ਹਾਦਸੇ ’ਚ ਇਕੋ ਪਰਿਵਾਰ ਦੇ ਚਾਰ ਜੀਅ ਹਲਾਕ


ਹੁਸ਼ਿਆਰਪੁਰ - ਹੁਸ਼ਿਆਰਪੁਰ-ਟਾਂਡਾ ਸੜਕ ’ਤੇ ਪਿੰਡ ਸੀਕਰੀ ਨੇੜੇ ਤੇਜ਼ ਰਫ਼ਤਾਰ ਮਾਰੂਤੀ ਕਾਰ (ਪੀਬੀ-10-ਏਈ-0727) ਦੇ ਦਰੱਖਤ ਵਿੱਚ ਵੱਜਣ ਕਾਰਨ ਇਕ ਹੀ ਪਰਿਵਾਰ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ’ਚ ਚਾਰ ਸਾਲਾ ਬੱਚੀ ਵੀ ਸ਼ਾਮਲ ਹੈ। ਜਾਣਕਾਰੀ ਅਨੁਸਾਰ ਪਰਿਵਾਰ ਐਤਵਾਰ ਦੁਪਹਿਰ ਨੂੰ ਜਠੇਰਿਆਂ ਦੇ ਮੱਥਾ ਟੇਕ ਕੇ ਟਾਂਡਾ ਵਾਲੇ ਪਾਸਿਉਂ ਆਪਣੇ ਪਿੰਡ ਬਸੀ ਗੁਲਾਮ ਹੁਸੈਨ ਨੂੰ ਪਰਤ ਰਿਹਾ ਸੀ। ਸੀਕਰੀ ਨੇੜੇ ਟਰੈਕਟਰ ਟਰਾਲੀ ਨੂੰ ਓਵਰਟੇਕ ਕਰਦਿਆਂ ਕਾਰ ਬੇਕਾਬੂ ਹੋ ਕੇ ਸੜਕ ਕੰਢੇ ਇਕ ਦਰੱਖਤ ਵਿੱਚ ਜਾ ਵੱਜੀ। ਸਿੱਟੇ ਵਜੋਂ ਕਾਰ ਚਾਲਕ ਗੁਰਦੀਪ ਸਿੰਘ (38), ਉਸ ਦੀ ਪਤਨੀ ਕੁਲਦੀਪ ਕੌਰ (37) ਅਤੇ ਭਰਾ ਅਮਰੀਕ ਸਿੰਘ (55) ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੁਰਦੀਪ ਸਿੰਘ ਦੀ ਲੜਕੀ ਇਸ਼ਕਾ ਨੇ ਸਿਵਲ ਹਸਪਤਾਲ ਪਹੁੰਚ ਕੇ ਦਮ ਤੋੜਿਆ। ਕਾਰ ਸਵਾਰ ਜਸਵਿੰਦਰ ਕੌਰ ਅਤੇ ਦੋ ਬੱਚੀਆਂ ਮੰਨਤ ਤੇ ਗੁਨਿਕਾ ਵੀ ਜ਼ਖ਼ਮੀ ਹੋਈਆਂ ਹਨ ਜਿਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

 

Latest News
Magazine Archive