ਸ਼ਮੀ ਦੇ ਆਈਪੀਐਲ ਵਿੱਚ ਖੇਡਣ ਦਾ ਮਾਮਲਾ ਲਟਕਿਆ


ਨਵੀਂ ਦਿੱਲੀ - ਬਲਾਤਕਾਰ, ਤਸ਼ੱਦਦ, ਵੱਖ-ਵੱਖ ਔਰਤਾਂ ਨਾਲ ਸਬੰਧਾਂ ਵਰਗੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦਾ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਟੀ-20 ਟੂਰਨਾਮੈਂਟ ਵਿੱਚ ਖੇਡਣ ਦਾ ਮਾਮਲਾ ਵੀ ਲਟਕ ਗਿਆ ਹੈ। ਇਹ ਟੂਰਨਾਮੈਂਟ ਅਪਰੈਲ ਤੋਂ ਸ਼ੁਰੂ ਹੋ ਰਿਹਾ ਹੈ। ਉਸ ਦੀ ਫ਼ਰੈਂਚਾਈਜ਼ੀ ਦੇਹਲੀ ਡੇਅਰਡੈਵਿਲਜ਼ ਉਸ ਨੂੰ ਟੀਮ ਵਿੱਚ ਲੈਣ ਸਬੰਧੀ ਭਾਰਤੀ ਕ੍ਰਿਕਟ ਬੋਰਡ ਦੇ ਫ਼ੈਸਲੇ ਨੂੰ ਉਡੀਕ ਰਹੀ ਹੈ। 27 ਸਾਲਾ ਗੇਂਦਬਾਜ਼ ਦੀ ਪਤਨੀ ਹਸੀਨ ਜਹਾਂ ਨੇ ਸ਼ਮੀ ਖ਼ਿਲਾਫ਼ ਕੋਲਕਾਤਾ ਥਾਣੇ ਵਿੱਚ ਕੇਸ ਦਰਜ ਕਰਵਾਇਆ ਸੀ, ਜਿਸ ’ਤੇ ਪੁਲੀਸ ਕਾਰਵਾਈ ਕਰ ਰਹੀ ਹੈ। ਇਸ ਦੇ ਨਾਲ ਉਸ ਦੇ ਭਾਰਤੀ ਟੀਮ ਵਿੱਚ ਕਰੀਅਰ ਬਾਰੇ ਵੀ ਸੰਕਟ ਖੜ੍ਹਾ ਹੋ ਗਿਆ ਹੈ। ਬੁੱਧਵਾਰ ਨੂੰ ਬੀਸੀਸੀਆਈ ਨੇ ਆਪਣੇ ਖਿਡਾਰੀਆਂ ਨਾਲ ਸਮਝੌਤਿਆਂ ਸਬੰਧੀ ਸੂਚੀ ਵਿੱਚ ਸ਼ਮੀ ਨੂੰ ਸ਼ਾਮਿਲ ਨਹੀਂ ਕੀਤਾ। ਹਾਲਾਂਕਿ ਸ਼ਮੀ ਨੇ ਆਪਣੇ ਉਪਰ ਪਤਨੀ ਵੱਲੋਂ ਲਾਏ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

 

 

fbbg-image

Latest News
Magazine Archive