ਕਾਰ ਦਰੱਖ਼ਤ ਨਾਲ ਟਕਰਾਈ: ਪਰਿਵਾਰ ਦੇ ਪੰਜ ਜੀਆਂ ਦੀ ਮੌਤ


ਫ਼ਤਹਿਗੜ੍ਹ ਸਾਹਿਬ - ਸਰਹਿੰਦ-ਪਟਿਆਲਾ ਸੜਕ ਨਜ਼ਦੀਕ ਪਿੰਡ ਰੁੜਕੀ ਕੋਲ ਇਕ ਸਵਿਫ਼ਟ ਡਿਜ਼ਾਇਰ ਕਾਰ (ਪੀਬੀ-10 ਐਫ.ਪੀ. -5427)  ਦਰੱਖ਼ਤ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ ਕਾਰ ਵਿੱਚ ਸਵਾਰ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ ਜਦੋਂ ਕਿ ਦੋ ਗੰਭੀਰ ਜ਼ਖਮੀ ਹੋ ਗਏ। ਸੂਚਨਾ ਮਿਲਣ ’ਤੇ ਏ.ਐਸ.ਪੀ. ਡਾ. ਰਵਜੋਤ ਗਰੇਵਾਲ ਅਤੇ ਮੁੱਖ ਥਾਣਾ ਅਫ਼ਸਰ ਮੂਲੇਪੁਰ ਨੇ ਘਟਨਾ ਸਥਾਨ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ।
ਜਾਣਕਾਰੀ ਅਨੁਸਾਰ ਲੁਧਿਆਣਾ ਦੇ ਪਿੰਡ ਦੁੱਗਰੀ ਦਾ ਇਕ ਪਰਿਵਾਰ ਕੈਥਲ (ਹਰਿਆਣਾ) ਤੋਂ ਇਕ ਸਮਾਗਮ ਵਿੱਚ ਸ਼ਮੂਲੀਅਤ ਕਰ ਕੇ ਲੁਧਿਆਣਾ ਪਰਤ ਰਿਹਾ ਸੀ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ। ਕਾਰ ਦਰੱਖ਼ਤ ਨਾਲ ਟਕਰਾ ਕੇ ਚਕਨਾਚੂਰ ਹੋ ਗਈ। ਕਾਰ ਵਿਚ ਸਵਾਰ ਸੁਨੀਲ ਤੇ ਸੋਨੀਆ (ਦੋਵੇਂ ਪਤੀ ਪਤਨੀ), ਉਨ੍ਹਾਂ ਦੀਆਂ ਦੋ ਪੁੱਤਰੀਆਂ ਦੀਆ (6) ਤੇ ਮਾਨਵੀ (9) ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਬੇਬੀ, ਪਿੰਕੀ ਅਤੇ ਇਕ ਛੋਟੀ ਬੱਚੀ ਗੰਭੀਰ ਜ਼ਖਮੀ ਹੋ ਗਏ। ਏ.ਐਸ.ਪੀ. ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਜ਼ਖਮੀਆਂ ਨੂੰ ਚੰਡੀਗੜ੍ਹ ਦੇ ਹਸਪਤਾਲਾਂ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ।  ਸ਼ਾਂਤੀ ਦੇਵੀ ਉਰਫ਼ ਪਿੰਕੀ ਪਤਨੀ ਪਾਰਸ ਦੀ ਹਸਪਤਾਲ ’ਚ ਜ਼ੇਰੇ ਇਲਾਜ ਮੌਤ ਹੋ ਗਈ।

 

Latest News
Magazine Archive