ਤ੍ਰਿਕੋਣੀ ਟੀ-20 ਲੜੀ ਵਿੱਚ ਭਾਰਤ ਦੀ ਹਾਰ ਨਾਲ ਸ਼ੁਰੂਆਤ


ਕੋਲੰਬੋ - ਭਾਰਤ ਇੱਥੇ ਤ੍ਰਿਕੋਣੀ ਟੀ-20 ਕੌਮਾਂਤਰੀ ਲੜੀ ਵਿੱਚ ਸ੍ਰੀਲੰਕਾ ਤੋਂ ਪੰਜ ਵਿਕਟਾਂ ਨਾਲ ਹਾਰ ਗਿਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ਿਖਰ ਧਵਨ ਦੀ ਕਰੀਅਰ ਦੀ ਸਰਵੋਤਮ ਪਾਰੀ ਦੇ ਦਮ ’ਤੇ ਸ਼ੁਰੂਆਤੀ ਝਟਕਿਆਂ ਮਗਰੋਂ ਸ੍ਰੀਲੰਕਾ ਸਾਹਮਣੇ ਪੰਜ ਵਿਕਟਾਂ ’ਤੇ 174 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਮੇਜ਼ਬਾਨ ਟੀਮ ਨੇ ਪੰਜ ਵਿਕਟਾਂ ਦੇ ਨੁਕਸਾਨ ਨਾਲ 175 ਦੌੜਾਂ ਬਣਾ ਕੇ ਪੂਰਾ ਕਰ ਲਿਆ। ਧਵਨ ਨੇ 49 ਗੇਂਦਾਂ ਵਿੱਚ 90 ਦੌੜਾਂ ਬਣਾਈਆਂ। ਮਨੀਸ਼ ਪਾਂਡੇ ਨੇ 35 ਗੇਂਦਾਂ ’ਤੇ 37 ਦੌੜਾਂ ਦੀ ਪਾਰੀ ਖੇਡੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਦੋ ਵਿਕਟਾਂ ਨੌਂ ਦੌੜਾਂ ’ਤੇ ਹੀ ਗੁਆ ਦਿੱਤੀਆਂ ਸਨ। ਰਿਸ਼ਭ ਪੰਤ ਨੇ 23 ਗੇਂਦਾਂ ’ਤੇ 23 ਦੌੜਾਂ ਬਣਾਈਆਂ। ਦਿਨੇਸ਼ ਕਾਰਤਿਕ ਛੇ ਗੇਂਦਾਂ ’ਤੇ 13 ਦੌੜਾਂ ਬਣਾ ਕੇ ਨਾਬਾਦ ਰਹੇ। ਸ੍ਰੀਲੰਕਾ ਵੱਲੋਂ ਦੁਸ਼ਮੰਤ ਚਮੀਰਾ ਨੇ 33 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਮੈਚ ਤੋਂ ਪਹਿਲਾਂ ਬੀਸੀਸੀਆਈ ਨੇ ਕਿਹਾ ਸੀ ਕਿ ਸ੍ਰੀਲੰਕਾ ’ਚ ਤ੍ਰਿਕੋਣੀ ਟੀ-20 ਲੜੀ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਖੇਡੀ ਜਾਵੇਗੀ, ਜਦਕਿ ਫ਼ਿਰਕੂ ਦੰਗਿਆਂ ਮਗਰੋਂ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ। 

 

 

fbbg-image

Latest News
Magazine Archive