ਮੁਕਾਬਲੇ ਵਿੱਚ ਜੈਸ਼ ਦੇ ਚਾਰ ਅਤਿਵਾਦੀ ਹਲਾਕ


ਸ੍ਰੀਨਗਰ - ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਦੇ ਜੰਗਲ ਵਿੱਚ ਹੋਏ ਗਹਿਗੱਚ ਮੁਕਾਬਲੇ ’ਚ ਜੈਸ਼ ਏ ਮੁਹੰਮਦ ਦੇ ਚਾਰ ਅਤਿਵਾਦੀ ਮਾਰੇ ਗਏ ਹਨ ਅਤੇ ਦੋ ਜਵਾਨ ਦੇਸ਼ ਤੋੋੋਂ ਆਪਣੀਆਂ ਜਾਨਾਂ ਵਾਰ ਗਏ ਹਨ।
ਸਰਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੁਲੀਸ ਨੂੰ ਸੂਹ ਮਿਲਣ ਉੱਤੇ ਕੀਤੀ ਕਾਰਵਾਈ ਵਿੱਚ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ ਵਿੱਚ ਸਥਿਤ ਲਾਮ ਜੰਗਲ ਦੀ ਘੇਰਾਬੰਦੀ ਕਰਕੇ ਸੁਰੱਖਿਆ ਬਲਾਂ ਨੇ ਤਲਾਸ਼ੀ ਆਰੰਭ ਕੀਤੀ ਹੋਈ ਸੀ। ਜਦੋਂ ਅਤਿਵਾਦੀ ਘੇਰੇ ਵਿੱਚ ਆ ਗਏ ਤਾਂ ਅਚਾਨਕ ਸੁਰੱਖਿਆ ਬਲਾਂ ਉੱਤੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਮੁੱਢਲੇ ਗੇੜ ਵਿੱਚ ਹੀ ਇੱਕ ਜਵਾਨ ਅਤੇ ਇੱਕ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਉਹ ਦਮ ਤੋੜ ਗਏ। ਇਨ੍ਹਾਂ ਦੀ ਪਛਾਣ ਜਵਾਨ ਅਜੈ ਕੁਮਾਰ ਅਤੇ ਸਿਪਾਹੀ ਲਤੀਫ ਗੁੱਜਰ ਵਜੋਂ ਹੋਈ ਹੈ। ਮੁਕਾਬਲੇ ਵਿੱਚ ਚਾਰ ਅਤਿਵਾਦੀ ਵੀ ਮਾਰੇ ਗਏ ਹਨ। ਇਨ੍ਹਾਂ ਦਾ ਸਬੰਧ ਜੈਸ਼ ਏ ਮੁਹੰਮਦ  ਅਤਿਵਾਦੀ ਜਥੇਬੰਦੀ ਨਾਲ ਦੱਸਿਆ ਗਿਆ ਹੈ ਅਤੇ ਦੋ ਅਤਿਵਾਦੀ ਵਿਦੇਸ਼ੀ ਦੱਸੇ ਜਾ ਰਹੇ ਹਨ ਅਤੇ ਕਿਸੇ ਵੀ ਅਤਿਵਾਦੀ ਦੀ ਪਛਾਣ ਨਹੀ ਹੋ ਸਕੀ।  ਇਨ੍ਹਾਂ ਤੋਂ ਹਥਿਆਰ ਅਤੇ ਹੋਰ ਜੰਗੀ ਸਾਜ਼ੋ ਸਾਮਾਨ ਬਰਾਮਦ ਹੋਇਆ ਹੈ। ਇਹ ਜ਼ਿਕਰਯੋਗ ਹੈ ਕਿ ਵਾਦੀ ਵਿੱਚ ਹੀ ਕੁੱਝ ਦਿਨ ਪਹਿਲਾਂ ਲੋਕਾਂ ਨੇ ਜਵਾਨਾਂ ਉੱਤੇ ਪਥਰਾਅ ਕਰਕੇ ਅਤਿਵਾਦੀਆਂ ਦੇ ਭੱਜਣ ਵਿੱਚ ਮੱਦਦ ਕੀਤੀ ਸੀ ਅਤੇ ਦੁਵੱਲੀ ਗੋਲੀਬਾਰੀ ਵਿੱਚ ਕੁੱਝ ਲੋਕ ਮਾਰੇ ਗਏ ਸਨ।

 

 

fbbg-image

Latest News
Magazine Archive