ਰਾਸ਼ਟਰਮੰਡਲ ਖੇਡ ਪਿੰਡ ਵਿੱਚ ਭਾਰਤੀ ਤਿਰੰਗਾ ਲਹਿਰਾਇਆ


ਗੋਲਡ ਕੋਸਟ- ਭਾਰਤੀ ਓਲੰਪਿਕ ਸੰਘ ਨੂੰ ਮੈਡੀਕਲ ਕਮਿਸ਼ਨ ਸਾਹਮਣੇ ਪੇਸ਼ ਹੋਣ ਲਈ ਕਿਹਾ ਗੋਲਡ ਕੋਸਟ : ਭਾਰਤੀ ਓਲੰਪਿਕ ਸੰਘ (ਆਈਓਏ) ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਣ ਗਏ ਭਾਰਤੀ ਅਥਲੈਟਿਕਸ ਦਲ ਦੇ ਕਮਰਿਆਂ ਬਾਹਰ ਸਰਿੰਜਾਂ ਮਿਲਣ ਦੇ ਮਾਮਲੇ ਵਿੱਚ ਹੁਣ ਰਾਸ਼ਟਰਮੰਡਲ ਖੇਡ ਸੰਘ (ਸੀਜੀਐਫ) ਦੇ ਮੈਡੀਕਲ ਕਮਿਸ਼ਨ ਸਾਹਮਣੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ। ਸੀਜੀਐਫ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਗਰੇਮਬਰਗ ਨੇ ਇਸ ਦੀ ਪੁਸ਼ਟੀ ਕੀਤੀ ਸੀ ਕਿ ਖੇਡ ਪਿੰਡ ਵਿੱਚ ਭਾਰਤੀ ਮੁੱਕੇਬਾਜ਼ਾਂ ਦੇ ਕਮਰਿਆਂ ਬਾਹਰ ਕੁੱਝ ਸੂਈਆਂ ਮਿਲੀਆਂ ਸਨ। ਉਨ੍ਹਾਂ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਸੀਜੀਐਫ ਨੇ ਹਰ ਧਿਰ ਨੂੰ ਅਤੇ ਰਾਸ਼ਟਰਮੰਡਲ ਖੇਡ ਸੰਘਾਂ (ਸੀਜੀਏ) ਨੂੰ ਸਾਡੇ ਮੈਡੀਕਲ ਕਮਿਸ਼ਨ ਨਾਲ ਮੀਟਿੰਗ ਕਰਨ ਲਈ ਕਿਹਾ ਗਿਆ ਹੈ।’’ ਗਰੇਮਬਰਗ ਨੇ ਕਿਹਾ, ‘‘ਅਸੀਂ ਇਸ ਜਾਂਚ ਪ੍ਰਕਿਰਿਆ ਵਿੱਚ ਸਬੰਧਤ ਧਿਰਾਂ ਦੇ ਬਿਆਨ ਵੀ ਲਵਾਂਗੇ ਅਤੇ ਇਸ ਨੂੰ ਅੱਗੇ ਫੈਡਰੇਸ਼ਨ ਦੀ ਅਦਾਲਤ ਵਿੱਚ ਵੀ ਪੇਸ਼ ਕੀਤਾ ਜਾਵੇਗਾ।’’
ਭਾਰਤੀ ਖਿਡਾਰੀਆਂ ਨੇ ਰਾਸ਼ਟਰਮੰਡਲ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਇੱਥੇ ਖੇਡ ਪਿੰਡ ਵਿੱਚ ਤਿਰੰਗਾ ਲਹਿਰਾਉਣ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਖਿਡਾਰੀ ਕਾਫ਼ੀ ਖੁੁਸ਼ ਸਨ ਅਤੇ ਪੂਰੀ ਮੁੱਕੇਬਾਜ਼ੀ ਟੀਮ ਨੇ ਅੱਜ ਸ਼ਾਮ ਹੋਏ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਭਾਰਤੀ ਮੁੱਕੇਬਾਜ਼ ਸਰਿੰਜ ਵਿਵਾਦ ਦੇ ਕੇਂਦਰ ਵਿੱਚ ਹਨ। ਤਿਰੰਗਾ ਲਹਿਰਾਉਣ ਸਮੇਂ ਖਿਡਾਰੀਆਂ ਵਿੱਚ ਕਾਫੀ ਉਤਸ਼ਾਹ ਵੇਖਿਆ ਗਿਆ। ਪੰਜ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐਮਸੀ ਮੇਰੀਕੌਮ ਨੂੰ ਥਿਰਕਦਿਆਂ ਵੇਖਿਆ ਗਿਆ, ਜਦੋਂਕਿ ਜੈਵਲਿਨ ਥਰੋਅਰ ਨੀਰਜ ਚੋਪਡ਼ਾ ਨੇ ਤਸੀਵਰਾਂ ਖਿਚਵਾਈਆਂ।
ਖੇਡਾਂ ਦੀ ਸ਼ੁਰੂਆਤ ਪੰਜ ਅਪਰੈਲ ਤੋਂ ਹੋਵੇਗੀ, ਜਦਕਿ ਚਾਰ ਅਪਰੈਲ ਨੂੰ ਉਦਘਾਟਨ ਸਮਾਰੋਹ ਹੋਵੇਗਾ। ਟੀਮ ਨਾਲ ਪਹੁੰਚੇ ਇੱਕ ਮੁੱਕੇਬਾਜ਼ੀ ਕੋਚ ਨੇ ਕਿਹਾ, ‘‘ਅਸੀਂ ਸਿਰਫ਼ ਸਿਖਲਾਈ ’ਤੇ ਧਿਆਨ ਦੇ ਰਹੇ ਹਾਂ, ਹੋਰ ਕਿਸੇ ਚੀਜ਼ ’ਤੇ ਨਹੀਂ।’’ ਖੇਡਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੂੰ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਕੁੱਝ ਭਾਰਤੀ ਖਿਡਾਰੀਆਂ ਦੇ ਕਮਰਿਆਂ ਦੇ ਬਾਹਰ ਸਰਿੰਜਾਂ ਮਿਲੀਆਂ। ਰਾਸ਼ਟਰਮੰਡਲ ਖੇਡ ਸੰਘ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ, ਪਰ ਇਸ ਵੇਲੇ ਉਸ ਨੇ ਭਾਰਤ ਦਾ ਨਾਮ ਨਹੀਂ ਲਿਆ। ਅੱਜ ਦੇ ਸਮਾਰੋਹ ਦੇ ਭਾਰਤੀ ਮਿਸ਼ਨ ਪ੍ਰਮੁੱਖ ਵਿਕਰਮ ਸਿਸੋਦੀਆ ਇਸ ਮਾਮਲੇ ’ਤੇ ਕੁੱਝ ਨਹੀਂ ਬੋਲੇ। ਭਾਰਤੀ ਓਲੰਪਿਕ ਸੰਘ (ਆਈਓਏ) ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਣ ਗਏ ਭਾਰਤੀ ਅਥਲੈਟਿਕਸ ਦਲ ਦੇ ਕਮਰਿਆਂ ਬਾਹਰ ਸਰਿੰਜਾਂ ਮਿਲਣ ਦੇ ਮਾਮਲੇ ਵਿੱਚ ਹੁਣ ਰਾਸ਼ਟਰਮੰਡਲ ਖੇਡ ਸੰਘ (ਸੀਜੀਐਫ) ਦੇ ਮੈਡੀਕਲ ਕਮਿਸ਼ਨ ਸਾਹਮਣੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ। ਸਰਿੰਜਾਂ ਮਿਲਣ ਦੇ ਮਾਮਲੇ ਨੂੰ ਡੋਪਿੰਗ ਨਾਲ ਜੋਡ਼ ਕੇ ਵੇਖਿਆ ਜਾ ਰਿਹਾ ਹੈ। ਰਾਸ਼ਟਰਮੰਡਲ ਖੇਡਾਂ ਵਿੱਚ ਸਰਿੰਜਾਂ ਦੀ ਵਰਤੋਂ ਕਰਨ ’ਤੇ ਸਖ਼ਤ ਪਾਬੰਦੀ ਹੈ ਅਤੇ ਪ੍ਰਬੰਧਕ ਇਸ ਨੂੰ ਨਿਯਮ ਦੀ ਉਲੰਘਣਾ ਮੰਨ  ਰਹੇ ਹਨ।   
ਭਾਰਤੀ ਓਲੰਪਿਕ ਸੰਘ ਨੂੰ ਮੈਡੀਕਲ ਕਮਿਸ਼ਨ ਸਾਹਮਣੇ ਪੇਸ਼ ਹੋਣ ਲਈ ਕਿਹਾ
ਗੋਲਡ ਕੋਸਟ - ਭਾਰਤੀ ਓਲੰਪਿਕ ਸੰਘ (ਆਈਓਏ) ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਣ ਗਏ ਭਾਰਤੀ ਅਥਲੈਟਿਕਸ ਦਲ ਦੇ ਕਮਰਿਆਂ ਬਾਹਰ ਸਰਿੰਜਾਂ ਮਿਲਣ ਦੇ ਮਾਮਲੇ ਵਿੱਚ ਹੁਣ ਰਾਸ਼ਟਰਮੰਡਲ ਖੇਡ ਸੰਘ (ਸੀਜੀਐਫ) ਦੇ ਮੈਡੀਕਲ ਕਮਿਸ਼ਨ ਸਾਹਮਣੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ। ਸੀਜੀਐਫ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਗਰੇਮਬਰਗ ਨੇ ਇਸ ਦੀ ਪੁਸ਼ਟੀ ਕੀਤੀ ਸੀ ਕਿ ਖੇਡ ਪਿੰਡ ਵਿੱਚ ਭਾਰਤੀ ਮੁੱਕੇਬਾਜ਼ਾਂ ਦੇ ਕਮਰਿਆਂ ਬਾਹਰ ਕੁੱਝ ਸੂਈਆਂ ਮਿਲੀਆਂ ਸਨ। ਉਨ੍ਹਾਂ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਸੀਜੀਐਫ ਨੇ ਹਰ ਧਿਰ ਨੂੰ ਅਤੇ ਰਾਸ਼ਟਰਮੰਡਲ ਖੇਡ ਸੰਘਾਂ (ਸੀਜੀਏ) ਨੂੰ ਸਾਡੇ ਮੈਡੀਕਲ ਕਮਿਸ਼ਨ ਨਾਲ ਮੀਟਿੰਗ ਕਰਨ ਲਈ ਕਿਹਾ ਗਿਆ ਹੈ।’’ ਗਰੇਮਬਰਗ ਨੇ ਕਿਹਾ, ‘‘ਅਸੀਂ ਇਸ ਜਾਂਚ ਪ੍ਰਕਿਰਿਆ ਵਿੱਚ ਸਬੰਧਤ ਧਿਰਾਂ ਦੇ ਬਿਆਨ ਵੀ ਲਵਾਂਗੇ ਅਤੇ ਇਸ ਨੂੰ ਅੱਗੇ ਫੈਡਰੇਸ਼ਨ ਦੀ ਅਦਾਲਤ ਵਿੱਚ ਵੀ ਪੇਸ਼ ਕੀਤਾ ਜਾਵੇਗਾ।’’     

 

 

fbbg-image

Latest News
Magazine Archive