ਕਿਊਬਾ ’ਚ ਹਵਾਈ ਹਾਦਸਾ; 100 ਤੋਂ ਵੱਧ ਮੌਤਾਂ ਦਾ ਖ਼ਦਸ਼ਾ


ਹਵਾਨਾ - ਕਿਊਬਾ ਦੀ ਸਰਕਾਰੀ ਹਵਾਈ ਸੇਵਾ ਕਿਊਬਨ ਡੀ ਏਵੀਏਸ਼ਨ ਦਾ ਇਕ ਬੋਇੰਗ 737 ਹਵਾਈ ਜਹਾਜ਼ ਅੱਜ ਰਾਜਧਾਨੀ ਹਵਾਨਾ ਦੇ ਹੋਜ਼ੇ ਮਾਰਟੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਫ਼ੌਰੀ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ ਵਿੱਚ 104 ਮੁਸਾਫ਼ਰ ਤੇ ਅਮਲੇ ਦੇ ਸੰਭਵ ਤੌਰ ’ਤੇ ਨੌਂ ਮੈਂਬਰ ਸਵਾਰ ਸਨ। ਇਨ੍ਹਾਂ ਵਿੱਚੋਂ 101 ਦੇ ਮਾਰੇ ਜਾਣ ਦਾ ਖ਼ਦਸ਼ਾ ਹੈ ਜਦੋਂਕਿ ਤਿੰਨ ਮੁਸਾਫ਼ਰ ਗੰਭੀਰ ਜ਼ਖ਼ਮੀ ਹਾਲਤ ਵਿੱਚ ਜ਼ੇਰੇ ਇਲਾਜ ਹਨ। ਘਟਨਾ ਸਥਾਨ ਦਾ ਦੌਰਾ ਕਰਨ ਪਿੱਛੋਂ ਮੁਲਕ ਦੇ ਸਦਰ ਮਿਗੁਏਲ ਡਿਆਜ਼-ਕੈਨੇਲ ਨੇ ‘ਬਹੁਤ ਸਾਰੀਆਂ ਜਾਨਾਂ’ ਜਾਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ, ‘‘ਹਵਾਈ ਹਾਦਸੇ ਦੀ ਮਾੜੀ ਘਟਨਾ ਵਾਪਰੀ ਹੈ। ਜਾਪਦਾ ਹੈ ਕਿ ਕਾਫ਼ੀ ਜਾਨਾਂ ਗਈਆਂ ਹੋਣਗੀਆਂ।’’ ਕਿਊਬਾ ਦੀ ਸਰਕਾਰੀ ਖ਼ਬਰ ਏਜੰਸੀ ਪ੍ਰੇਂਸਾ ਲੈਟਿਨਾ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਜਹਾਜ਼ ਹਵਾਨਾ ਤੋਂ ਮੁਲਕ ਦੇ ਪੂਰਬੀ ਸ਼ਹਿਰ ਹੋਲਗਿਨ ਜਾ ਰਿਹਾ ਸੀ। ਇਸ ਖ਼ਬਰ ਏਜੰਸੀ ਨੂੰ  ਚਸ਼ਮਦੀਦਾਂ ਨੇ ਦੱਸਿਆ ਕਿ ਜਹਾਜ਼ ‘ਕੌਮਾਂਤਰੀ ਹਵਾਈ ਅੱਡੇ ਦੇ ਬਿਲਕੁਲ ਨੇੜੇ’ ਡਿੱਗ ਕੇ ਤਬਾਹ ਹੋ ਗਿਆ। ਘਟਨਾ ਵਾਲੀ ਥਾਂ ਤੋਂ ਵੱਡੀ ਪੱਧਰ ’ਤੇ ਧੂੰਆਂ ਉਠ ਰਿਹਾ ਸੀ।

 

 

 

fbbg-image

Latest News
Magazine Archive