ਉਪ ਚੋਣਾਂ: ਤਿੰਨ ਸੀਟਾਂ ਭਾਜਪਾ ਨੂੰ; ਇਕ ਸੀਟ

ਟੀਐਮਸੀ ਨੂੰ ਮਿਲੀ


ਨਵੀਂ ਦਿੱਲੀ - ਅੱਜ ਸੂਬਾਈ ਵਿਧਾਨ ਸਭਵਾਂ ਦੀਆਂ ਉਪ ਚੋਣਾਂ ਦੇ ਆਏ ਨਤੀਜਿਆਂ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਭਾਜਪਾ ਨੇ ਕਾਂਗਰਸ ਤੋਂ ਦੋ ਵਿਧਾਨ ਸਭਾ ਸੀਟਾਂ ਹਥਿਆ ਲਈਆਂ ਹਨ। ਪੱਛਮੀ ਬੰਗਾਲ ਵਿੱਚ ਟੀਐਮਸੀ ਨੇ ਇੱਕ ਸੀਟਾ ਜਿੱਤ ਲਈ ਹੈ। ਇਹ ਸੀਟ ਵੀ ਪਹਿਲਾਂ ਕਾਂਗਰਸ ਕੋਲ ਸੀ ਅਤੇ ਤਾਮਿਲਨਾਡੂ ਵਿੱਚ ਅੰਨਾਡੀਐਮ ਕੇ ਤੋਂ ਵੱਖ ਹੋਏ ਆਗੂ  ਟੀ ਟੀ ਵੀ ਦਿਨਾਕਰਨ ਜੇਤੂ ਰਹੇ ਹਨ।
ਕੋਲਕਾਤਾ - ਪੱਛਮੀ ਬੰਗਾਲ ਵਿੱਚ ਸੱਤਾਧਾਰੀ ਤ੍ਰਿਣਾਮੂਲ ਕਾਂਗਰਸ ਨੇ ਸਬਾਂਗ ਵਿਧਾਨ ਸਭਾ ਸੀਟ ਕਾਂਗਰਸ ਤੋਂ ਜਿੱਤ ਲਈ ਹੈ। ਸਬਾਂਗ ਵਿਧਾਨ ਸਭਾ ਹਲਕੇ ਦੀ ਉਪ ਚੋਣ ਦੇ ਅੱਜ ਆਏ ਨਤੀਜੇ ਅਨੁਸਾਰ ਟੀਐਮਸੀ ਦੀ ਉਮੀਦਵਾਰ ਗੀਤਾ ਰਾਣੀ ਭੂਨੀਆ ਨੇ 1, 06179 ਵੋਟਾ ਹਾਸਲ ਕੀਤੀਆਂ ਅਤੇ ਆਪਣੇ ਨਿਕਟ ਵਿਰੋਧੀ ਸੀਪੀਆਈ(ਐੱਮ) ਦੀ ਉਮੀਦਵਾਰ ਰੀਟਾ ਮੰਡਲ (41987 ਵੋਟਾਂ) ਨੂੰ ਹਰਾਇਆ। ਇੱਥੇ ਭਾਜਪਾ ਦਾ ਉਮੀਦਵਾਰ ਤੀਜੇ ਅਤੇ ਕਾਂਗਰਸ ਦਾ ਉਮੀਦਵਾਰ ਚੌਥੇ ਸਥਾਨ ਉੱਤੇ ਰਿਹਾ ਹੈ।
ਈਟਾਨਗਰ - ਭਾਜਪਾ ਨੇ ਅਰੁਣਾਚਲ ਪ੍ਰਦੇਸ਼ ਵਿੱਚ ਪੱਕੇ ਕਿਸਾਂਗ ਅਤੇ ਲਿਕਾਬਾਲੀ ਵਿਧਾਨ ਸਭਾ ਹਲਕੇ ਦੀਆਂ ਜ਼ਿਮਨੀ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ। ਪਹਿਲਾਂ ਇਹ ਦੋਵੇਂ ਸੀਟਾਂ ਕਾਂਗਰਸ ਕੋਲ ਸਨ। ਭਾਜਪਾ ਦੇ ਬੀਆਰ ਵਾਘੇ ਪੱਕੇ ਕਿਸਾਂਗ ਵਿਧਾਨ ਸਭਾ ਹਲਕੇ ਤੋਂ ਜੇਤੂ ਰਹੇ। ਉਨ੍ਹਾਂ ਨੇ ਕਾਂਗਰਸ ਦੇ ਸਾਬਕਾ ਉਪ ਮੁੱਖ ਮੰਤਰੀ ਕਾਮੇਂਗ ਡੋਲੋ ਨੂੰ 475 ਵੋਟਾਂ ਦੇ ਫਰਕ ਨਾਲ ਹਰਾਇਆ। ਲਿਕਾਬਾਲੀ ਤੋਂ ਭਾਜਪਾ ਦੇ ਕਰਡੋ ਨਾਇਗਯੋਰ ਨੇ 205 ਵੋਟਾਂ ਦੇ ਫਰਕ ਨਾਲ ਪੀਪੀਏ ਦੇ ਗੁਮਕੇ ਰਿਬਾ ਨੂੰ ਹਰਾਇਆ।
ਕਾਨਪੁਰ: ਉੱਤਰ ਪ੍ਰਦੇਸ਼ ਦੇ ਸਿਕੰਦਰਾ ਵਿਧਾਨ ਸਭਾ ਇਲਾਕੇ ਦੀ ਉਪ ਚੋਣ ਵਿੱਚ ਭਾਜਪਾ ਦੇ ਅਜੀਤਪਾਲ ਸਿੰਘ ਜੇਤੂ ਰਹੇ ਹਨ। ਇਹ ਸੀਟ ਪਹਿਲਾਂ ਵੀ ਭਾਜਪਾ ਕੋਲ ਹੀ ਸੀ। ਉਨ੍ਹਾਂ ਨੇ ਸਮਾਜਵਾਦੀ ਪਾਰਟੀ ਦੀ ਸੀਮਾਂ ਸਚਿਨ ਨੂੰ 11000 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ। ਇਹ ਹਲਕਾ ਮਰਹੂਮ ਡਾਕੂ ਸੁੰਦਰੀ ਫੂਲਨ ਦੇਵੀ ਨਾਲ ਸਬੰਧਤ ਰਿਹਾ ਹੈ।
ਚੇਨਈ - ਤਾਮਿਲਨਾਡੂ ਵਿੱਚ ਅੰਨਾਡੀਐਮਕੇ ਤੋਂ ਕੱਢੇ ਆਗੂ ਟੀਟੀਵੀ ਦਿਨਾਕਰਨ ਨੇ ਅੱਜ ਆਰ ਕੇ ਨਗਰ ਵਿਧਾਨ ਸਭਾ ਹਲਕੇ ਦੀ ਵਕਾਰੀ ਉਪ ਚੋਣ ਦੇ ਆਏ ਨਤੀਜੇ ਵਿੱਚ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਆਪਣੇ ਵਿਰੋਧੀ ਅੰਨਾਡੀਐਮਕੇ ਦੇ ਈ ਮਧੂਸੂਦਨਨ ਨੂੰ 40, 707 ਵੋਟਾਂ  ਨਾਲ ਹਰਾਇਆ।
 ਭਾਜਪਾ ਉਮੀਦਵਾਰ ਉੱਤੇ ਵਰ੍ਹਿਆ ਨੋਟਾ ਦਾ ਸੋਟਾ
ਚੇਨਈ - ਅੱਜ ਆਰ ਕੇ ਨਗਰ ਵਿਧਾਨ ਸਭਾ ਹਲਕੇ ਦੀ ਉਪ ਚੋਣ ਦੇ ਨਤੀਜੇ ਵਿੱਚ ਭਾਜਪਾ ਦੇ ਉਮੀਦਵਾਰ ਨੂੰ ਨੋਟਾ ਨੇ ਪਛਾੜ ਦਿੱਤਾ। ਹਲਕੇ ਵਿੱਚ ਕਿਸੇ ਵੀ ਉਮੀਦਵਾਰ ਨੂੰ ਨਾਪਸੰਦ ਕਰਨ ਵਾਲਿਆਂ ਦੀਆਂ ਵੋਟਾਂ 2373 ਰਹੀਆਂ ਅਤੇ ਭਾਜਪਾ ਦੇ ਉਮੀਦਵਾਰ ਕਾਰੂ ਨਾਗਾਰਾਜਨ ਨੂੰ 1, 417 ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਇੱਥੋਂ ਜੇਲ੍ਹ ਵਿੱਚ ਬੰਦ ਆਗੂ ਸ਼ਸ਼ੀਕਲਾ ਦੇ ਭਤੀਜੇ ਦਿਨਕਰਨ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।

 

Latest News
Magazine Archive