ਸਰਹੱਦ ਪਾਰੋਂ ਅਤਿਵਾਦ ਰੋਕਣ ਲਈ ਪਾਕਿ ’ਤੇ ਦਬਾਅ ਜਾਰੀ ਰਹੇਗਾ: ਰਾਵਤ


ਨਵੀਂ ਦਿੱਲੀ - ਥਲ ਸੈਨਾ ਮੁਖੀ ਬਿਪਿਨ ਰਾਵਤ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਸ਼ਾਂਤੀ ਦੀ ਬਹਾਲੀ ਲਈ ਫੌਜੀ ਕਾਰਵਾਈ ਦੇ ਨਾਲ ਨਾਲ ਰਾਜਨੀਤਕ ਪਹਿਲਕਦਮੀ ਵੀ ਜਾਰੀ ਰਹੇਗੀ। ਉਨ੍ਹਾਂ ਸੂਬੇ ਵਿੱਚ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਰੋਕਣ ਲਈ ਪਾਕਿਸਤਾਨ ਖ਼ਿਲਾਫ਼ ਫੌਜ ਦੇ ਹਮਲਾਵਰ ਰੁਖ਼ ਦੀ ਵਕਾਲਤ ਕੀਤੀ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੰਮ ਕਰ ਰਹੀਆਂ ਹਥਿਆਰਬੰਦ ਫੌਜਾਂ ਦੀ ਸਥਿਤੀ ਇਹ ਨਹੀਂ ਰਹੇਗੀ ਅਤੇ ਹਾਲਾਤ ਨਾਲ ਸਿੱਝਣ ਲਈ ਨਵੇਂ ਢੰਗ ਤਰੀਕੇ ਅਪਣਾਏ ਜਾਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਬੀਤੇ ਵਰ੍ਹੇ ਦੇ ਮੁਕਾਬਲੇ ਕੁਝ ਬਿਹਤਰ ਹੋਣਗੇ। ਇਸ ਖ਼ਬਰ ਏਜੰਸੀ ਨਾਲ ਇਕ ਇੰਟਰਵਿਊ ਦੌਰਾਨ ਸ੍ਰੀ ਰਾਵਤ ਨੇ ਕਿਹਾ ਕਿ ਸਰਹੱਦ ਪਾਰ ਦਹਿਸ਼ਤੀ ਗਤੀਵਿਧੀਆਂ ਨੂੰ ਘਟਾਉਣ ਲਈ ਭਾਰਤ ਪਾਕਿਸਤਾਨ ’ਤੇ ਦਬਾਅ ਬਣਾਉਂਦਾ ਰਿਹਾ ਹੈ। ਉਨ੍ਹਾਂ ਇਸ਼ਾਰਾ ਕੀਤਾ ਕਿ ਫੌਜ ਅਤਿਵਾਦ ਨਾਲ ਨਜਿੱਠਣ ਲਈ ਅਪਣਾਈ ਜਾ ਰਹੀ ਆਪਣੀ ਨੀਤੀ ਜਾਰੀ ਰੱਖੇਗੀ ਅਤੇ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜਨੀਤਕ ਪਹਿਲਕਦਮੀ ਦੇ ਨਾਲ ਨਾਲ ਹੋਰ ਪਹਿਲਕਦਮੀਆਂ ਵੀ ਜਾਰੀ ਰਹਿਣਗੀਆਂ ਤੇ ਜੇ ਇਹ ਸੁਮੇਲ ਜਾਰੀ ਰਿਹਾ ਤਾਂ ਕਸ਼ਮੀਰ ਵਿੱਚ ਸ਼ਾਂਤੀ ਕਾਇਮ ਹੋ ਜਾਵੇਗੀ। ਅਕਤੂਬਰ ਵਿੱਚ ਸਰਕਾਰ ਨੇ ਖੁਫੀਆ ਵਿਭਾਗ ਦੇ ਸਾਬਕਾ ਚੀਫ਼ ਦਿਨੇਸ਼ਵਰ ਸਿਨਹਾ ਨੂੰ ਇਸ ਮਾਮਲੇ ਵਿੱਚ ਸਬੰਧਤ ਧਿਰਾਂ ਨਾਲ ਗੱਲਬਾਤ ਲਈ ਵਾਰਤਾਕਾਰ ਨਿਯੁਕਤ ਕੀਤਾ ਸੀ। ਉਨ੍ਹਾਂ ਕਿਹਾ ਜਦੋਂ ਸਰਕਾਰ ਵਾਰਤਾਕਾਰ ਨਿਯੁਕਤ ਕਰਦੀ ਹੈ ਤਾਂ ਸਪਸ਼ਟ ਹੈ ਕਿ ਇਹ ਇਸੇ ਕੰਮ ਲਈ ਹੈ। ਉਹ ਸਰਕਾਰ ਦਾ ਪ੍ਰਤੀਨਿਧ ਹੈ ਜੋ ਕਸ਼ਮੀਰ ਦੇ ਲੋਕਾਂ ਤਕ ਪਹੁੰਚ ਕਰੇਗਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੇਗਾ ਤਾਂ ਜੋ ਉਨ੍ਹਾਂ ਦਾ ਰਾਜਨੀਤਕ ਪੱਧਰ ’ਤੇ ਹੱਲ ਕੱਢਿਆ ਜਾ ਸਕੇ। ਥਲ ਸੈਨਾ ਮੁਖੀ ਬਣਨ ਬਾਅਦ ਹਾਲਾਤ ਵਿੱਚ ਸੁਧਾਰ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਹਾਲਾਤ ਪਹਿਲਾਂ ਤੋਂ ਕੁਝ ਬਿਹਤਰ ਹੋਏ ਹਨ।

 

 

fbbg-image

Latest News
Magazine Archive