ਰਾਹੁਲ ਵੱਲੋਂ ਮਰਿਆਦਾ ਭੰਗ ਕਰਨ ਦਾ ਮਾਮਲਾ

ਸਪੀਕਰ ਨੂੰ ਸੌਂਪਿਆ


ਨਵੀਂ ਦਿੱਲੀ - ਰਾਜ ਸਭਾ ਦੇ ਸਭਾਪਤੀ ਐਮ ਵੈਂਕਈਆ ਨਾਇਡੂ ਨੇ ਅੱਜ ਰਾਹੁਲ ਗਾਂਧੀ ਖ਼ਿਲਾਫ਼ ਮਰਿਆਦਾ ਭੰਗ ਕਰਨ ਸਬੰਧੀ ਨੋਟਿਸ ਅਗਲੀ ਕਾਰਵਾਈ ਲਈ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੂੰ ਭੇਜ ਦਿੱਤਾ ਹੈ। ਭਾਜਪਾ ਆਗੂ ਤੇ ਰਾਜ ਸਭਾ ਮੈਂਬਰ ਭੁਪਿੰਦਰ ਯਾਦਵ ਨੇ ਕਾਂਗਰਸ ਪ੍ਰਧਾਨ ਦੇ ਇਕ ਟਵੀਟ ਤੋਂ ਮਰਿਆਦਾ ਉਲੰਘਣ ਦਾ ਨੋਟਿਸ ਦਿੱਤਾ ਸੀ। ਸੂਤਰਾਂ ਮੁਤਾਬਕ ਸ੍ਰੀ ਨਾਇਡੂ ਨੇ ਇਸ ਨੂੰ ‘ਪਹਿਲੀ ਨਜ਼ਰੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਮਸਲਾ’ ਦੱਸਦਿਆਂ ਲੋਕ ਸਭਾ ਸਪੀਕਰ ਕੋਲ ਭੇਜ ਦਿੱਤਾ ਹੈ। ਯਾਦਵ ਨੇ ਦੋਸ਼ ਲਾਇਆ ਸੀ ਕਿ ਰਾਹੁਲ ਨੇ ਵਿੱਤ ਮੰਤਰੀ ਤੇ ਸਦਨ ਦੇ ਆਗੂ ਅਰੁਣ  ਜੇਤਲੀ ਦਾ ਨਾਂ ਤੋੜ-ਮਰੋੜ ਕੇ ਪੇਸ਼ ਕਰਦਿਆਂ ਉਨ੍ਹਾਂ ਦਾ ਅਪਮਾਨ ਕਰਦਿਆਂ ‘ਮਰਿਆਦਾ ਦੀ ਉਲੰਘਣਾ’ ਕੀਤੀ ਹੈ। ਰਾਹੁਲ ਨੇ ਟਵੀਟ ਕੀਤਾ ਸੀ, ‘ਪਿਆਰੇ ਸ੍ਰੀ ਜੇਤਲਾਈ- ਭਾਰਤ ਨੂੰ ਇਹ ਯਾਦ ਕਰਾਉਣ ਲਈ ਤੁਹਾਡਾ ਸ਼ੁਕਰੀਆ ਕਿ ਸਾਡੇ ਪ੍ਰਧਾਨ ਮੰਤਰੀ ਜੋ ਕਹਿੰਦੇ ਹਨ ਉਨ੍ਹਾਂ ਦਾ ਕਦੇ ਵੀ ਉਹ ਮਤਲਬ ਨਹੀਂ ਹੁੰਦਾ। ਝੂਠੀ ਭਾਜਪਾ।’ ਇਸ ਟਵੀਟ ਨਾਲ ਉਨ੍ਹਾਂ ਨੇ ਸ੍ਰੀ ਮੋਦੀ ਵੱਲੋਂ ਆਪਣੇ ਤੋਂ ਪਹਿਲੇ ਪ੍ਰਧਾਨ ਮੰਤਰੀ ਬਾਰੇ ਦਿੱਤੀ ਤਕਰੀਰ ਅਤੇ ਰਾਜ ਸਭਾ ਵਿੱਚ ਸ੍ਰੀ ਜੇਤਲੀ ਵੱਲੋਂ ਕੀਤੀਆਂ ਟਿੱਪਣੀਆਂ ਦੀ ਵੀਡੀਓ ਵੀ ਪਾਈ ਸੀ।

 

 

fbbg-image

Latest News
Magazine Archive