ਅੰਦੋਲਨਾਂ ਦਾ ਜ਼ਮਾਨਾ ਲੱਦ ਗਿਆ: ਮੋਦੀ


ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਨੂੰਨਸਾਜ਼ਾਂ ਨੂੰ ਕਿਹਾ ਕਿ ਦੇਸ਼ ਦੇ ਸਭ ਤੋਂ ਪਿਛੜੇ ਜ਼ਿਲਿਆਂ ਦੇ ਵਿਕਾਸ ਲਈ ਮਿਲ ਕੇ ਕੀਤਾ ਕੰਮ ਸਮਾਜਕ ਇਨਸਾਫ਼ ਵੱਲ ਇਕ ਅਹਿਮ ਕਦਮ ਸਾਬਿਤ ਹੋਵੇਗਾ ਅਤੇ ‘‘ ਸਖ਼ਤ ਸੰਘਰਸ਼ ਦੀ ਰਾਜਨੀਤੀ’’ ਤੇ ਅੰਦੋਲਨ ਹੁਣ ਪਹਿਲਾਂ ਵਾਂਗ ਪ੍ਰਸੰਗਕ ਨਹੀਂ ਰਹੇ।
ਪਾਰਲੀਮੈਂਟ ਦੇ ਕੇਂਦਰੀ ਹਾਲ ਵਿੱਚ ਵਿਕਾਸ ਦੇ ਮੁੱਦੇ ’ਤੇ ਕਾਨੂੰਨਸਾਜ਼ਾਂ ਦੀ ਕੌਮੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਨਿਸ਼ਾਨਦੇਹੀ ਵਾਲੇ 115 ਸਭ ਤੋਂ ਵੱਧ ਪਿਛੜੇ ਜ਼ਿਲਿਆਂ ਵਿਚ ਸਰਬਪੱਖੀ ਵਿਕਾਸ ਦੇ ਸੰਦਰਭ ਵਿੱਚ ਸਮਾਜਕ ਨਿਆਂ ਦਾ ਹਵਾਲਾ ਦਿੱਤਾ।  ਪ੍ਰਧਾਨ ਮੰਤਰੀ ਨੇ ਕੇਂਦਰੀ ਮੰਤਰੀਆਂ, ਸੰਸਦ ਮੈਂਬਰਾਂ ਅਤੇ ਰਾਜਾਂ ਦੇ ਵਿਧਾਇਕਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਸਾਰੇ ਬੱਚੇ ਸਕੂਲ ਜਾਣ ਅਤੇ ਹਰੇਕ ਘਰ ਨੂੰ ਬਿਜਲੀ ਮਿਲੇ ਤਾਂ ਇਹ ਸਮਾਜਕ ਨਿਆਂ ਵੱਲ ਇਕ ਕਦਮ ਹੋਵੇਗਾ। ਉਨ੍ਹਾਂ ਆਖਿਆ ਕਿ ਬਜਟ ਜਾਂ ਸਾਧਨਾਂ ਦੀ ਕਮੀ ਵਿਕਾਸ ਦੀ ਕਮੀ ਦਾ ਕਾਰਨ ਨਹੀਂ ਹੈ ਸਗੋਂ ਵਿਕਾਸ ਲਈ ਚੰਗਾ ਸ਼ਾਸਨ ਅਤੇ ਸਕੀਮਾਂ ਦੇ ਕਾਰਗਰ ਅਮਲ ਤੇ ਕੇਂਦਰਤ ਗਤੀਵਿਧੀਆਂ ਦਰਕਾਰ ਹਨ। ਉਨ੍ਹਾਂ ਕਿਹਾ ‘‘ਇਕ ਸਮਾਂ ਹੁੰਦਾ ਸੀ ਜਦੋਂ ਅੰਦੋਲਨਾਂ ਤੇ ਸੰਘਰਸ਼ ਦੀ ਸਖ਼ਤਗੀਰ ਸਿਆਸਤ ਅਤੇ ਚੌਵੀ ਘੰਟੇ ਲਗਾਤਾਰ ਸਿਆਸਤ ਕੰਮ ਦਿੰਦੀ ਸੀ। ਹੁਣ ਸਮਾਂ ਬਦਲ ਗਿਆ ਹੈ।

 

Latest News
Magazine Archive