ਕੋਵਿੰਦ ਵੱਲੋਂ ਲੋਕ ਜੀਵਨ ’ਚ ਉਦਾਰਤਾ ਦੀ ਪੈਰਵੀ


ਨਵੀਂ ਦਿੱਲੀ - ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਇਥੇ ਅਜਿਹੇ ਸਮਾਜ ਦੀ ਵਕਾਲਤ ਕੀਤੀ ਜਿਥੇ ਦੂਜੇ ਨਾਗਰਿਕਾਂ ਦੇ ਮਾਣ ਸਨਮਾਨ ਅਤੇ ਨਿਜੀ ਭਾਵਨਾ ਦਾ ਮਖੌਲ ਉਡਾਏ ਬਿਨਾਂ ਕਿਸੇ ਨਜ਼ਰੀਏ ਜਾਂ ਇਤਿਹਾਸ ਦੀ ਕਿਸੇ ਘਟਨਾ ਦੇ ਬਾਰੇ ਵਿੱਚ ਅਸੀਂ ਅਸਹਿਮਤ ਹੋ ਸਕਦੇ ਹਾਂ। ਰਾਸ਼ਟਰਪਤੀ ਦਾ ਇਹ ਬਿਆਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਫਿਲਮ ਪਦਮਾਵਤ ਨੂੰ ਲੈ ਕੇ ਵਿਵਾਦ ਵਧ ਰਿਹਾ ਹੈ ਅਤੇ ਹਿੰਸਾ ਦੇ ਹਾਲਤ ਪੈਦਾ ਹੋ ਗਏ ਹਨ। ਗਣਤੰਤਰ ਦਿਵਸ ਦੀ ਪੂਰਵ ਸੰਧਿਆ ਰਾਸ਼ਟਰ ਦੇ ਨਾਮ ਆਪਣੇ ਸੁੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਅਜਿਹੇ ਉਦਾਰਤਾਪੂਰਨ ਵਿਹਾਰ ਨੂੰ ਹੀ ਭਾਈਚਾਰਾ ਕਿਹਾ ਜਾਂਦਾ ਹੈ। ਉਨ੍ਹਾਂ ਨੇ ਸਮਾਜਿਕ ਅਤੇ ਆਰਥਿਕ ਰੂਪ ਨਾਲ ਪੱਛੜੇ ਲੋਕਾਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਨੂੰ ਲੋਕਤੰਤਰ ਦੀ ਸਫਲਤਾ ਦਾ ਰਾਜ਼ ਦੱਸਿਆ।
ਉਨ੍ਹਾਂ ਕਿਹਾ ਕਿ ਅਨੁਸ਼ਾਸਤ ਅਤੇ ਨੈਤਿਕਤਾਪੂਰਨ ਸੰਸਥਾਵਾਂ ਨਾਲ ਇਕ ਅਨੁਸ਼ਾਸਿਤ ਅਤੇ ਨੈਤਿਕ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ। ਅਜਿਹੀਆਂ ਸੰਸਥਾਵਾਂ , ਹੋਰਨਾਂ ਸੰਸਥਾਵਾਂ ਨਾਲ ਆਪਣੇ ਭਾਈਚਾਰੇ ਦਾ ਸਨਮਾਨ ਕਰਦੀਆਂ ਹਨ। ਉਹ ਆਪਣੇ ਕੰਮਕਾਜ ਵਿੱਚ ਇਮਾਨਦਾਰੀ, ਅਨੁਸ਼ਾਸਨ ਅਤੇ ਮਰਿਆਦਾ ਬਣਾਈ ਰਖਦੀਆਂ ਹਨ। ਰਾਸ਼ਟਰਪਤੀ ਨੇ ਸਮਾਜਿਕ ਅਤੇ ਆਰਥਿਕ ਰੂਪ ਤੋਂ ਪੱਛੜੇ ਲੋਕਾਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਨੂੰ ਲੋਕਤੰਤਰ ਦੀ ਸਫਲਤਾ ਦੀ ਕਸੌਟੀ ਦੱਸਿਆ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਹਿੱਸਾ ਲੈਣ ਵਾਲੇ ਲੱਖਾਂ ਲੋਕਾਂ ਦਾ ਜ਼ਿਕਰ ਕਰਦਿਆਂ ਕਿਹਾ ,‘ਸਾਨੂੰ ਆਜ਼ਾਦੀ ਵੱਡੇ ਸੰਘਰਸ਼ ਬਾਅਦ ਮਿਲੀ ਸੀ। ਇਨ੍ਹਾਂ ਆਜ਼ਾਦੀ ਘੁਲਾਟੀਆਂ ਨੇ ਦੇਸ਼ ਲਈ ਆਪਣਾ ਸਭ ਕੁਝ ਵਾਰ ਦਿੱਤਾ।’
ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਨਿਰਮਾਤਾ ਬਹੁਤ ਦੁੂਰਦਰਸ਼ੀ ਸੀ। ਉਹ ਕਾਨੂੰਨ ਦਾ ਸ਼ਾਸਨ ਅਤੇ ਕਾਨੂੰਨ ਦਵਾਰਾ ਸ਼ਾਸਨ  ਦੇ ਮਹੱਤਵ ਅਤੇ ਸ਼ਾਨ ਨੂੰ ਚੰਗੀ ਤਰ੍ਹਾਂ ਸਮਝਦੇ ਸੀ। ਉਹ ਸਾਡੇ ਕੌਮੀ ਜੀਵਨ ਦੇ ਅਹਿਮ ਦੌਰ ਦੇ ਪ੍ਰਤੀਨਿਧ ਸੀ।  ਉਨ੍ਹਾਂ ਕਿਹਾ , ‘‘ ਅਸੀਂ ਭਾਗਸ਼ਾਲੀ ਹਾਂ ਕਿ ਉਸ ਦੌਰ ਨੇ ਸਾਨੂੰ ਗਣਤੰਤਰ ਦੇ ਰੂਪ ਵਿੱਚ ਅਨਮੋਲ ਵਿਰਾਸਤ ਦਿੱਤੀ ਹੈ।’ਰਾਸ਼ਟਰਪਤੀ ਨੇ ਕਿਹਾ, ‘‘ਸਾਡਾ ਸੁਪਨਾ ਹੈ ਕਿ ਭਾਰਤ ਇਕ ਵਿਕਸਿਤ ਮੁਲਕ ਬਣੇ। ਉਸ ਸੁਪਨੇ ਨੂੰ ਪੂਰਾ ਕਰਨ ਲਈ ਅਸੀਂ ਅੱਗੇ ਵਧ ਰਹੇ ਹਾਂ। ਸਾਡੇ ਨੌਜਵਾਨ ਆਪਣੀ ਕਲਪਨਾ, ਉਮੀਦਾਂ ਅਤੇ ਆਦਰਸ਼ਾਂ ਦੀ ਤਾਕਤ ਨਾਲ ਦੇਸ਼ ਨੂੰ ਅੱਗੇ ਲਿਜਾਣਗੇ। ਗਰੀਬੀ ਨੂੰ ਘੱਟੋ ਘੱਟ ਸਮੇਂ ਵਿੱਚ ਖਤਮ ਕਰਨਾ ਹੀ ਸਾਡਾ ਮੁੱਖ ਕਰਤੱਬ ਹੈ। ਅਜਿਹਾ ਕਰਕੇ ਹੀ ਅਸੀਂ ਸੰਤੁਸ਼ਟ ਹੋ ਸਕਦੇ ਹਾਂ। ’’

 

 

fbbg-image

Latest News
Magazine Archive