ਫਰੈਂਚ ਓਪਨ ਵਿੱਚ ਸੇਰੇਨਾ ਦੇ ਕਾਲੇ ਸੂਟ ’ਤੇ ਉੱਠੇ ਸਵਾਲ


ਪੈਰਿਸ - ਟੈਨਿਸ ਖਿਡਾਰਨ ਸੇਰੇਨਾ ਵਿਲੀਅਮਜ਼ ‘ਬਲੈਕ ਪੈਂਥਰ’ ਕੈਟਸੂਟ ’ਤੇ ਉੱਠੇ ਸਵਾਲਾਂ ਦੇ ਬਾਵਜੂਦ ਫਰੈਂਚ ਓਪਨ ਵਿੱਚ ਅੱਗੇ ਵੀ ਇਸੇ ਡਰੈੱਸ ’ਚ ਕੋਰਟ ’ਤੇ ਉਤਰੇਗੀ। ਅਮਰੀਕਾ ਦੀ 36 ਸਾਲਾ ਖਿਡਾਰਨ ਦੇ ਸੂਟ ਬਾਰੇ ਸਵਾਲ ਉੱਠਿਆ ਸੀ ਕਿ ਇਸ ਨਾਲ ਖੇਡਣ ਦੌਰਾਨ ਕੋਰਟ ’ਤੇ ਪਹਿਨਣ ਵਾਲੀ ਡਰੈੱਸ ਦੇ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ ਜਾਂ ਨਹੀਂ। ਮੰਗਲਵਾਰ ਨੂੰ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਸੇਰੇਨਾ ਨੇ ਕਾਲੇ ਰੰਗ ਦਾ ਸੂਟ ਪਹਿਨਿਆ ਸੀ। ਸੇਰੇਨਾ ਨੇ ਮਾਂ ਬਣਨ ਮਗਰੋਂ ਰੌਲਾਂ ਗੈਰਾਂ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ ਚੈੱਕ ਗਣਰਾਜ ਦੀ ਕ੍ਰਿਸਟੀਨਾ ਪਲਿਸਕੋਵਾ ਨੂੰ ਹਰਾ ਕੇ ਗਰੈਂਡ ਸਲੈਮ ਵਿੱਚ ਜਿੱਤ ਨਾਲ ਵਾਪਸੀ ਕੀਤੀ ਹੈ। ਉਸ ਨੇ ਕ੍ਰਿਸਟੀਨਾ ਨੂੰ 7-6, 6-4 ਨਾਲ ਹਰਾਇਆ, ਜੋ 2017 ਆਸਟਰੇਲਿਆਈ ਓਪਨ ਖ਼ਿਤਾਬੀ ਜਿੱਤ ਮਗਰੋਂ ਗਰੈਂਡ ਸਲੈਮ ਟੂਰਨਾਮੈਂਟ ਵਿੱਚ ਉਸ ਦੀ ਪਹਿਲੀ ਜਿੱਤ ਜਿੱਤ ਸੀ। ਮੈਚ ਮਗਰੋਂ ਸੇਰੇਨਾ ਦੀ ਜਿੱਤ ਨਾਲੋਂ ਵੱਧ ਸੁਰਖ਼ੀਆਂ ਉਸ ਨੂੰ ਡਰੈੱਸ ਕਾਰਨ ਮਿਲੀਆਂ। ਉਹ ਕੈਟਸੂਟ ਵਿੱਚ ‘ਸੁਪਰ ਹੀਰੋ’ ਅਤੇ ‘ਵਾਰੀਅਰ ਪ੍ਰਿੰਸੈੱਸ’ ਵਾਂਗ ਵਿਖਾਈ ਦੇ ਰਹੀ ਸੀ। ਉਸ ਦਾ ਡਰੈੱਸ ਸੁਪਰਹਿੱਟ ਫ਼ਿਲਮ ‘ਬਲੈਕ ਪੈਂਥਰ’ ਤੋਂ ਪ੍ਰੇਰਿਤ ਸੀ, ਜਿਸ ਨੂੰ ਖੇਡਾਂ ਲਈ ਵਰਦੀ ਬਣਾਉਣ ਵਾਲੀ ਕੰਪਨੀ ਨਾਈਕੀ ਨੇ ਤਿਆਰ ਕੀਤਾ ਹੈ। ਕ੍ਰਿਸਟੀਨਾ ਪਲਿਸਕੋਵਾ ਨੇ ਉਸ ਦੀ ਡਰੈੱਸ ’ਤੇ ਸਵਾਲ ਉਠਾਏ। ਵਿਸ਼ਵ ਦਰਜਾਬੰਦੀ ਵਿੱਚ 70ਵੇਂ ਸਥਾਨ ’ਤੇ ਕਾਬਜ਼ ਪਲਿਸਕੋਵਾ ਨੇ ਸੇਰੇਨਾ ਨੂੰ ਮੈਚ ਗੁਆਉਣ ਮਗਰੋਂ ਕਿਹਾ, ‘‘ਮੈਂ ਸੋਚ ਰਹੀ ਸੀ ਕਿ ਕੀ ਇਹ ਨਿਯਮਾਂ ਮੁਤਾਬਕ ਹੈ। ਮੈਨੂੰ ਇਹ ਨਹੀਂ ਪਤਾ ਕਿ ਉਸ ਦਾ ਕੱਪੜਾ ਕਿਸ ਚੀਜ਼ ਦਾ ਬਣਿਆ ਹੈ, ਪਰ ਉਸ ਨੂੰ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ।’’

 

 

fbbg-image

Latest News
Magazine Archive