ਆਈਸੀਐਸਈ ਦਸਵੀਂ ਦੇ ਨਤੀਜੇ: ਜਲੰਧਰ ਦੀਆਂ ਧੀਆਂ ਦੀ ਸਰਦਾਰੀ


ਜਲੰਧਰ - ਆਈ.ਸੀ.ਐਸ.ਈ. ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ ’ਚ ਜਲੰਧਰ ਦੀਆਂ ਧੀਆਂ ਨੇ ਪੂਰੇ ਭਾਰਤ ’ਚੋਂ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਜਲੰਧਰ ਦੀ ਜੈਸਮੀਨ ਕੌਰ ਚਾਹਲ ਨੇ ਦੂਜਾ ਜਦਕਿ ਅਭਿਆ ਅਰੋੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਜੈਸਮੀਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 99.20 ਫੀਸਦੀ ਅਤੇ ਅਭਿਆ ਅਰੋੜਾ ਨੇ 99 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਜਦਕਿ ਪਹਿਲੇ ਨੰਬਰ ’ਤੇ ਆਉਣ ਵਾਲੇ ਵਿਦਿਆਰਥੀ ਦੇ 99.40 ਫੀਸਦੀ ਅੰਕ ਹਨ। ਜੈਸਮੀਨ ਕੌਰ ਚਾਹਲ ਅਤੇ ਅਭਿਆ ਅਰੋੜਾ ਦੀ ਪ੍ਰਾਪਤੀ ਬਾਰੇ ਸੁਣਦਿਆਂ ਉਸ ਦੇ ਮਾਪਿਆਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਮੇਲਾ ਲੱਗਾ ਗਿਆ।
ਜੈਸਮੀਨ ਵਿਜੀਲੈਂਸ ਦੇ ਡੀ.ਐਸ.ਪੀ. ਕਰਮਵੀਰ ਸਿੰਘ ਚਾਹਲ ਦੀ ਧੀ ਹੈ ਜਦਕਿ ਉਸ ਦੀ ਮਾਂ ਗੁਰਪ੍ਰੀਤ ਕੌਰ ਚਾਹਲ ਗੌਰਮਿੰਟ ਸਕੂਲ ’ਚ ਪੜ੍ਹਾਉਦੀ ਹੈ। ਅਭਿਆ ਅਰੋੜਾ ਦੇ ਪਿਤਾ ਕਾਰੋਬਾਰੀ ਹਨ ਜਦਕਿ ਉਸ ਦੀ ਮਾਂ ਘਰ ਸੰਭਾਲਦੀ ਹੈ। ਦੋਵੇਂ ਸੇਂਟ ਜ਼ੋਸਫ ਸਕੂਲ ਦੀਆਂ ਵਿਦਿਆਰਥਣਾਂ ਹਨ।
ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਜੈਸਮੀਨ ਕੌਰ ਚਾਹਲ ਨੇ ਕਿਹਾ ਕਿ ਇਸ ਪ੍ਰਾਪਤੀ ਪਿੱਛੇ ਉਸ ਦੇ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਵੱਡਾ ਹੱਥ ਹੈ। ਅਭਿਆ ਅਰੋੜਾ ਨੇ ਵੀ ਨਤੀਜੇ ’ਤੇ ਖੁਸ਼ੀ ਪ੍ਰਗਟਾਈ ਹੈ।
ਆਈਸੀਐਸਈ ਨੇ 12ਵੀਂ ਤੇ 10ਵੀਂ ਦਾ ਨਤੀਜਾ ਐਲਾਨਿਆ; ਕੁੜੀਆਂ ਨੇ ਮਾਰੀ ਬਾਜ਼ੀ
ਨਵੀਂ ਦਿੱਲੀ - ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਕੌਂਸਲ ਵੱਲੋਂ ਅੱਜ 12ਵੀਂ ਅਤੇ 10 ਵੀਂ ਦੇ ਐਲਾਨੇ ਗਏ ਨਤੀਜਿਆਂ ਵਿੱਚ ਇਕ ਵਾਰ ਮੁੜ ਕੁੜੀਆਂ ਨੇ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਦਿਆਂ ਬਾਜ਼ੀ ਮਾਰ ਲਈ। 64 ਵਿਦਿਆਰਥੀਆਂ ਨੇ 99 ਫੀਸਦੀ ਤੋਂ ਵਧ ਅੰਕ ਹਾਸਲ ਕੀਤੇ ਹਨ।
12ਵੀਂ ਵਿੱਚ 49 ਅਤੇ 10ਵੀਂ ਵਿੱਚ 15 ਵਿਦਿਆਰਥੀਆਂ ਨੇ 99 ਫੀਸਦੀ ਤੋਂ ਵਧ ਅੰਕ ਹਾਸਲ ਕੀਤੇ ਹਨ। 12ਵੀਂ ਜਮਾਤ ਵਿੱਚ 99.5 ਫੀਸਦੀ ਅੰਕ ਹਾਸਲ ਕਰਨ ਵਾਲੇ ਸੱਤ ਵਿਦਿਆਰਥੀ ਰਹੇ। 17 ਵਿਦਿਆਰਥੀ 99.25 ਫੀਸਦੀ ਅੰਕਾਂ ਨਾਲ ਦੂਜੇ ਅਤੇ 25 ਵਿਦਿਆਰਥੀ 99 ਫੀਸਦੀ ਅੰਕ ਹਾਸਲ ਕਰਕੇ ਤੀਜੇ ਸਥਾਨ ’ਤੇ ਰਹੇ। ਮੁੰਬਈ ਦਾ ਸਵੈਮ ਦਾਸ 10 ਵੀਂ ਵਿੱਚ 99.4 ਫੀਸਦੀ ਅੰਕਾਂ ਨਾਲ ਆਲ ਇਡੀਆ ਟਾਪਰ ਰਿਹਾ। ਜਲੰਧਰ ਦੀ ਜੈਸਮੀਨ ਕੌਰ ਚਾਹਲ ਅਤੇ ਮੁੰਬਈ ਦੀ ਅਨੋਖੀ ਅਮਿਤ ਮਹਿਤਾ ਨੇ ਸਾਂਝੇ ਤੌਰ ’ਤੇ 99.2 ਫੀਸਦੀ ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ। 12 ਵਿਦਿਆਰਥੀਆਂ ਨੇ 99 ਫੀਸਦੀ ਅੰਕਾਂ ਨਾਲ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ।
ਬਾਰ੍ਹਵੀਂ ਦੀ ਪਾਸ ਪ੍ਰਤੀਸ਼ਤ 96.21 ਫੀਸਦੀ ਰਹੀ ਜੋ ਬੀਤੇ ਵਰ੍ਹੇ ਨਾਲੋਂ ਕੁਝ ਘੱਟ ਹੈ। ਜਦੋਂ ਕਿ 98.51 ਫੀਸਦੀ ਬੱਚਿਆਂ ਨੇ ਦੱਸਵੀਂ ਦੀ ਪ੍ਰੀਖਿਆ ਪਾਸ ਕੀਤੀ। ਦੋਵੇਂ ਜਮਾਤਾਂ ਵਿੱਚ ਕੁੜੀਆਂ ਨੇ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਬਾਰ੍ਹਵੀਂ ਵਿੱਚ ਕੁੜੀਆਂ ਦੀ ਪਾਸ ਪ੍ਰਤੀਸ਼ਤ 97.63 ਅਤੇ ਦਸਵੀਂ ਵਿੱਚ 98.95 ਫੀਸਦੀ ਰਹੀ।    

 

 

fbbg-image

Latest News
Magazine Archive