ਸਪੇਨ ਦੌਰਾ: ਰਾਣੀ ਰਾਮਪਾਲ ਦੀ ਕੌਮੀ ਹਾਕੀ ਟੀਮ ਵਿੱਚ ਵਾਪਸੀ


ਨਵੀਂ ਦਿੱਲੀ - ਭਾਰਤੀ ਮਹਿਲਾ ਹਾਕੀ ਟੀਮ 12 ਜੂਨ ਤੋਂ ਹੋਣ ਵਾਲੀ ਪੰਜ ਮੈਚਾਂ ਦੀ ਲਡ਼ੀ ਲਈ ਸਪੇਨ ਦੌਰੇ ’ਤੇ ਜਾਵੇਗੀ, ਜਿਸ ਲਈ ਅੱਜ 20 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਹੈ। ਚੈਂਪੀਅਨਜ਼ ਟਰਾਫ਼ੀ ਦੌਰਾਨ ਭਾਰਤੀ ਹਾਕੀ ਟੀਮ ਦੀ ਪੱਕੀ ਕਪਤਾਨ ਰਾਣੀ ਨੂੰ ਆਰਾਮ ਦਿੱਤਾ ਗਿਆ ਸੀ। ਆਰਾਮ ਮਗਰੋਂ ਸਪੇਨ ਦੌਰੇ ਦੌਰਾਨ ਰਾਣੀ ਟੀਮ ਦੀ ਕਮਾਨ ਸੰਭਾਲੇਗੀ, ਜਦਕਿ ਗੋਲਕੀਪਰ ਸਵਿਤਾ ਉਪ ਕਪਤਾਨ ਹੋਵੇਗੀ। ਭਾਰਤੀ ਸੀਨੀਅਰ ਮਹਿਲਾ ਹਾਕੀ ਟੀਮ ਹਾਲ ਹੀ ਵਿੱਚ ਪੰਜਵੀਂ ਚੈਂਪੀਅਨਜ਼ ਟਰਾਫ਼ੀ ਖੇਡ ਕੇ ਪਰਤੀ ਹੈ। ਇੱਥੇ ਟੀਮ ਫਾਈਨਲ ਵਿੱਚ ਹਾਰ ਗਈ ਸੀ ਅਤੇ ਆਪਣਾ ਖ਼ਿਤਾਬ ਨਹੀਂ ਬਚਾ ਸਕੀ। ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਲੰਡਨ ਵਿੱਚ ਜੁਲਾਈ ਦੌਰਾਨ ਹੋਣ ਵਾਲੇ ਵਿਸ਼ਵ ਕੱਪ ਦੀਆਂ ਤਿਆਰੀਆਂ ਵਜੋਂ ਭਾਰਤੀ ਟੀਮ 12 ਤੋਂ 18 ਜੂਨ ਦੌਰਾਨ ਸਪੇਨ ਦੀ ਕੌਮੀ ਟੀਮ ਖ਼ਿਲਾਫ਼ ਪੰਜ ਮੈਚਾਂ ਦੀ ਲਡ਼ੀ ਖੇਡੇਗੀ। ਭਾਰਤੀ ਡਿਫੈਂਡਰ ਅਨੁਭਵੀ ਸੁਸ਼ੀਲਾ ਚਾਨੂ ਪੁਖਰਮਬਮ ਦੀ ਵੀ ਵਾਪਸੀ ਹੋ ਰਹੀ ਹੈ, ਜੋ ਚੈਂਪੀਅਨਜ਼ ਟਰਾਫੀ ਵਿੱਚ ਨਹੀਂ ਖੇਡੀ ਸੀ। ਉਸ ਦੇ ਨਾਲ ਸੁਨੀਤਾ ਲਾਕਡ਼ਾ, ਦੀਪ ਗ੍ਰੇਸ ਏਕਾ,, ਨੇਹਾ ਗੋਇਲ ਵਰਗੀਆਂ ਅਹਿਮ ਖਿਡਾਰਨਾਂ ਵੀ ਹੋਣਗੀਆਂ। ਫਾਰਵਰਡ ਵਿੱਚ ਕਪਤਾਨ ਰਾਣੀ ਦੇ ਨਾਲ ਵੰਦਨਾ ਕਟਾਰੀਆ ਸ਼ਾਮਲ ਹੈ, ਜੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੌਰਾਨ ਪਲੇਅਰ ਆਫ ਦਿ ਟੂਰਨਾਮੈਂਟ ਰਹੀ ਸੀ। 
ਭਾਰਤੀ ਮਹਿਲਾ ਹਾਕੀ ਟੀਮ
ਫਾਰਵਰਡ: ਰਾਣੀ ਰਾਮਪਾਲ (ਕਪਤਾਨ), ਵੰਦਨਾ ਕਟਾਰੀਆ, ਨਵਨੀਤ ਕੌਰ, ਲਾਲਰੇਮਸਿਆਮੀ, ਉਦਿਤਾ, ਅਨੂਪਾ ਬਾਰਲਾ
ਗੋਲਕੀਪਰ: ਸਵਿਤਾ (ਉਪ ਕਪਤਾਨ), ਸਵਾਤੀ।
ਡਿਫੈਂਡਰ: ਸੁਨੀਤਾ ਲਾਕਡ਼ਾ, ਦੀਪ ਗ੍ਰੇਸ ਏਕਾ, ਸੁਮਨ ਦੇਵੀ ਥੋਡੁਮ, ਦੀਪਿਕਾ, ਗੁਰਜੀਤ ਕੌਰ, ਸੁਸ਼ੀਲਾ ਚਾਨੂ।
ਮਿਡਫੀਲਡਰ: ਨਮਿਤਾ ਟੋਪੋ, ਲਿਲਿਮਾ ਮਿੰਜ, ਮੋਨਿਕਾ, ਨੇਹਾ ਗੋਇਲ, ਨਵਜੋਤ ਕੌਰ, ਨਿੱਕੀ ਪ੍ਰਧਾਨ।

 

 

fbbg-image

Latest News
Magazine Archive