ਪਾਕਿ ਰੇਂਜਰਜ਼ ਵੱਲੋਂ ਗੋਲੀਬੰਦੀ ਦੀ ਫਰਿਆਦ


ਜੰਮੂ - ਸਾਂਬਾ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ’ਤੇ ਅੱਜ ਦੇਰ ਰਾਤ ਪਾਕਿਸਤਾਨੀ ਰੇਂਜਰਜ਼ ਨੇ ਮੁੜ ਭਾਰੀ ਗੋਲਾਬਾਰੀ ਕੀਤੀ। ਰਾਮਗੜ੍ਹ ਸੈਕਟਰ ਦੇ ਨਾਰਾਇਣਪੁਰ ਵਿੱਚ ਰਾਤੀਂ ਸਾਢੇ ਦੱਸ ਵਜੇ ਦੇ ਕਰੀਬ ਪਾਿਕਸਤਾਨ ਵਾਲੇ ਪਾਸਿਓਂ ਛੋਟੇ ਹਥਿਆਰਾਂ ਨਾਲ ਫਾਇਰਿੰਗ ਸ਼ੁਰੂ ਹੋਈ ਅਤੇ ਉਸ ਤੋਂ ਬਾਅਦ ਬੀਐਸਐਫ ਦੀਆਂ ਮੂਹਰਲੀਆਂ ਚੌਕੀਆਂ ਤੇ ਸਰਹੱਦੀ ਪਿੰਡਾਂ ’ਤੇ ਮੋਰਟਾਰ ਗੰਨਾਂ ਨਾਲ ਭਾਰੀ ਗੋਲਾਬਾਰੀ ਕੀਤੀ ਗਈ। ਬੀਐਸਐਫ ਦੇ ਇਕ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੀ ਜ਼ੋਰਦਾਰ ਜਵਾਬੀ ਫਾਇਰਿੰਗ ਕੀਤੀ ਗਈ ਅਤੇ ਆਖ਼ਰੀ ਖ਼ਬਰਾਂ ਮਿਲਣ ਤੱਕ ਦੁਵੱਲੀ ਫਾਇਰਿੰਗ ਜਾਰੀ ਸੀ।
ਇਸ ਤੋਂ ਪਹਿਲਾਂ ਬੀਐਸਐਫ ਨੇ ਆਖਿਆ ਸੀ ਕਿ ਉਨ੍ਹਾਂ ਵੱਲੋਂ ਕੀਤੀ ਭਾਰੀ ਗੋਲਾਬਾਰੀ ਤੋਂ ਬਾਅਦ ਪਾਕਿਸਤਾਨ ਰੇਂਜਰਜ਼ ਨੇ ਗੋਲੀਬਾਰੀ ਬੰਦ ਕਰਨ ਦੀ ‘ਬੇਨਤੀ’ ਕੀਤੀ ਹੈ ਕਿਉਂਕਿ ਇਸ ਦੌਰਾਨ ਸਰਹੱਦ ਪਾਰ ਇਕ ਜਵਾਨ ਮਾਰਿਆ ਗਿਆ। ਪਿਛਲੇ ਦਿਨੀਂ ਪਾਕਿਸਤਾਨੀ ਦਸਤਿਆਂ ਵੱਲੋਂ ਬਿਨਾਂ ਕਿਸੇ ਭੜਕਾਹਟ ਤੋਂ ਕੀਤੀ ਗੋਲੀਬਾਰੀ ਵਿੱਚ ਬੀਐਸਐਫ ਦੇ ਦੋ ਜਵਾਨ ਮਾਰੇ ਗਏ ਸਨ।
ਬੀਐਸਐਫ ਨੇ ਇਕ ਪਾਕਿਸਤਾਨੀ ਚੌਕੀ ਤਬਾਹ ਕਰਨ ਦੀ  19 ਸੈਕਿੰਡ ਦੀ ਥਰਮਲ ਇਮੇਜਰੀ ਫੁਟੇਜ ਵੀ ਜਾਰੀ ਕੀਤੀ ਜੋ ਕੌਮਾਂਤਰੀ ਸਰਹੱਦ ’ਤੇ ਬਿਨਾਂ ਕਿਸੇ ਭੜਕਾਹਟ ਤੋਂ ਕੀਤੀ ਜਾ ਰਹੀ ਗੋਲਾਬਾਰੀ ਤੇ ਫਾਇਰਿੰਗ ਦੇ ਜਵਾਬ ਵਜੋਂ ਕੀਤੀ ਗਈ ਹੈ। ਬੀਐਸਐਫ ਦੇ ਤਰਜਮਾਨ ਨੇ ਦੱਸਿਆ ਕਿ ਰੇਂਜਰਜ਼ ਨੇ ਬੀਐਸਐਫ ਦੀ ਜੰਮੂ ਯੂਨਿਟ ਨੂੰ ਫੋਨ ਕਰ ਕੇ ਫਾਇਰਿੰਗ ਬੰਦ ਕਰਨ ਦੀ ਫ਼ਰਿਆਦ ਕੀਤੀ। ਇਕ ਸੀਨੀਅਰ ਅਫ਼ਸਰ ਨੇ ਦੱਸਿਆ ‘‘ਬੀਐਸਐਫ ਯੂਨਿਟਾਂ ਵੱਲੋਂ ਕੀਤੀ ਗਈ ਮੂੰਹ ਤੋੜ ਕਾਰਵਾਈ ਦੇ ਸਿੱਟੇ ਵਜੋਂ ਪਾਕਿਸਤਾਨੀ ਦਸਤਿਆਂ ਨੇ ਗੋਲੀਬੰਦੀ ਦੀ ਬੇਨਤੀ ਕੀਤੀ ਸੀ। ਪਿਛਲੇ ਤਿੰਨ ਦਿਨਾਂ ਤੋਂ ਬੀਐਸਐਫ ਦੇ ਦਸਤਿਆਂ ਵੱਲੋਂ ਪਾਕਿਸਤਾਨੀ ਗੋਲੀਬਾਰੀ ਟਿਕਾਣਿਆਂ ’ਤੇ ਕੀਤੀ ਨਿੱਠਵੀਂ ਗੋਲੀਬਾਰੀ ਵਿੱਚ ਭਾਰੀ ਨੁਕਸਾਨ ਹੋਇਆ ਹੈ ਤੇ ਕੱਲ੍ਹ ਚਿਕਨ ਨੈੱਕ ਇਲਾਕੇ ਵਿੱਚ ਇਕ ਰੇਂਜਰ ਨਿਸ਼ਾਨਾ ਵੀ ਬਣ ਗਿਆ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ ਕਸ਼ਮੀਰ ਦੌਰੇ ਤੋਂ ਪਹਿਲਾਂ ਜੰਮੂ ਵਿੱਚ ਕੌਮਾਂਤਰੀ ਸਰਹੱਦ ’ਤੇ ਪਿਛਲੇ ਦੋ ਦਿਨਾਂ ਤੋਂ ਹੋਈ ਗੋਲੀਬਾਰੀ ਵਿੱਚ ਬੀਐਸਐਫ ਦੇ ਦੋ ਜਵਾਨ ਮਾਰੇ ਜਾ ਚੁੱਕੇ ਹਨ। ਫਾਇਰਿੰਗ ਵਿੱਚ ਕਈ ਸਿਵਲੀਅਨ ਵੀ ਮਾਰੇ ਗਏ ਤੇ ਜ਼ਖ਼ਮੀ ਹੋ ਗਏ ਹਨ। ਇਸ ਸਾਲ ਜੰਮੂ ਕਸ਼ਮੀਰ ਵਿੱਚ ਕੌਮਾਂਤਰੀ ਸਰਹੱਦ ਅਤੇ ਅਸਲ ਕੰਟਰੋਲ ਰੇਖਾ ’ਤੇ ਪਾਕਿਸਤਾਨੀ ਦਸਤਿਆਂ ਵੱਲੋਂ ਗੋਲੀਬਾਰੀ ਦੀਆਂ 700 ਤੋਂ ਜ਼ਿਆਦਾ ਘਟਨਾਵਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ 18 ਸੁਰੱਖਿਆ ਕਰਮੀਆਂ ਸਣੇ 38 ਜਣੇ ਮਾਰੇ ਜਾ ਚੁੱਕੇ ਹਨ ਤੇ ਦਰਜਨਾਂ ਜ਼ਖ਼ਮੀ ਹੋ ਗਏ ਹਨ।
ਚੀਨ ਵੱਲੋਂ ਅਰੁਣਾਚਲ ਨਾਲ ਜੁੜੇ ਸਰਹੱਦੀ ਖੇਤਰ ’ਚ ਖੁਦਾਈ
ਪੇਈਚਿੰਗ - ਇਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲਗਦੇ ਖੇਤਰ ਵਿੱਚ ਵੱਡੇ ਪੱਧਰ ’ਤੇ ਖੁਦਾਈ ਕੀਤੀ ਜਾ ਰਹੀ ਹੈ ਜਿਸ ਦੌਰਾਨ ਭਾਰੀ ਮਾਤਰਾ ’ਚ ਸੋਨਾ, ਚਾਂਦੀ ਤੇ ਹੋਰ ਬੇਸ਼ਕੀਮਤੀ ਧਾਤਾਂ ਮਿਲੀਆਂ ਹਨ ਜਿਨ੍ਹਾਂ ਦੀ ਕੀਮਤ 60 ਅਰਬ ਡਾਲਰ ਦੇ ਕਰੀਬ ਦੱਸੀ ਜਾਂਦੀ ਹੈ।
ਹਾਂਗਕਾਂਗ ਦੇ ‘ਸਾਊਥ ਚਾਈਨਾ ਮੌਰਨਿੰਗ ਪੋਸਟ’ ਅਖ਼ਬਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਸਰਹੱਦ ਨਾਲ ਲਗਦੇ ਚੀਨ ਦੇ ਕੰਟਰੋਲ ਹੇਠਲੇ ਲੁੰਜ਼ੇ ਕਾਉੂਂਟੀ ਵਿੱਚ ਖੁਦਾਈ ਕੀਤੀ ਜਾ ਰਹੀ ਹੈ। ਚੀਨ ਅਰੁਨਾਚਲ ਪ੍ਰਦੇਸ਼ ਨੂੰ ਆਪਣੇ ਦੱਖਣੀ ਤਿੱਬਤ ਰਾਜ ਦਾ ਹਿੱਸਾ ਕਰਾਰ ਦਿੰਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨ ਦੀ ਇਹ ਕਾਰਵਾਈ ਅਰੁਨਾਚਲ ਪ੍ਰਦੇਸ਼ ’ਤੇ ਕਬਜ਼ਾ ਜਮਾਉਣ ਦੇ ਪ੍ਰਾਜੈਕਟ ਦਾ ਹਿੱਸਾ ਹੈ ਤੇ ਇੱਥੇ ਜਲਦੀ ਹੀ ‘ਸਾਉੂਥ ਚਾਈਨਾ ਸਾਗਰ’ ਜਿਹੇ ਹਾਲਾਤ ਬਣ ਸਕਦੇ ਹਨ। ਚੀਨ ਦੀ ਇਸ ਪੇਸ਼ਕਦਮੀ ਦਾ ਖੁਲਾਸਾ ਅਜਿਹੇ ਵਕਤ ਹੋਇਆ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗ਼ੈਰ ਰਸਮੀ ਸਿਖਰ ਵਾਰਤਾ ਨੂੰ ਮਹੀਨਾ ਵੀ ਨਹੀਂ ਹੋਇਆ। ਪਿਛਲੇ ਸਾਲ ਡੋਕਲਾਮ ਖੇਤਰ ਵਿੱਚ ਚੀਨ ਤੇ ਭਾਰਤ ਦੇ ਫ਼ੌਜੀ ਦਸਤਿਆਂ ਵਿਚਕਾਰ 73 ਦਿਨ ਤਣਾਤਣੀ ਚਲਦੀ ਰਹੀ ਸੀ।
 

 

 

fbbg-image

Latest News
Magazine Archive