹਾਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਦਾ ਅਹਿਦ ਦ੍ਰਿੜਾਇਆ। ਰੱਖਿਆ ਮੰਤਰੀ ਨੇ ਕਿਹਾ ’’ ਇਹ ਹੈ ਉਹ ਪਰਿਵਾਰ ਤੇ ਉਹ ਸ਼ਹੀਦ ਜਿਸ ਤੋਂ ਮੈਨੂੰ ਯਕੀਨ ਹੈ ਕਿ ਪੂਰੀ ਕੌਮ ਪ੍ਰੇਰਨਾ ਲੈਂਦੀ ਹੈ… ਤੇ ਇਹੀ ਸੰਦੇਸ਼ ਮੈਂ ਇੱਥੋਂ ਲੈ ਕੇ ਜਾਵਾਂਗੀ।’’
ਔਰੰਗਜ਼ੇਬ 44 ਰਾਸ਼ਟਰੀ ਰਾਈਫਲਜ਼ ਦਾ ਜਵਾਨ ਸੀ ਜੋ 14 ਜੂਨ ਨੂੰ ਈਦ ਦੀ ਛੁੱਟੀ ਲੈ ਕੇ ਘਰ ਆ ਰਿਹਾ ਸੀ ਜਦੋਂ ਦਹਿਸ਼ਤਗਰਦਾਂ ਨੇ ਉਸ ਨੂੰ ਅਗ਼ਵਾ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਦੋ ਦਿਨ ਪਹਿਲਾਂ ਥਲ ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ ਵੀ ਔਰੰਗਜ਼ੇਬ ਦੇ ਪਰਿਵਾਰ ਨੂੰ ਮਿਲਣ ਆਏ ਸਨ।

 

 

fbbg-image

Latest News
Magazine Archive