ਰਾਸ਼ਟਰਮੰਡਲ ਖੇਡਾਂ: ਰਾਏ, ਨਾਰੰਗ ਤੇ ਚੰਦੇਲਾ

ਸਮੇਤ 27 ਨਿਸ਼ਾਨੇਬਾਜ਼ਾਂ ਦੀ ਚੋਣ


ਨਵੀਂ ਦਿੱਲੀ - ਭਾਰਤ ਦੇ ਚੋਟੀ ਦੇ ਨਿਸ਼ਾਨੇਬਾਜ਼ਾਂ ਜੀਤੂ ਰਾਏ, ਗਗਨ ਨਾਰੰਗ ਤੇ ਅਪੂਰਵੀ ਚੰਦੇਲਾ ਨੂੰ ਆਸਟਰੇਲੀਆ ਦੇ ਗੋਲਡ ਕੋਸਟ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਮੁਲਕ ਦੀ 27 ਮੈਂਬਰੀ ਟੀਮ ’ਚ ਥਾਂ ਮਿਲ ਗਈ ਹੈ। ਭਾਰਤੀ ਰਾਸ਼ਟਰੀ ਰਾਈਫ਼ਲ ਐਸੋਸੀਏਸ਼ਨ (ਐਨਆਰਏਆਈ) ਨੇ 27 ਨਿਸ਼ਾਨੇਬਾਜ਼ਾਂ (15 ਪੁਰਸ਼ਾਂ ਤੇ 12 ਮਹਿਲਾਵਾਂ) ਦੇ ਆਪਣਾ ਪੂਰੇ ਕੋਟਾ ਐਲਾਨ ਦਿੱਤਾ ਹੈ। ਖੇਡਾਂ ਦੀ ਆਰਗੇਨਾਈਜ਼ਿੰਗ ਕਮੇਟੀ ਨੇ ਵੱਖ ਵੱਖ ਖੇਡਾਂ ’ਚ ਮੁਲਕਾਂ ਦੇ ਕੋਟੇ ਘਟਾ ਦਿੱਤੇ ਸਨ। ਭਾਰਤ ਨੇ 2014 ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚ 30 ਨਿਸ਼ਾਨੇਬਾਜ਼ ਉਤਾਰੇ ਸਨ, ਜਿਨ੍ਹਾਂ ਚਾਰ ਸੋਨ ਤਗ਼ਮਿਆ ਸਮੇਤ 17 ਤਗ਼ਮੇ ਜਿੱਤੇ ਸਨ। ਰਾਸ਼ਟਰਮੰਡਲ ਖੇਡਾਂ ਦੇ ਜ਼ਿਆਦਾਤਰ ਮੁਕਾਬਲੇ ਗੋਲਡ ਕੋਸਟ ਵਿੱਚ ਹੀ ਹੋਣਗੇ ਜਦਕਿ ਨਿਸ਼ਾਨੇਬਾਜ਼ੀ ਮੁਕਾਬਲੇ ਅੱਠ ਤੋਂ 14 ਅਪਰੈਲ ਤਕ ਬ੍ਰਿਸਬੇਨ ਦੇ ਬੇਲਮੋਂਟ ਸ਼ੂਟਿੰਗ ਸੈਂਟਰ ਵਿੱਚ ਕਰਵਾਏ ਜਾਣਗੇ। ਰਾਈਫਲ, ਪਿਸਟਲ ਤੇ ਸ਼ਾਟਗੰਨ ਵਿੱਚ ਪੁਰਸ਼ਾਂ ਦੇ ਨੌਂ ਅਤੇ ਮਹਿਲਾਵਾਂ ਦੇ ਅੱਠ ਮੁਕਾਬਲੇ ਹੋਣਗੇ। ਰਾਏ ਤੇ ਨਾਰੰਗ ਤੋਂ ਇਲਾਵਾ ਪੁਰਸ਼ ਵਰਗ ਵਿੱਚ ਸੰਜੀਵ ਰਾਜਪੂਤ, ਮਾਨਵਜੀਤ ਸਿੰਘ ਸੰਧੂ ਤੇ ਮੁਹੰਮਦ ਅਸਾਬ ਜਿਹੇ ਸਿਖਰਲੇ ਨਿਸ਼ਾਨੇਬਾਜ਼ ਸ਼ਾਮਲ ਹਨ। ਮਹਿਲਾਵਾਂ ’ਚ ਹਿਨਾ ਸਿੱਧੂ, ਉਦੀਯਮਾਨ ਮੇਹੁਲੀ ਘੋਸ਼ ਤੇ ਮਨੂ ਭਾਕਰ ਨੂੰ ਵੀ ਟੀਮ ’ਚ ਰੱਖਿਆ ਗਿਆ ਹੈ। ਐਨਆਰਏਆਈ ਦੇ ਮੁਖੀ ਰਣਇੰਦਰ ਸਿੰਘ ਨੇ ਕਿਹਾ, ‘ਅਸੀਂ ਹਮੇਸ਼ਾਂ ਦੀ ਤਰ੍ਹਾਂ ਪ੍ਰਦਰਸ਼ਨ ਤੇ ਮੈਰਿਟ ਅਧਾਰ ’ਤੇ ਨਿਸ਼ਾਨੇਬਾਜ਼ਾਂ ਦੀ ਚੋਣ ਕੀਤੀ ਹੈ। ਰਾਸ਼ਟਰਮੰਡਲ ਖੇਡਾਂ ਲਈ ਕੋਟਾ ਘਟਾ ਦਿੱਤਾ ਗਿਆ ਹੈ ਤੇ ਅਜਿਹੇ ਵਿੱਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਾਲੇ ਕੁਝ ਨਿਸ਼ਾਨੇਬਾਜ਼ਾਂ ਨੂੰ ਬਾਹਰ ਰੱਖਣਾ ਮੁਸ਼ਕਲ ਸੀ, ਪਰ ਅਸੀਂ ਹਰ ਮੁਕਾਬਲੇ ਲਈ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਹੀ ਚੋਣ ਕੀਤੀ ਹੈ।
ਟੀਮਾਂ ਇਸ ਤਰ੍ਹਾਂ ਹਨ:
ਪੁਰਸ਼ ਵਰਗ: 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ: ਸੰਜੀਵ ਰਾਜਪੂਤ ਤੇ ਚੈਨ ਸਿੰਘ, 50 ਮੀਟਰ ਰਾਈਫਲ ਪ੍ਰੋਨ: ਚੈਨ ਸਿੰਘ ਤੇ ਗਗਨ ਨਾਰੰਗ, 10 ਮੀਟਰ ਏਅਰ ਰਾਈਫਲ: ਰਵੀ ਕੁਮਾਰ ਤੇ ਦੀਪਕ ਕੁਮਾਰ, 25 ਮੀਟਰ ਰੈਪਿਡ ਫਾਇਰ ਪਿਸਟਲ: ਅਨੀਸ ਤੇ ਨੀਰਜ ਕੁਮਾਰ, 50 ਮੀਟਰ ਫ਼੍ਰੀ ਸਟਾਈਲ: ਜੀਤੂ ਰਾਏ ਤੇ ਓਮ ਪ੍ਰਕਾਸ਼ ਮਿਤਰਵਾਲ, 10 ਮੀਟਰ ਏਅਰ ਪਿਸਟਲ: ਜੀਤੂ ਰਾਏ, ਓਮ ਪ੍ਰਕਾਸ਼ ਮਿਤਰਵਾਲ, ਟਰੈਪ: ਮਾਨਵਜੀਤ ਸਿੰਘ ਸੰਧੂ, ਕਾਇਨਨ ਚੇਨਾਈ, ਡਬਲ ਟਰੈਪ: ਮੁਹੰਮਦ ਅਸਾਬ, ਅੰਕੁਰ ਮਿੱਤਲ, ਸਕੀਟ: ਸਮਿਤ ਸਿੰਘ, ਸ਼ੀਰਾਜ ਸ਼ੇਖ਼।
ਮਹਿਲਾ ਵਰਗ: 50 ਮੀਟਰ ਰਾਈਫ਼ਲ ਥ੍ਰੀ ਪੁਜ਼ੀਸ਼ਨ: ਅੰਜੁਮ ਮੋਦਗਿਲ ਤੇ ਤੇਜਸਵਨੀ ਸਾਵੰਤ, 50 ਮੀਟਰ ਰਾਈਫ਼ਲ ਪ੍ਰੋਨ: ਅੰਜੁਮ ਮੋਦਗਿਲ, ਤੇਜਸਵਨੀ ਸਾਵੰਤ, 10 ਮੀਟਰ ਏਅਰ ਰਾਈਫ਼ਲ: ਅਪੂਰਵੀ ਚੰਦੇਲ ਤੇ ਮੇਹੁਲੀ ਘੋਸ਼, 25 ਮੀਟਰ ਸਪੋਰਟਸ ਪਿਸਟਲ: ਹਿਨਾ ਸਿੱਧੂ ਤੇ ਅਨੁਰਾਜ ਸਿੰਘ, 10 ਮੀਟਰ ਏਅਰ ਪਿਸਟਲ: ਹਿਨਾ ਸਿੱਧੂ ਤੇ ਮਨੂ ਭਾਖਰ, ਟਰੈਪ: ਸ਼੍ਰੇਅਸੀ ਸਿੰਘ ਤੇ ਸੀਮਾ ਤੋਮਰ, ਡਬਲ ਟਰੈਪ: ਸ਼੍ਰੇਅਸੀ ਸਿੰਘ ਤੇ ਵਰਸ਼ਾ ਵਰਮਨ, ਸਕੀਟ: ਸਾਨੀਆ ਸ਼ੇਖ਼ ਤੇ ਮਹੇਸ਼ਵਰੀ ਚੌਹਾਨ [

 

 

fbbg-image

Latest News
Magazine Archive