ਟਰੰਪ ਨਾਲ ਮੁਲਾਕਾਤ ਤੋਂ ਪਹਿਲਾਂ ਕਿਮ ਨੇ ਕੀਤੀ ਸ਼ੀ ਨਾਲ ਮੀਟਿੰਗ


ਪੇਈਚਿੰਗ - ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਤੋਂ ਪਹਿਲਾਂ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਆਪਣੇ ਭਰੋਸੇਯੋਗ ਸਾਥੀ ਤੇ ਗਵਾਂਢੀ ਮੁਲਕ ਚੀਨ ਦੇ ਰਾਸ਼ਟਰਪਤੀ ਸ਼ੀ ਜਿਨ ਪਿੰਗ ਨਾਲ ਮੁਲਾਕਾਤ ਕਰਕੇ ਪ੍ਰਗਟਾਵਾ ਕੀਤਾ ਕਿ ਉਹ ਪਰਮਾਣੁ ਹਥਿਆਰਾਂ ਦੇ ਨਿਸ਼ਸਤੀਕਰਨ ਲਈ ਪ੍ਰਤੀਬੱਧ ਹੈ। ਇਹ ਪ੍ਰਗਟਾਵਾ ਉਨ੍ਹਾਂ ਚੀਨ ਦੀ ਕੁੱਝ ਦਿਨ ਪਹਿਲਾਂ ਕੀਤੀ ਗੁਪਤ ਯਾਤਰਾ ਦੌਰਾਨ ਕੀਤਾ ਹੈ।
ਪਿਛਲੇ ਦੋ ਦਿਨ ਤੋਂ ਚੱਲ ਰਹੀ ਚਰਚਾ ਤੋਂ ਬਾਅਦ ਅੱਜ ਚੀਨ ਅਤੇ ਉੱਤਰੀ ਕੋਰੀਆ ਦੋਵਾਂ ਦੇਸ਼ਾਂ ਨੇ ਪੁਸ਼ਟੀ ਕੀਤੀ ਹੈ ਕਿ ਕਿਮ ਨੇ ਰਾਸ਼ਟਰਪਤੀ ਸ਼ੀ ਨੂੰ ਮਿਲਣ ਦੇ ਲਈ ਚੀਨ ਦਾ ਦੌਰਾ ਕੀਤਾ ਹੈ। ਕਿਮ ਨੇ ਅੈਤਵਾਰ ਤੋਂ ਲੈ ਕੇ ਬੁੱਧਵਾਰ ਤੱਕ ਚਾਰ ਦਿਨ ਦਾ ਅਣਅਧਿਕਾਰਤ ਦੌਰਾ ਕੀਤਾ। 2011 ਵਿੱਚ ਉੱਤਰੀ ਕੋਰੀਆ ਦੀ ਸੱਤਾ ਸੰਭਾਲਣ ਤੋਂ ਬਾਅਦ ਇਹ ਕਿਮ ਦਾ ਕਿਸੇ ਮੁਲਕ ਦਾ ਪਹਿਲਾ ਦੌਰਾ ਸੀ। ਸਿਨਹੂਆ ਖ਼ਬਰ ਏਜੰਸੀ ਨੇ ਕਿਮ ਦੇ ਉੱਤਰੀ ਕੋਰੀਆ ਪਰਤਣ ਤੋਂ ਬਾਅਦ ਇਸ ਦੌਰੇ ਦੀ ਪੁਸ਼ਟੀ ਕੀਤੀ ਹੈ।
ਪਹਿਲਾਂ ਕਿਮ ਦੇ ਚੀਨ ਦੌਰੇ ਨੂੰ ਗੁਪਤ ਰੱਖਿਆ ਗਿਆ ਸੀ ਪਰ ਜਾਪਾਨ ਨੇ ਕਿਮ ਦੀ ‘ਗ੍ਰੀਨ ਟਰੇਨ’ ਪੇਈਚਿੰਗ ਆਉਂਦੀ ਅਤੇ ਬੁੱਧਵਾਰ ਨੂੰ ਜਾਂਦੀ ਦਿਖਾਈ ਸੀ। ਇਸ ਤਰ੍ਹਾਂ ਦੀ ਟਰੇਨ ਹੀ ਕਿਮ ਦਾ ਪਿਤਾ ਵਰਤਦਾ ਸੀ। ਭਾਵੇਂ ਕਿ ਚੀਨ ਦੇ ਅਧਿਕਾਰੀਆਂ ਨੇ ਦੇਸ਼ ਵਿੱਚ ਕਿਮ ਦੀ ਹਾਜ਼ਰੀ ਬਾਰੇ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

 

Latest News
Magazine Archive