ਵਿਜੇ ਹਜ਼ਾਰੇ ਟਰਾਫੀ: ਰੇਲਵੇ ਤੋਂ ਹਾਰ ਕੇ ਪੰਜਾਬ ਬਾਹਰ


ਬੰਗਲੌਰ - ਰੇਲਵੇ ਨੇ ਵਿਜੇ ਹਜ਼ਾਰੇ ਟਰਾਫ਼ੀ ਦੇ ਗਰੁੱਪ ਏ ਮੈਚ ਵਿੱਚ ਅੱਜ ਪੰਜਾਬ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਪੰਜਾਬ ਇਸ ਹਾਰ ਨਾਲ ਕੁਆਰਟਰ ਫਾਈਨਲਜ਼ ਦੀ ਦੌੜ ਤੋਂ ਬਾਹਰ ਹੋ ਗਿਆ ਹੈ। ਰੇਲਵੇ ਦੀ ਜਿੱਤ ਵਿੱਚ ਅਰਿੰਦਮ ਘੋਸ਼ (ਅਜੇਤੂ 89), ਕਪਤਾਨ ਤੇ ਵਿਕਟਕੀਪਰ ਬੱਲੇਬਾਜ਼ ਮਹੇਸ਼ ਰਾਵਤ (56) ਅਤੇ ਅੰਕਿਤ ਯਾਦਵ (55) ਦੇ ਬਿਹਤਰੀਨ ਅਰਧ ਸੈਂਕੜਿਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਪੰਜਾਬ ਨੇ ਮਨਨ ਵੋਹਰਾ ਦੀ 148 ਗੇਂਦਾਂ ’ਤੇ 13 ਚੌਕਿਆਂ ਅਤੇ ਦੋ ਛੱਕਿਆਂ ਨਾਲ ਖੇਡੀ 143 ਦੌੜਾਂ ਦੀ ਸੈਂਕੜਾ ਪਾਰੀ ਦੇ ਦਮ ਉਤੇ 50 ਓਵਰਾਂ ਵਿੱਚ ਅੱਠ ਵਿਕਟਾਂ ਪਿੱਛੇ 280 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ ਜਦਕਿ ਰੇਲਵੇ ਨੇ 49.4 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ਨਾਲ 283 ਦੌੜਾਂ ਬਣਾ ਕੇ ਚਾਰ ਵਿਕਟਾਂ ਨਾਲ ਦਿਲਚਸਪ ਜਿੱਤ ਆਪਣੇ ਨਾਮ ਕਰ ਲਈ। ਰੇਲਵੇ ਦੀ ਪੰਜ ਮੈਚਾਂ ਵਿੱਚ ਇਹ ਤੀਜੀ ਜਿੱਤ ਰਹੀ ਅਤੇ 12 ਅੰਕਾਂ ਨਾਲ ਗਰੁੱਪ ਵਿੱਚ ਚੌਥੇ ਨੰਬਰ ’ਤੇ ਹੈ ਜਦਕਿ ਪੰਜਾਬ ਦੀ ਛੇ ਮੈਚਾਂ ਵਿੱਚ ਇਹ ਤੀਜੀ ਹਾਰ ਹੈ ਅਤੇ ਉਹ 12 ਅੰਕਾਂ ਨਾਲ ਤੀਜੇ ਨੰਬਰ ’ਤੇ ਹੈ।  ਰੇਲਵੇ ਲਈ ਅਜੇ ਉਮੀਦ ਕਾਇਮ ਹੈ ਕਿਉਂਕਿ ਉਸ ਦਾ ਇੱਕ ਮੈਚ ਬਾਕੀ ਹੈ।
ਦੂਜੇ ਪਾਸੇ ਪੰਜਾਬ ਟੀਮ ਦੇ ਕਪਤਾਨ ਅਤੇ ਭਾਰਤੀ ਕ੍ਰਿਕਟ ਦੇ ਹਰਫਨਮੌਲਾ ਯੁਵਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਵਿੱਚ ਹਾਲੇ ਵੀ ਕ੍ਰਿਕਟ ਬਾਕੀ ਹੈ ਅਤੇ ਜਦੋਂ ਉਹ ਸੰਨਿਆਸ ਲੈਣਗੇ ਤਾਂ ਖ਼ੁਦ ਦੀਆਂ ਸ਼ਰਤਾਂ ’ਤੇ ਹੀ ਲੈਣਗੇ। 36 ਸਾਲ ਦੇ ਯੁਵਰਾਜ ਨੇ ਭਾਰਤ ਲਈ ਹੁਣ ਤਕ 40 ਟੈਸਟ, 304 ਇੱਕ ਰੋਜ਼ਾ ਅਤੇ 58 ਟੀ-20 ਕੌਮਾਂਤਰੀ ਕ੍ਰਿਕਟ ਖੇਡ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਕ੍ਰਮਵਾਰ 1900, 8701 ਅਤੇ 1177 ਦੌੜਾਂ ਬਣਾਈਆਂ ਹਨ।

 

 

fbbg-image

Latest News
Magazine Archive