ਫੁਟਬਾਲ: ਨਿਊਜ਼ੀਲੈਂਡ ਖ਼ਿਲਾਫ਼ ਜੇਤੂ ਲੈਅ

ਜਾਰੀ ਰੱਖਣ ਲਈ ਖੇਡੇਗਾ ਭਾਰਤ


ਮੁੰਬਈ - ਭਾਰਤੀ ਫੁਟਬਾਲ ਟੀਮ ਫਾਈਨਲ ਵਿੱਚ ਥਾਂ ਪੱਕੀ ਕਰਨ ਦੇ ਬਾਵਜੂਦ ਭਲਕੇ ਇਥੇ ਨਿਊਜ਼ੀਲੈਂਡ ਦੀ ਨੌਜਵਾਨ ਟੀਮ ਖ਼ਿਲਾਫ਼ ਇੰਟਰ ਕੌਂਟੀਨੈਂਟਲ ਦੇ ਆਖਰੀ ਲੀਗ ਮੈਚ ਵਿੱਚ ਜੇਤੂ ਲੈਅ ਨੂੰ ਬਰਕਰਾਰ ਰੱਖਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ। ਚਾਰ ਮੁਲਕੀ ਇਸ ਟੂਰਨਾਮੈਂਟ ਦੇ ਸ਼ੁਰੂਆਤੀ ਮੈਚਾਂ ਵਿਚ ਸਟੇਡੀਅਮ ਦਰਸ਼ਕਾਂ ਨੂੰ ਤਰਸ ਰਿਹਾ ਸੀ, ਪਰ ਭਾਰਤੀ ਕਪਤਾਨ ਸੁਨੀਲ ਛੇਤਰੀ ਦੇ ਡੇਢ ਮਿੰਟ ਦੇ ਭਾਵੁਕ ਵੀਡੀਓ ਮਗਰੋਂ ਮੈਦਾਨ ਵਿੱਚ ਦਰਸ਼ਕਾਂ ਦੀ ਗਿਣਤੀ ਵਧਣ ਲੱਗੀ ਹੈ। ਪਿਛਲਾ ਮੈਚ ਛੇਤਰੀ ਦਾ 100ਵਾਂ ਕੌਮਾਂਤਰੀ ਮੈਚ ਸੀ, ਜਿਸ ਵਿੱਚ ਦੋ ਗੋਲ ਕਰਕੇ ਉਨ੍ਹਾਂ ਟੀਮ ਨੂੰ ਕੀਨੀਆ ਖ਼ਿਲਾਫ਼ 3-0 ਦੀ ਜਿੱਤ ਦਿਵਾਈ ਸੀ। ਚੀਨੀ ਤਾਇਪੇ ਤੇ ਕੀਨੀਆ ਨੂੰ ਹਰਾਉਣ ਮਗਰੋਂ ਭਾਰਤ ਦੇ ਇਰਾਦੇ ਹੁਣ ਜਿੱਤ ਦੀ ਹੈਟ੍ਰਿਕ ਲਾਉਣ ਦੇ ਹੋਣਗੇ। ਭਲਕੇ ਇਹ ਵੇਖਣਾ ਕਾਫ਼ੀ ਦਿਲਚਸਪ ਹੋਵੇਗਾ ਕਿ ਕੋਚ ਸਟੀਫ਼ਨ ਕੌਂਸਟੇਨਟਾਈਨ ਛੇਤਰੀ ਤੇ ਡਿਫੈਂਡਰ ਸੰਦੇਸ਼ ਝਿੰਗਣ ਨੂੰ ਆਰਾਮ ਦਿੰਦੇ ਹਨ ਜਾਂ ਉਸੇ ਆਖਰੀ ਗਿਆਰਾਂ ਖਿਡਾਰੀਆਂ ਨੂੰ ਮੈਦਾਨ ’ਚ ਉਤਾਰਦੇ ਹਨ। ਕਪਤਾਨ ਛੇਤਰੀ ਜੇਕਰ ਭਲਕੇ ਨਹੀਂ ਖੇਡਦੇ ਤਾਂ ਬਲਵੰਤ ਸਿੰਘ ਨੂੰ ਮੌਕਾ ਮਿਲ ਸਕਦਾ ਹੈ। ਭਾਰਤ ਕੋਲ ਉਦਾਂਤਾ ਸਿੰਘ, ਅਨਿਰੁਧ ਥਾਪਾ ਤੇ ਪ੍ਰਣਯ ਹਲਧਰ ਜਿਹੇ ਹਮਲਾਵਰ ਮਿਡਫਿਲਡਰ ਹਨ।
 

 

 

fbbg-image

Latest News
Magazine Archive