ਵਿਜੈ ਰੂਪਾਨੀ ਮੁੜ ਹੋਣਗੇ ਗੁਜਰਾਤ ਦੇ ਮੁੱਖ ਮੰਤਰੀ


ਗਾਂਧੀਨਗਰ - ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਨਜ਼ਦੀਕੀ ਵਿਜੈ ਰੂਪਾਨੀ ਦੂਜੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਉਨ੍ਹਾਂ ਨੂੰ ਨਿਰਵਿਰੋਧ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ। ਇਸ ਸਬੰਧੀ ਐਲਾਨ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਪਾਰਟੀ ਦੇ ਵਿਧਾਇਕਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਅੱਜ ਇੱਥੇ ਕੀਤਾ। ਉਨ੍ਹਾਂ ਦੱਸਿਆ ਕਿ ਨਿਤਿਨ ਪਟੇਲ ਉਪ ਮੁੱਖ ਮੰਤਰੀ ਹੋਣਗੇ। ਉਨ੍ਹਾਂ ਦੱਸਿਆ ਕਿ ਕੇਂਦਰੀ ਦਰਸ਼ਕਾਂ ਜਿਨ੍ਹਾਂ ਵਿੱਚ ਭਾਜਪਾ ਦੇ ਜਨਰਲ ਸਕੱਤਰ ਸਾਰੋਜ ਪਾਂਡੇ ਵੀ ਮੌਜੂਦ ਸਨ, ਦੀ ਹਾਜ਼ਰੀ ਵਿੱਚ ਭੁਪੇਂਦਰਾ ਸਿਨ੍ਹ ਚੁਦਾਸਮਾ ਨੇ ਰੂਪਾਨੀ ਅਤੇ ਪਟੇਲ ਦੇ ਨਾਂ ਦੀ ਤਜ਼ਵੀਜ ਪੇਸ਼ ਕੀਤੀ ਅਤੇ ਪੰਜ ਵਿਧਾਇਕਾਂ ਨੇ ਇਨ੍ਹਾਂ ਦੇ ਨਾਵਾਂ ਦੀ ਹਮਾਇਤ ਕੀਤੀ ਅਤੇ ਹੋਰ ਕੋਈ ਨਾਂ ਸਾਹਮਣੇ ਨਹੀਂ ਆਇਆ ਤੇ ਇਹ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹ ਗਈ। ਉਨ੍ਹਾਂ ਕਿਹਾ ਕਿ ਸ੍ਰੀ ਰੂਪਾਨੀ, ਵਿਧਾਇਕਾਂ ਨਾਲ ਮੁਲਾਕਾਤ ਕਰਕੇ ਰਾਜਪਾਲ ਓਪੀ ਕੋਹਲੀ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਇਸ ਦੌਰਾਨ ਗੁਜਰਾਤ ਦੇ ਲੂਨਾਵਾੜਾ ਦੇ ਵਿਧਾਇਕ ਰਤਨ ਸਿਨ੍ਹ ਰਠੋੜ ਨੇ ਗੁਜਰਾਤ ਦੇ ਰਾਜਪਾਲ ਨੂੰ ਪੱਤਰ ਲਿਖ ਕੇ ਭਾਜਪਾ ਨੂੰ ਸਰਕਾਰ ਬਣਾਉਣ ਲਈ ਆਪਣੀ ਹਮਾਇਤ ਦਿੱਤੀ ਹੈ।

 

 

fbbg-image

Latest News
Magazine Archive