ਲਸ਼ਕਰ ਦੇ ਚਾਰ ਅਤਿਵਾਦੀਆਂ ਸਮੇਤ ਦਸ ਗਿ੍ਫ਼ਤਾਰ


ਸ੍ਰੀਨਗਰ - ਪੁਲੀਸ ਨੂੰ ਅੱਜ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਉਸ ਨੇ ਉੱਤਰੀ ਕਸ਼ਮੀਰ ਦੇ ਇਲਾਕੇ ਵਿੱਚੋਂ ਲਸ਼ਕਰ-ਏ-ਤੌਇਬਾ ਦੇ ਚਾਰ ਅਤਿਵਾਦੀਆਂ ਸਮੇਤ 10 ਜਣੇ  ਗਿ੍ਫ਼ਤਾਰ ਕਰ ਲਏ। ਇਨ੍ਹਾਂ ਅਤਿਵਾਦੀਆਂ ਨੇ ਬਾਰਾਮੁੂਲਾ ਵਿੱਚ 30 ਅਪਰੈਲ ਨੂੰ ਤਿੰਨ ਸਿਵਲੀਅਨ ਨੌਜਵਾਨਾਂ ਨਸੀਬ ਨਬੀ ਖ਼ਾਨ, ਇਰਫਾਨ ਅਹਿਮਦ ਸ਼ੇਖ ਅਤੇ ਮੁਹੰਮਦ ਅਸਗਰ ਸ਼ੇਖ ਨੂੰ ਗੋਲੀਆਂ ਮਾਰ ਕੇ ਮਾਰ ਮੁਕਾਇਆ ਸੀ। ਕਸ਼ਮੀਰ ਰੇਂਜ ਦੇ ਆਈਜੀ ਸਵੈਮ ਪ੍ਰਕਾਸ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲੀਸ ਨੂੰ ਇਨ੍ਹਾਂ ਅਤਿਵਾਦੀਆਂ ਬਾਰੇ ਪੁਖ਼ਤਾ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਗਿ੍ਫ਼ਤਾਰੀ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਚਾਰ ਅਤਿਵਾਦੀਆਂ ਨਾਲ ਪੁਲੀਸ ਨੇ ਛੇ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ ਜੋ ਇਨ੍ਹਾਂ ਨੂੰ ਰਹਿਣ ਲਈ ਥਾਂ ਅਤੇ ਆਉਣ ਜਾਣ ਲਈ ਟਰਾਂਸਪੋਰਟ ਮੁਹੱਈਆ ਕਰਵਾ ਰਹੇ ਸਨ। ਪੁਲੀਸ ਦਾ ਕਹਿਣਾ ਹੈ ਕਿ ਇਸ ਗਿ੍ਫ਼ਤਾਰੀ ਲਈ ਪੁਲੀਸ ਦੀਆਂ ਕਈ ਟੀਮਾਂ, ਫੌਜ ਅਤੇ ਸੀਆਰਪੀਐਫ ਨੇ ਰਲ ਕੇ ਕੰਮ ਕੀਤਾ। ਇਨ੍ਹਾਂ ਅਤਿਵਾਦੀਆਂ ਕੋਲੋਂ ਦੋ ਏਕੇ ਰਾਈਫਲਾਂ, ਚੀਨੀ ਪਿਸਤੌਲਾਂ, ਚਾਰ ਹੈਂਡ ਗਰਨੇਡ, ਅਸਾਲਟ ਦੇ 50 ਕਾਰਤੂਸ, ਚਾਰ ਏਕੇ ਮੈਗਜ਼ੀਨ ਅਤੇ ਦੋ ਪਿਸਤੌਲ ਮੈਗਜ਼ੀਨਾਂ ਮਿਲੀਆਂ ਹਨ।
ਪੁਲੀਸ ਦਾ ਕਹਿਣਾ ਹੈ ਕਿ ਇਸ ਗਿ੍ਫ਼ਤਾਰੀ ਨਾਲ ਲਸ਼ਕਰ-ਏ-ਤੌਇਬਾ ਦਾ ਲੱਕ ਟੁੱਟ ਗਿਆ ਹੈ ਤੇ ਸੋਪੋਰ-ਬਾਰਾਮੂਲਾ ਇਲਾਕੇ ਵਿੱਚ ਇਸ ਜਥੇਬੰਦੀ ਦੀਆਂ ਗਤੀਵਿਧੀਆਂ ’ਤੇ ਲਗਾਮ ਲੱਗੇਗੀ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਗਿ੍ਫ਼ਤਾਰੀ ਨਾਲ ਬਾਰਾਮੁੂਲਾ ਪੁਲੀਸ ਸਟੇਸ਼ਨ ’ਤੇ 2 ਦਸੰਬਰ 2017 ਅਤੇ ਇਸ ਸਾਲ 22 ਜਨਵਰੀ ਨੂੰ ਹੋਏ ਗਰਨੇਡ ਹਮਲਿਆਂ ਦੇ ਕੇਸਾਂ ਨੂੰ ਸੁਲਝਾਉਣ ਵਿੱਚ ਮਦਦ ਮਿਲੇਗੀ।    
 

 

 

fbbg-image

Latest News
Magazine Archive