ਬੀਸੀਆਈ ਨੇ ਜੰਮੂ ਤੇ ਕਠੂਆ ਦੀਆਂ ਬਾਰ ਐਸੋਸੀਏਸ਼ਨਾਂ

ਨੂੰ ਹੜਤਾਲ ਵਾਪਸ ਲੈਣ ਲਈ ਭੇਜਿਆ ਨੋਟਿਸ


ਨਵੀਂ ਦਿੱਲੀ/ ਜੰਮੂ - ਬਾਰ ਕੌਂਸਲ ਆਫ ਇੰਡੀਆ (ਬੀਸੀਆਈ) ਨੇ ਜੰਮੂ ਅਤੇ ਕਠੂਆ ਬਾਰ ਕੌਂਸਲਾਂ ਨੂੰ ਹੜਤਾਲ ਵਾਪਿਸ ਲੈਣ ਲਈ ਕਿਹਾ ਹੈ ਅਤੇ ਮਾਮਲੇ ਦੀ ਜਾਂਚ ਲਈ ਹਾਈਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਿੱਚ ਪੰਜ ਮੈਂਬਰੀ ਵਫਦ ਭੇਜਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਜੰਮੂ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਸੁਪਰੀਮ ਕੋਰਟ ਵੱਲੋਂ ਮਾਮਲੇ ਦਾ ਨੋਟਿਸ ਲੈਣ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦਾ ਸੁਪਰੀਮ ਕੋਰਟ ਵਿੱਚ ਪੂਰਾ ਵਿਸ਼ਵਾਸ ਹੈ। ਐਸੋਸੀਏਸ਼ਨ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਗ ਇਸ ਖਿੱਤੇ ਵਿੱਚ ਗੈਰਕਾਨੂੰਨੀ ਰੋਹਿੰਗੀਆ ਸ਼ਰਨਾਰਥੀਆਂ ਨੂੰ ਇੱਥੋਂ ਉਠਾਉਣ ਦੀ ਹੈ ਅਤੇ ਇਸ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਕੇ ਉਨ੍ਹਾਂ ਨੂੰ ਬਲਾਤਕਾਰ ਪੱਖੀ ਅਤੇ ਦੇਸ਼ ਵਿਰੋਧੀ ਐਲਾਨਣ ਦੀ ਕੋਸ਼ਿਸ਼ ਕੀਤੀ ਗਈ ਹੈ। ਐਸੋਸੀਏਸ਼ਨ ਦੀ ਮੈਂਬਰ ਸੀਨੀਅਰ ਐਡਵੋਕੇਟ ਸੁਰਿੰਦਰ ਕੌਰ ਨੇ ਕਿਹਾ ਕਿ ਹੁਣ ਸੁਪਰੀਮ ਕੋਰਟ ਨੇ ਦੇਖਣਾ ਹੈ ਕਿ ਮਾਮਲਾ ਸੀਬੀਆਈ ਨੂੰ ਨੂੰ ਸੌਂਪਣਾ ਹੈ ਕਿ ਨਹੀ।’ ਇਸ ਦੌਰਾਨ ਅੱਜ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਠੂਆ ਬਲਾਤਕਾਰ ਮਾਮਲੇ ਵਿੱਚ ਨਾਬਾਲਗਾਂ ਨਾਲ ਬਲਾਤਕਾਰ ਦੇ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕਰਦਿਆਂ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ। ਜੰਮੂ ਵਿੱਚ ਪੈਂਥਰਜ਼ ਪਾਰਟੀ ਨੇ ਮੁਜ਼ਾਹਰਾ ਕਰਕੇ ਮੰਤਰੀਆਂ ਦੇ ਅਸਤੀਫੇ ਸਵੀਕਾਰ ਕਰਨ ਦੀ ਮੰਗ ਕੀਤੀ ਹੈ।
ਇਸ ਦੌਰਾਨ ਬਲਾਤਕਾਰ ਮਾਮਲੇ ਦੇ ਮੁਲਜ਼ਮ ਸਾਂਜੀ ਰਾਮ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਭਾਵੇਂ ਜਨਤਕ ਤੌਰ ਉੱਤੇ ਫਾਹੇ ਲਾ ਦਿੱਤਾ ਜਾਵੇ ਬਸ਼ਰਤੇ ਉਹ ਸੀਬੀਆਈ ਦੀ ਜਾਂਚ ਵਿੱਚ ਦੋਸ਼ੀ ਪਾਏ ਜਾਣ। ਜੰਮੂ ਕਸ਼ਮੀਰ ਵਿੱਚ ਆਪਣੇ ਪਿੰਡ ਵਿੱਚ ਰੋਸ ਵਜੋਂ ਧਰਨਾ ਦੇ ਰਹੇ ਰਾਮ ਦੇ ਪਰਿਵਾਰ ਤੇ ਸਮਰਥਕ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਮਾਮਲੇ ਦੀ ਜਾਂਚ ਨਿਰਪੱਖ ਢੰਗ ਨਾਲ ਹੋਣੀ ਚਾਹੀਦੀ ਹੈ। ਇਸ ਮਾਮਲੇ ਵਿੱਚ ਭੁੱਖ ਹੜਤਾਲ ਉੱਤੇ ਬੈਠੀਆਂ 16 ਔਰਤਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਪਟਨਾ ’ਚ ਨਾਬਾਲਗ ਨਾਲ ਬਲਾਤਕਾਰ, ਸੂਰਤ ’ਚੋਂ ਮਿਲੀ ਲੜਕੀ ਦੀ ਲਾਸ਼
ਪਟਨਾ/ਸੂਰਤ - ਪਟਨਾ ਵਿੱਚ ਨਾਬਾਲਗ ਨਾਲ ਬਲਾਤਕਾਰ ਦੇ ਦੋਸ਼ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਇਹ ਘਟਨਾ ਬਿਹਾਰ ਦੀ ਰਾਜਧਾਨੀ ਦੇ ਕੇਂਦਰ ਵਿੱਚ ਗੋਲੁਮਬੇਰ ਇਲਾਕੇ ਵਿੱਚ ਰੇਲਵੇ ਲਾਈਨ ਨਜ਼ਦੀਕ ਵਾਪਰੀ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਦੇ ਨਾਂ ਛੋਟੂ ਰਾਮ ਅਤੇ ਫੈਕਾਂ ਕੁਮਾਰ ਹਨ। ਇਸ ਦੌਰਾਨ ਗੁਜਰਾਤ ਦੇ ਸ਼ਹਿਰ ਸੂਰਤ ਦੇ ਭੇਸਟਾਂ ਇਲਾਕੇ ਦੇ ਕਿ੍ਕਟ ਮੈਦਾਨ  ਵਿੱਚੋਂ 6 ਅਪਰੈਲ ਨੂੰ ਇੱਕ ਨਾਬਾਲਗ ਲੜਕੀ ਦੀ ਲਾਸ਼ ਮਿਲੀ ਸੀ ਅਤੇ ਉਸ ਦੇ ਸਰੀਰ ਉੱਤੇ 86 ਜ਼ਖ਼ਮਾਂ ਦੇ ਨਿਸ਼ਾਨ ਸਨ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਸ ਨੂੰ ਹਿਰਾਸਤ ਵਿੱਚ ਰੱਖ ਕੇ ਉਸ ਉੱਤੇ ਲੰਬਾ ਸਮਾਂ ਤਸ਼ੱਦਦ ਕੀਤਾ ਗਿਆ ਅਤੇ ਬਲਾਤਕਾਰ ਕੀਤਾ ਗਿਆ। ਇਸ ਲੜਕੀ ਦੀ ਅਜੇ ਸ਼ਨਾਖਤ ਨਹੀ ਹੋ ਸਕੀ।

 
Latest News
Magazine Archive