ਰਾਜਸਥਾਨ ਰੌਇਲਜ਼ ਵੱਲੋਂ ਧੋਨੀ ਦੇ ਧੁਨੰਤਰਾਂ ਨੂੰ 4 ਵਿਕਟਾਂ ਦੀ ਸ਼ਿਕਸਤ


ਜੈਪੁਰ - ਸਲਾਮੀ ਬੱਲੇਬਾਜ਼ ਤੇ ਵਿਕਟ ਕੀਪਰ ਜੋਸ ਬਟਲਰ ਦੀ ਨਾਬਾਦ 95 ਦੌੜਾਂ ਦੀ ਤੇਜ਼ ਰਫ਼ਤਾਰ ਪਾਰੀ ਦੀ ਬਦੌਲਤ ਮੇਜ਼ਬਾਨ ਰਾਜਸਥਾਨ ਰੌਇਲਜ਼ ਨੇ ਅੱਜ ਇਥੇ ਆਈਪੀਐਲ ਦੇ ਇਕ ਰੋਮਾਂਚਕ ਮੁਕਾਬਲੇ ’ਚ ਚੇਨੱਈ ਸੁਪਰਕਿੰਗਜ਼ ਨੂੰ 4 ਵਿਕਟਾਂ ਦੀ ਸ਼ਿਕਸਤ ਦਿੱਤੀ। ਰੌਇਲਜ਼ ਦੀ ਟੀਮ ਨੂੰ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵੱਲੋਂ ਜਿੱਤ ਲਈ ਦਿੱਤੇ 177 ਦੌੜਾਂ ਦੇ ਟੀਚੇ ਨੂੰ 6 ਵਿਕਟਾਂ ਦੇ ਨੁਕਸਾਨ ਨਾਲ 19.5 ਓਵਰਾਂ ਵਿੱਚ ਪੂਰਾ ਕਰ ਲਿਆ। ਬਟਲਰ ਨੇ 60 ਦੌੜਾਂ ਦੀ ਪਾਰੀ ਵਿੱਚ ਦੋ ਛੱਕੇ ਤੇ 11 ਚੌਕੇ ਲਾਏ। ਹੋਰਨਾਂ ਬੱਲੇਬਾਜ਼ਾਂ ’ਚ ਸਟੂਅਰਟ ਬਿਨੀ ਤੇ  ਸੰਜੂ ਸੈਮਸਨ ਨੇ ਕ੍ਰਮਵਾਰ 22 ਤੇ 21 ਦੌੜਾਂ ਦਾ ਯੋਗਦਾਨ ਪਾਇਆ। ਬੈੱਨ ਸਟੋਕਸ 11 ਦੌੜਾਂ ਹੀ ਬਣਾ ਸਕਿਆ। ਇਸ ਜਿੱਤ ਨਾਲ ਮੇਜ਼ਬਾਨ ਟੀਮ ਨੇ ਪਲੇਆਫ਼ ਵਿੱਚ ਖੇਡਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਇਸ ਜਿੱਤ ਨਾਲ ਰੌਇਲਜ਼ ਦੀ ਟੀਮ 11 ਮੈਚਾਂ ਵਿੱਚ 5 ਜਿੱਤਾਂ ਨਾਲ ਛੇਵੇਂ ਸਥਾਨ ’ਤੇ ਪੁੱਜ ਗਈ ਹੈ। ਪੰਜਵੇਂ ਸਥਾਨ ’ਤੇ ਕਾਬਜ਼ ਕੋਲਕਾਤਾ ਨਾਈਟ ਰਾਈਡਰਜ਼ ਦੇ ਵੀ ਦਸ ਅੰਕ ਹਨ, ਪਰ ਨੈੱਟ ਦੌੜ ਔਸਤ ਬਿਹਤਰ ਹੋਣ ਕਰਕੇ ਉਹ ਰਾਜਸਥਾਨ ਤੋਂ ਅੱਗੇ ਹੈ।  ਰਾਜਸਥਾਨ ਦੀ ਟੀਮ ਨੇ ਅਜੇ ਤਿੰਨ ਮੈਚ ਹੋਰ ਖੇਡਣੇ ਹਨ।
ਇਸ ਤੋਂ ਪਹਿਲਾਂ ਸੁਰੇਸ਼ ਰੈਨਾ ਦੇ ਨੀਮ ਸੈਂਕੜੇ ਤੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਲਾਹੇਵੰਦ ਯੋਗਦਾਨ ਦੀ ਬਦੌਲਤ ਚੇਨੱਈ ਸੁਪਰਕਿੰਗਜ਼ ਨੇ ਅੱਜ ਇਥੇ ਮੇਜ਼ਬਾਨ ਰਾਜਸਥਾਨ ਰੌਇਲਜ਼ ਖ਼ਿਲਾਫ਼ ਆਈਪੀਐਲ ਮੁਕਾਬਲੇ ਵਿੱਚ ਆਪਣੀ ਉਤਰਾਅ ਚੜਾਅ ਵਾਲੀ ਪਾਰੀ ਦੌਰਾਨ ਚਾਰ ਵਿਕਟਾਂ ’ਤੇ 176 ਦੌੜਾਂ ਬਣਾਈਆਂ। ਰੈਨਾ ਨੇ 35 ਗੇਂਦਾਂ ’ਤੇ 52 ਦੌੜਾਂ ਬਣਾਈਆਂ ਤੇ ਸ਼ੇਨ ਵਾਟਸਨ (31 ਗੇਂਦਾਂ ’ਤੇ 39 ਦੌੜਾਂ) ਨਾਲ ਦੂਜੇ ਵਿਕਟ ਲਈ 86 ਦੌੜਾਂ ਦੀ ਭਾਈਵਾਲੀ ਕੀਤੀ। ਇਹ ਭਾਈਵਾਲੀ ਟੁੱਟਣ ਮਗਰੋਂ ਚੇਨੱਈ ਦੀ ਟੀਮ ਆਖਰੀ 51 ਗੇਂਦਾਂ ਵਿੱਚ 71 ਦੌੜਾਂ ਹੀ ਬਣਾ ਸਕੀ। ਜਿਸ ਵਿੱਚ ਕਪਤਾਨ ਧੋਨੀ ਵੱਲੋਂ 23 ਗੇਂਦਾਂ ਵਿੱਚ ਬਣਾਈਆਂ ਨਾਬਾਦ 33 ਦੌੜਾਂ ਵੀ ਸ਼ਾਮਲ ਹਨ।

 

 

fbbg-image

Latest News
Magazine Archive