ਮਹਿਲਾ ਕ੍ਰਿਕਟ: ਭਾਰਤ ਨੂੰ ਆਸਟਰੇਲੀਆ ਹੱਥੋਂ ਦੂਜੀ ਹਾਰ


ਵਡੋਦਰ - ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਆਸਟਰੇਲੀਆ ਖ਼ਿਲਾਫ਼ ਦੂਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਇੱਥੇ 60 ਦੌਡ਼ਾਂ ਨਾਲ ਹਾਰ ਝੱਲਣੀ ਪਈ। ਇਸ ਤਰ੍ਹਾਂ ਮੇਜ਼ਬਾਨ ਟੀਮ ਨੇ ਤਿੰਨ ਮੈਚਾਂ ਦੀ ਲਡ਼ੀ ਵੀ ਗੁਆ ਲਈ ਹੈ। ਆਸਟਰੇਲੀਆ ਨੇ ਇਸ ਤਰ੍ਹਾਂ ਮੈਚਾਂ ਦੀ ਲਡ਼ੀ ਵਿੱਚ 2-0 ਦੀ ਲੀਡ ਬਣਾ ਲਈ ਹੈ। ਦੋਵਾਂ ਟੀਮਾਂ ਵਿਚਾਲੇ ਤੀਜਾ ਅਤੇ ਆਖ਼ਰੀ ਇੱਕ ਰੋਜ਼ਾ ਮੈਚ 18 ਮਾਰਚ ਨੂੰ ਇਸੇ ਮੈਦਾਨ ’ਤੇ ਖੇਡਿਆ ਜਾਵੇਗਾ।
ਸਮ੍ਰਿਤੀ ਮੰਧਾਨਾ ਤੋਂ ਮਿਲੀ ਚੰਗੀ ਸ਼ੁਰੂਆਤ ਦੇ ਬਾਵਜੂਦ ਮੱਧ ਕ੍ਰਮ ਬੱਲੇਬਾਜ਼ ਇਸ ਦਾ ਫ਼ਾਇਦਾ ਨਹੀਂ ਉਠਾ ਸਕੇ। ਭਾਰਤੀ ਟੀਮ ਸਾਹਮਣੇ 288 ਦੌਡ਼ਾਂ ਦਾ ਮੁਸ਼ਕਲ ਟੀਚਾ ਸੀ। ਖੱਬੇ ਹੱਥ ਦੀ ਬੱਲੇਬਾਜ਼ ਮੰਧਾਨਾ ਨੇ 53 ਗੇਂਦਾਂ ’ਤੇ 12 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 67 ਦੌਡ਼ਾਂ ਦੀ ਪਾਰੀ ਖੇਡੀ ਪਰ ਉਸ ਦੇ ਆੳੂਟ ਹੁੰਦਿਆਂ ਹੀ ਭਾਰਤੀ ਪਾਰੀ ਵੱਡੇ ਸਕੋਰ ਦੇ ਦਬਾਅ ਕਾਰਨ ਢਹਿ-ਢੇਰੀ ਹੋ ਗਈ। ਅਖ਼ੀਰ 49.2 ਓਵਰਾਂ ਵਿੱਚ 227 ਦੌਡ਼ਾਂ ’ਤੇ ਆੳੂਟ ਹੋ ਗਈ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਨੌਂ ਵਿਕਟਾਂ ’ਤੇ 287 ਦੌਡ਼ਾਂ ਬਣਾਈਆਂ ਸਨ। ਉਸ ਵੱਲੋਂ ਸਲਾਮੀ ਬੱਲੇਬਾਜ਼ ਨਿਕੋਲ ਬੋਲਟਨ (84), ਐਲਿਸ ਪੈਰੀ (ਨਾਬਾਦ 70) ਅਤੇ ਬੈੱਥ ਮੂਨੇ (56) ਨੇ ਅਰਧ ਸੈਂਕਡ਼ੇ ਮਾਰੇ। ਭਾਰਤ ਵੱਲੋਂ ਸ਼ਿਖਾ ਪਾਂਡੇ ਨੇ 61 ਦੌਡ਼ਾਂ ਦੇ ਕੇ ਤਿੰਨ ਅਤੇ ਪੂਨਮ ਯਾਦਵ ਨੇ 52 ਦੌਡ਼ਾਂ ਦੇ ਕੇ ਦੋ ਵਿਕਟਾਂ ਲਈਆਂ।
ਆਸਟਰੇਲੀਆ ਦੀ ਪੈਰੀ ਨੇ ਹਰਫ਼ਨਮੌਲਾ ਪ੍ਰਦਰਸ਼ਨ ਕੀਤਾ। ਉਸ ਨੇ 41 ਦੌਡ਼ਾਂ ਦੇ ਕੇ ਦੋ ਵਿਕਟਾਂ ਲਈਆਂ ਪਰ ਭਾਰਤੀ ਬੱਲੇਬਾਜ਼ਾਂ ਨੂੰ ਲਗਾਤਾਰ ਦੂਜੇ ਮੈਚ ਵਿੱਚ ਸਪਿਨਰਾਂ ਨੇ ਪ੍ਰੇਸ਼ਾਨ ਕੀਤਾ ਹੈ। ਅਾਸਟਰੇਲੀਅਨ ਸਪਿੰਨਰ ਜੈਸ ਜੋਨਾਸਨ ਸਭ ਤੋਂ ਸਫਲ ਗੇਂਦਬਾਜ਼ ਰਹੀ। ਉਸ ਨੇ 51 ਦੌਡ਼ਾਂ ਦੇ ਕੇ ਤਿੰਨ ਵਿਕਟਾਂ ਲਈਆਂ। ਅਮਾਂਡਾ ਵੇਲਿੰਗਟਨ ਨੇ 20 ਦੌਡ਼ਾਂ ਦੇ ਕੇ ਦੋ ਵਿਕਟਾਂ ਲਈਆਂ।

 

 

fbbg-image

Latest News
Magazine Archive