ਮਹਿਲਾ ਹਾਕੀ: ਜਿੱਤ ਦੀ ਹੈਟ੍ਰਿਕ ਤੋਂ ਖੁੰਝਿਆ ਭਾਰਤ


ਸਿਓਲ - ਭਾਰਤੀ ਮਹਿਲਾ ਹਾਕੀ ਟੀਮ ਨੂੰ ਅੱਜ ਇੱਥੇ ਤੀਜੇ ਮੈਚ ਦੇ ਸਖ਼ਤ ਮੁਕਾਬਲੇ ਵਿੱਚ ਦੱਖਣੀ ਕੋਰੀਆਂ ਤੋਂ 1-2 ਗੋਲਾਂ ਨਾਲ ਹਾਰ ਝੱਲਣੀ ਪਈ, ਜਿਸ ਕਾਰਨ ਮਹਿਮਾਨ ਟੀਮ ਪੰਜ ਮੈਚਾਂ ਦੀ ਲੜੀ ਵਿੱਚ ਜਿੱਤ ਦੀ ਹੈਟ੍ਰਿਕ ਬਣਾਉਣ ਤੋਂ ਖੁੰਝ ਗਈ। ਭਾਰਤ ਨੇ ਪਹਿਲੇ ਦੋ ਮੈਚਾਂ ਵਿੱਚ ਜਿੱਤਾਂ ਦਰਜ ਕੀਤੀਆਂ ਹਨ। ਜਿਨਚੁਨ ਕੌਮੀ ਅਥਲੈਟਿਕਸ ਕੇਂਦਰ ਖੇਡੇ ਗਏ ਤੀਜੇ ਮੈਚ ਦੌਰਾਨ ਸਿਓਲ ਦੀ ਚਿਓਨ (12 ਮਿੰਟ) ਅਤੇ ਯੁਰਿਮ ਲੀ (14ਵੇਂ ਮਿੰਟ) ਨੇ ਪਹਿਲੇ ਕੁਆਰਟਰ ਵਿੱਚ ਦੋ ਗੋਲ ਕਰਕੇ ਮੇਜ਼ਬਾਨ ਟੀਮ ਦੀ ਜਿੱਤ ਪੱਕੀ ਕੀਤੀ। ਭਾਰਤ ਨੇ 16ਵੇਂ ਮਿੰਟ ਵਿੱਚ ਲਾਲਰੇਮਸਿਆਮੀ ਦੇ ਗੋਲ ਦੀ ਮਦਦ ਨਾਲ ਵਾਪਸੀ ਦਾ ਯਤਨ ਕੀਤਾ ਪਰ ਇਹ ਕਾਫੀ ਨਹੀਂ ਸੀ। ਇਸ ਹਾਰ ਦੇ ਬਾਵਜੂਦ ਭਾਰਤ ਪਹਿਲੇ ਦੋ ਮੈਚਾਂ ਵਿੱਚ ਜਿੱਤ ਨਾਲ ਪੰਜ ਮੈਚਾਂ ਦੀ ਲੜੀ ਵਿੱਚ 2-1 ਨਾਲ ਅੱਗੇ ਚੱਲ ਰਿਹਾ ਹੈ। ਲੜੀ ਦਾ ਚੌਥਾ ਮੈਚ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ। ਦੋਵਾਂ ਟੀਮਾਂ ਨੇ ਤੇਜ਼ ਸ਼ੁਰੂਆਤ ਕਰਦਿਆਂ ਪਹਿਲੇ ਦਸ ਮਿੰਟ ਵਿੱਚ ਇੱਕ-ਦੂਜੇ ਖ਼ਿਲਾਫ਼ ਤੇਜ਼ ਹਮਲੇ ਕੀਤੇ। ਭਾਰਤ ਨੇ ਦੂਜੇ ਕੁਆਰਟਰ ਦੀ ਸ਼ੁਰੂਆਤ ਵਿੱਚ ਹੀ ਲਾਲਰੇਸਿਆਮੀ ਦੇ ਗੋਲ ਦੀ ਮਦਦ ਨਾਲ ਸਕੋਰ 1-2 ਕਰ ਦਿੱਤਾ। ਭਾਰਤੀ ਟੀਮ ਨੇ ਇਸ ਤੋਂ ਬਾਅਦ ਕਈ ਚੰਗੇ ਮੌਕੇ ਬਣਾਏ ਅਤੇ ਮੈਚ ਵਿੱਚ ਦਬਦਬਾ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਦੱਖਣੀ ਕੋਰੀਆ ਦੇ ਡਿਫੈਂਡਰਾਂ ਨੇ ਉਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ।

 

 

fbbg-image

Latest News
Magazine Archive