ਟੈਨਿਸ: ਸ਼ੈਨਜ਼ੈਨ ਓਪਨ ’ਚ ਸ਼ਾਰਾਪੋਵਾ ਨੇ

ਐਲੀਸਨ ਨੂੰ ਹਰਾਇਆ


ਸ਼ੈਨਜ਼ੈਨ (ਚੀਨ) - ਪੰਜ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਮਾਰੀਆ ਸ਼ਾਰਾਪੋਵਾ ਨੇ ਇੱਕ ਸੈੱਟ ਨਾਲ ਪਛੜਨ ਤੋਂ ਬਾਅਦ ਵਾਪਸੀ ਕਰਦਿਆਂ ਅਮਰੀਕਾ ਦੀ ਐਲੀਸਨ ਰਿਸਕੇ ਨੂੰ ਹਰਾ ਕੇ ਅੱਜ ਸ਼ੈਨਜ਼ੈਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ।ਦੁਨੀਆਂ ਦੀ ਸਾਬਕਾ ਨੰਬਰ ਇੱਕ ਖਿਡਾਰਨ ਪਹਿਲੀ ਜਿੱਤ ਦੀ ਉਮੀਦ ਕਰ ਰਹੀ ਐਲੀਸਨ ਨੇ ਜਬਰਦਸਤ ਟੱਕਰ ਦਿੱਤੀ ਪਰ ਰੂਸ ਦੀ ਸ਼ਾਰਾਪੋਵਾ ਨੇ ਢਾਈ ਘੰਟਿਆਂ ਤੋਂ ਕੁੱਝ ਘੱਟ ਸਮੇਂ ਵਿੱਚ 3-6, 6-4, 6-2 ਨਾਲ ਮੈਚ ਜਿੱਤ ਲਿਆ। ਐਲੀਸਨ ਵੱਲੋਂ ਸ਼ੁਰੂਆਤੀ ਗੇੜ ਵਿੱਚ ਲੀਡ ਹਾਸਲ ਕਰ ਲੈਣ ਦੇ ਬਾਵਜੂਦ 34 ਵਿਨਰ ਲਾਏ ਜੋ ਵਿਰੋਧੀ ਖਿਡਾਰੀ ਤੋਂ ਕਰੀਬ ਤਿੰਨ ਗੁਣਾ ਵੱਧ ਰਹੇ।
ਦੁਨੀਆਂ ਦੀ 59ਵੇਂ ਨੰਬਰ ਦੀ ਖਿਡਾਰਨ ਸ਼ਾਰਾਪੋਵਾ ਨੇ 11 ਏਸ ਵੀ ਲਾਏ ਅਤੇ ਦਸ ਵਿੱਚੋਂ ਸੱਤ ਬਰੇਕ ਪੁਆਇੰਟ ਬਚਾਉਣ ਵਿੱਚ ਸਫਲ ਰਹੀ। ਫਰੈਂਚ ਓਪਨ ਚੈਂਪੀਅਨ ਅਤੇ ਦੂਜਾ ਦਰਜਾ ਯੇਲੇਨਾ ਓਸਤਾਪੈਂਕੋ ਨੂੰ ਚੈੱਕ ਗਣਰਾਜ ਦੀ ਕ੍ਰਿਸਟੀਨਾ ਪਲਿਸਕੋਵਾ ਦੇ ਖਿਲਾਫ਼ 1-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਨਾਗਲ ਟਾਟਾ ਓਪਨ ’ਚ ਹਾਰਿਆ
ਪੁਣੇ - ਸੁਮਿਤ ਨਾਗਲ ਦੀ ਸੱਤ ਮੈਚਾਂ ਦੀ ਜੇਤੂ ਮੁਹਿੰਮ ਅੱਜ ਟਾਟਾ ਓਪਨ ਮਹਾਰਾਸ਼ਟਰ ਵਿੱਚ ਹਾਰ ਦੇ ਨਾਲ ਖਤਮ ਹੋ ਗਈ। ਉਸਨੂੰ ਕੁਆਲੀਫਾਈਰ ਏਲਯਾ ਈਵਾਸ਼ਕਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਬੰਗਲੌਰ ਓਪਨ ਜੇਤੂ ਨਾਗਲ ਨੂੰ ਦਰਜਾਬੰਦੀ ਵਿੱਚ ਉਸ ਤੋਂ ਸੱਤ ਸਥਾਨ ਹੇਠਾਂ ਦੇ ਖਿਡਾਰੀ ਬੇਲਾਰੂਸ ਦੇ ਈਵਾਸ਼ਕਾ ਨੇ 6-3, 6- 3 ਨਾਲ ਮਾਤ ਦਿੱਤੀ। ਨਾਗਲ ਦੀ ਆਲਮੀ ਦਰਜਾਬੰਦੀ 223ਵੀਂ ਹੈ। ਦੋਵਾਂ ਵਿੱਚ ਇਹ ਦੂਜਾ ਮੈਚ ਸੀ। 2015 ਵਿੱਚ ਹੋਏ ਮੈਚ ਵਿੱਚ ਵੀ ਨਾਗਲ ਮਾਤ ਖਾ ਗਿਆ ਸੀ। ਈਵਾਸ਼ਕਾ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ਼ ਅਖ਼ਤਿਆਰ ਕਰ ਲਿਆ ਅਤੇ ਨਾਗਲ ਨੂੰ ਦਬਾਅ ਵਿੱਚ ਰੱਖਿਆ। ਉਸਨੇ ਵਧੇਰੇ ਸਹਿਜ ਗਲਤੀਆਂ ਨਹੀਂ ਕੀਤੀਆਂ ਜਿਸ ਕਰਨ ਨਾਗਲ ਨੂੰ ਆਪਣੀ ਰਣਨੀਤੀ ਬਾਰੇ ਮੁੜ ਸੋਚਣਾ ਪਿਆ। ਪਹਿਲੇ ਸੈੱਟ ਦੀ ਚੌਥੀ ਗੇਮ ਵਿੱਚ ਹੀ ਉਸ ਨੇ 4-1 ਦੀ ਲੀਡ ਲੈ ਲਈ। ਨਾਗਲ ਨੇ ਕਈ ਸਹਿਜ ਗਲਤੀਆਂ ਕੀਤੀਆਂ ਅਤੇ ਕਈ ਡਬਲ ਫਾਲਟ ਕੀਤੇ ਜਿਨ੍ਹਾਂ ਦਾ ਖ਼ਮਿਆਜ਼ਾ ਉਸਨੂੰ ਭੁਗਤਣਾ ਪਿਆ। ਦੂਜੇ ਸੈੱਟ ਦੀ ਪਹਿਲੀ ਗੇਮ ਵਿੱਚ ਹੀ ਨਾਗਲ ਦੀ ਸਰਵਿਸ ਟੁੱਟ ਗਈ। ਤੀਜੀ ਗੇਮ ਵਿੱਚ ਉਸਨੇ ਬਰੇਕ ਪੁਆਇੰਟ ਗਵਾਇਆ। ਇਸ ਤੋਂ ਬਾਅਦ ਉਸ ਕੋਲ ਵਾਪਸੀ ਦਾ ਕੋਈ ਮੌਕਾ ਨਹੀ ਬਚਿਆ ਸੀ ਅਤੇ ਡਬਲ ਫਾਲਟ ਦੇ ਨਾਲ ਉਸਨੇ ਮੈਚ ਗਵਾ ਦਿੱਤਾ।

 

 

fbbg-image

Latest News
Magazine Archive