ਪ੍ਰਧਾਨ ਮੰਤਰੀ ਵੱਲੋਂ ਭਾਰਤ ਨੂੰ ਟੀਬੀ ਮੁਕਤ ਕਰਨ ਬਾਰੇ ਮੁਹਿੰਮ ਸ਼ੁਰੂ


ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਭਾਰਤ ਨੂੰ 2025 ਤੱਕ ਟੀਬੀ ਮੁਕਤ ਕਰਨ ਸਬੰਧੀ ਮੁਹਿੰਮ ਦਾ ਆਗਾਜ਼ ਕਰਦਿਆਂ ਕਿਹਾ ਕਿ ਆਲਮੀ ਪੱਧਰ ’ਤੇ ਟੀਬੀ ਦੇ ਖਾਤਮੇ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਅਜੇ ਪੂਰੀ ਕਾਮਯਾਬੀ ਨਹੀਂ ਮਿਲੀ ਹੈ। ਉਨ੍ਹਾਂ ਇਸ ਟੀਚੇ ਤੱਕ ਪਹੁੰਚਣ ਲਈ ਨਜ਼ਰੀਆ ਬਦਲਣ ’ਤੇ ਜ਼ੋਰ ਦਿੱਤਾ।
ਉਹ ਅੱਜ ਇੱਥੇ ਦਿੱਲੀ ’ਚ ਟੀਬੀ ਬਾਰੇ ਸੰਮੇਲਨ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਤੋਂ 25 ਸਾਲ ਪਹਿਲਾਂ ਵਿਸ਼ਵ ਸਿਹਤ ਸੰਸਥਾ ਨੇ ਟੀਬੀ ਨੂੰ ਐਮਰਜੈਂਸੀ ਐਲਾਨ ਦਿੱਤਾ ਸੀ ਤੇ ਉਸ ਸਮੇਂ ਤੋਂ ਹੀ ਦੁਨੀਆ ਦੇ ਕਈ ਮੁਲਕਾਂ ਵੱਲੋਂ ਇਸ ਬਿਮਾਰੀ ਦੀ ਰੋਕਥਾਮ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸ੍ਰੀ ਮੋਦੀ ਨੇ ਕਿਹਾ, ‘ਜ਼ਮੀਨੀ ਹਕੀਕਤ ਇਹ ਹੈ ਕਿ ਅਸੀਂ ਅਜੇ ਵੀ ਟੀਬੀ ਦਾ ਖਾਤਮਾ ਨਹੀਂ ਕਰ ਸਕੇ ਹਾਂ। ਜੇਕਰ 10-20 ਸਾਲ ਮਗਰੋਂ ਵੀ ਸਾਨੂੰ ਸਹੀ ਨਤੀਜੇ ਨਹੀਂ ਮਿਲੇ ਹਨ ਤਾਂ ਸਾਨੂੰ ਆਪਣਾ ਨਜ਼ਰੀਆ ਬਦਲਣ ਤੇ ਆਪਣੇ ਕੰਮ ਦੀ ਘੋਖ ਕਰਨ ਦੀ ਜ਼ਰੂਰਤ ਹੈ, ਜਿਸ ਨਾਲ ਕੁਝ ਨਵੇਂ ਰਾਹ ਦਿਖਾਈ ਦੇ ਸਕਣ।’ ਉਨ੍ਹਾਂ ਕਿਹਾ, ‘ਦੁਨੀਆਂ ਭਰ ਵਿੱਚ ਟੀਬੀ ਦੇ ਖਾਤਮੇ ਲਈ 2030 ਤੱਕ ਦਾ ਸਮਾਂ ਤੈਅ ਕੀਤਾ ਗਿਆ ਹੈ। ਮੈਂ ਇੱਥੇ ਐਲਾਨ ਕਰਨਾ ਚਾਹੁੰਦਾ ਹਾਂ ਕਿ ਅਸੀਂ ਟੀਬੀ ਦੇ ਖਾਤਮੇ ਲਈ ਇਸ ਤੋਂ ਪੰਜ ਸਾਲ ਪਹਿਲਾਂ 2025 ਤੱਕ ਦਾ ਸਮਾਂ ਮਿੱਥਿਆ ਹੈ।’

 

 

fbbg-image

Latest News
Magazine Archive