ਵੈਸਟ ਇੰਡੀਜ਼ ’ਚ ਹੋਵੇਗਾ ਮਹਿਲਾ ਟੀ-20 ਵਿਸ਼ਵ ਕੱਪ


ਦੁਬਈ - ਮਹਿਲਾ ਟੀ-20 ਵਿਸ਼ਵ ਕੱਪ ਇਸ ਸਾਲ ਨੌਂ ਤੋਂ 24 ਨਵੰਬਰ ਤਕ ਐਂਟੀਗਾ ਅਤੇ ਬਾਰਬੁਡਾ, ਗਯਾਨਾ ਅਤੇ ਸੇਂਟ ਲੂਸੀਆ ਵਿੱਚ ਖੇਡਿਆ ਜਾਵੇਗਾ। ਮੇਜ਼ਬਾਨ ਵੈਸਟ ਇੰਡੀਜ਼ 2016 ਵਿੱਚ ਆਸਟਰੇਲੀਆ ਨੂੰ ਹਰਾ ਕੇ ਜਿੱਤੇ ਖ਼ਿਤਾਬ ਨੂੰ ਬਰਕਰਾਰ ਰੱਖਣ ਲਈ ਜੂਝੇਗਾ। ਪਿਛਲੇ ਸਾਲ ਆਈਸੀਸੀ ਟੀ-20 ਟੀਮ ਦੀ ਕਪਤਾਨ ਚੁਣੀ ਗਈ ਸਟੇਫਨੀ ਟੇਲਰ ਇੱਕ ਵਾਰ ਮੁੜ ਵੈਸਟ ਇੰਡੀਜ਼ ਦੀ ਕਮਾਨ ਸੰਭਾਲ ਸਕਦੀ ਹੈ। ਆਈਸੀਸੀ ਦੇ ਮੁੱਖ ਕਾਰਜਕਾਰੀ ਡੇਵਿਡ ਰਿਚਰਡਸਨ ਨੇ ਇਹ ਜਾਣਕਾਰੀ ਦਿੱਤੀ। ਵੈਸਟ ਇੰਡੀਜ਼ ਤੋਂ ਇਲਾਵਾ ਇਸ ਵਿੱਚ ਆਸਟਰੇਲੀਆ, ਵਿਸ਼ਵ ਚੈਂਪੀਅਨ ਇੰਗਲੈਂਡ, ਨਿਊਜ਼ੀਲੈਂਡ, ਭਾਰਤ, ਪਾਕਿਸਤਾਨ, ਦੱਖਣੀ ਅਫਰੀਕਾ ਅਤੇ ਸ੍ਰੀਲੰਕਾ ਹਿੱਸਾ ਲੈਣਗੇ। ਕੈਰੇਬਿਆਈ ਟੀਮ ਨੇ 2007 ਵਿਸ਼ਵ ਕੱਪ ਅਤੇ 2010 ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ।   

 

Latest News
Magazine Archive