ਕਰਨਾਟਕ: ਜਨਤਾ ਦਲ (ਐੱਸ) ਤੇ ਕਾਂਗਰਸ ਸਰਕਾਰ ਅੱਜ ਲਵੇਗੀ ਹਲਫ਼


ਬੰਗਲੌਰ - ਐੱਚ.ਡੀ. ਕੁਮਾਰਸਵਾਮੀ ਦੀ ਅਗਵਾਈ ਵਿੱਚ ਕਰਨਾਟਕ ਦੀ ਜਨਤਾ ਦਲ (ਐੱਸ) ਅਤੇ ਕਾਂਗਰਸ ਗੱਠਜੋੜ ਸਰਕਾਰ ਬੁੱਧਵਾਰ ਨੂੰ ਅਹੁਦੇ ਦੀ ਸਹੁੰ ਚੁੱਕੇਗੀ ਅਤੇ ਇਸ ਤਰ੍ਹਾਂ ਦੇਸ਼ ਵਿੱਚ ਲੋਕ ਸਭਾਂ ਚੋਣਾਂ ਤੋਂ ਪਹਿਲਾਂ ਭਾਜਪਾ ਵਿਰੋਧੀ ਗੱਠਜੋੜ ਦਾ ਮੁੱਢ ਬੱਝ ਗਿਆ ਹੈ। ਇਸ ਸਬੰਧੀ ਜੇਡੀ(ਐਸ) ਤੇ ਕਰਨਾਟਕ ਦੀ ਅੱਜ ਬਣੀ ਸਹਿਮਤੀ ਤਹਿਤ ਕਰਨਾਟਕ ਕਾਂਗਰਸ ਦੇ ਪ੍ਰਧਾਨ ਤੇ ਦਲਿਤ ਆਗੂ ਜੀ ਪਰਮੇਸ਼ਵਰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ। ਇਹ ਜਾਣਕਾਰੀ ਕਾਂਗਰਸ ਦੇ ਕਰਨਾਟਕ ਮਾਮਲਿਆਂ ਦੇ ਇੰਚਾਰਜ ਤੇ ਕੌਮੀ ਜਨਰਲ ਸਕੱਤਰ ਕੇ.ਸੀ. ਵੇਣੁਗੋਪਾਲ ਨੇ ਦਿੱਤੀ ਹੈ। ਕਾਂਗਰਸ ਦੇ ਰਮੇਸ਼ ਕੁਮਾਰ ਵਿਧਾਨ ਸਭਾ ਸਪੀਕਰ ਵਜੋਂ ਸਹੁੰ ਚੁੱਕਣਗੇ। ਡਿਪਟੀ ਸਪੀਕਰ ਦਾ ਅਹੁਦਾ ਜਨਤਾ ਦਲ ਦੇ ਹਿੱਸੇ ਆਇਆ ਹੈ। ਕਾਂਗਰਸ ਦੇ 22 ਮੰਤਰੀ ਹੋਣਗੇ ਤੇ ਜਨਤਾ ਦਲ (ਐੱਸ) ਦੇ 12 ਬਣਾਉਣ ’ਤੇ ਸਹਿਮਤੀ ਬਣੀ ਹੈ। ਮੰਤਰੀਆਂ ਦੇ ਮਹਿਕਮਿਆਂ ਬਾਰੇ ਫੈਸਲਾ ਵੀਰਵਾਰ ਨੂੰ ਹੋਵੇਗਾ ਤੇ ਦੋਵਾਂ ਪਾਰਟੀਆਂ ਵਿਚਕਾਰ ਸਹਿਯੋਗ ਲਈ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਈ ਜਾ ਰਹੀ ਹੈ। ਸਹੁੰ ਚੁੱਕ ਸਮਾਗਮ ਸਾਢੇ ਚਾਰ ਵਜੇ ‘ਵਿਧਾਨ ਸੌਦਾ’ (ਸੂਬਾਈ ਸਕੱਤਰੇਤ) ਦੇ ਸਾਹਮਣੇ ਹੋਵੇਗਾ।
ਇਸ ਦੌਰਾਨ ਕਰਨਾਟਕ ਵਿਧਾਨ ਪ੍ਰੀਸ਼ਦ ਦੀਆਂ 11 ਸੀਟਾਂ ਲਈ ਵਿਧਾਨ ਸਭਾ ਦੇ ਮੈਂਬਰਾਂ ਵੱਲੋਂ ਕੀਤੀ ਜਾਣ ਵਾਲੀ ਦੋ-ਸਾਲਾ ਚੋਣ 11 ਜੂਨ ਨੂੰ ਹੋਵੇਗੀ। ਇਹ ਐਲਾਨ ਅੱਜ ਚੋਣ ਕਮਿਸ਼ਨ ਨੇ ਕੀਤਾ। ਪ੍ਰੀਸ਼ਦ ਦੇ 11 ਮੈਂਬਰਾਂ ਦੇ ਅਹੁਦੇ ਦੀ ਮਿਆਦ 17 ਜੂਨ ਨੂੰ ਪੂਰੀ ਹੋ ਰਹੀ ਹੈ।
 

 

 

fbbg-image

Latest News
Magazine Archive