ਸ਼ੁਕਰਾਨਾ ਦਿਵਸ ਮੌਕੇ ਪਟਨਾ ਸਾਿਹਬ ਰੁਸ਼ਨਾਇਆ


ਪਟਨਾ ਸਾਹਿਬ - ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੇ ਸ਼ੁਕਰਾਨਾ ਦਿਵਸ ਅਤੇ 351ਵੇਂ ਪ੍ਰਕਾਸ਼ ਪੁਰਬ ਦੇ ਸਬੰਧ ’ਚ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਕਰਾਏ ਜਾ ਰਹੇ ਸਮਾਗਮਾਂ ’ਚ ਦੇਸ਼-ਵਿਦੇਸ਼ ਤੋਂ ਸੰਗਤ ਹੁੰਮ-ਹੁੰਮਾ ਕੇ ਪਹੁੰਚ ਰਹੀ ਹੈ। ਪੰਜਾਬ ਤੋਂ ਚੱਲੀਆਂ ਤਿੰਨ ਵਿਸ਼ੇਸ਼ ਰੇਲ ਗੱਡੀਆਂ 23 ਦਸੰਬਰ ਨੂੰ ਇਥੇ ਪਹੁੰਚ ਜਾਣਗੀਆਂ। ਸੰਗਤ ਦੀਆਂ 62 ਰੇਲ ਗੱਡੀਆਂ ਪਿਛਲੇ ਤਿੰਨਾਂ ਦਿਨਾਂ ਤੋਂ ਪਟਨਾ ਸਾਹਿਬ ਪਹੁੰਚ ਰਹੀਆਂ ਹਨ। ਇਹ ਰੇਲ ਗੱਡੀਆਂ ਗੁਜਰਾਤ, ਅਹਿਮਦਾਬਾਦ, ਮੁੰਬਈ, ਕੋਲਕਾਤਾ, ਭੋਪਾਲ, ਦਿੱਲੀ ਅਤੇ ਹੋਰ ਕਈ ਥਾਵਾਂ ਤੋਂ ਆਈਆਂ ਹਨ।
ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਲਈ ਪਟਨਾ ਸ਼ਹਿਰ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ। ਬਿਹਾਰ ਸਰਕਾਰ ਵੱਲੋਂ ਸੰਗਤ ਨੂੰ ਜੀ ਆਇਆਂ ਕਹਿਣ ਲਈ ਥਾਂ-ਥਾਂ ਬੋਰਡ ਲਾਏ ਗਏ ਹਨ। ਇਨ੍ਹਾਂ ਬੋਰਡਾਂ ’ਤੇ ਲਿਖਿਆ ਹੈ, ‘ਪਟਨਾ ਹੈ ਫਿਰ ਸੇ ਤਿਆਰ, ਜੀ ਆਇਆਂ ਨੂੰ।’ ਬਿਹਾਰ ਸਰਕਾਰ ਨੇ ਇਨ੍ਹਾਂ ਸਮਾਗਮਾਂ ਨੂੰ ਸ਼ੁਕਰਾਨਾ ਸਮਾਰੋਹ ਦਾ ਨਾਂ ਦਿੱਤਾ ਹੈ ਅਤੇ ਪ੍ਰਕਾਸ਼ ਪੁਰਬ ਸਮਾਰੋਹ ਦੇ ਪ੍ਰਬੰਧਾਂ ਲਈ  ਬਿਹਾਰ ਸਰਕਾਰ ਪੂਰੀ ਤਰ੍ਹਾਂ ਨਾਲ ਪੱਬਾਂ ਭਾਰ ਹੈ। ਰੇਲਵੇ ਸਟੇਸ਼ਨ ਅਤੇ ਹਵਾਈ ਅੱਡੇ ਤੋਂ ਸੰਗਤ ਨੂੰ ਲਿਜਾਣ ਵਾਸਤੇ ਵਿਸ਼ੇਸ਼ ਬੱਸਾਂ ਚਲਾਈਆਂ ਗਈਆਂ ਹਨ ਅਤੇ ਸ਼ਹਿਰ ਅੰਦਰ ਆਟੋ-ਰਿਕਸ਼ੇ ਚੱਲ ਰਹੇ ਹਨ। ਸੰਗਤ ਲਈ ਸਾਰੀਆਂ ਆਵਾਜਾਈ ਸਹੂਲਤਾਂ ਮੁਫਤ ਹਨ। ਪ੍ਰਸ਼ਾਸਨਿਕ ਅਧਿਕਾਰੀ ਤੇ ਹੋਰ ਹੇਠਲੇ ਮੁਲਾਜ਼ਮਾਂ ਨੂੰ ਪੰਜਾਬੀ ਬੋਲਣੀ ਤੇ ਸਮਝਣੀ ਸਿਖਾਈ ਗਈ ਹੈ ਤਾਂ ਜੋ ਉਹ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਮਝ ਸਕਣ। ਹਰ ਜਾਣਕਾਰੀ ਦੇਣ ਤੋਂ ਪਹਿਲਾਂ ਮੁਲਾਜ਼ਮ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’ ਬੁਲਾਉਂਦੇ ਹਨ।
ਸ਼ਤਾਬਦੀ ਕਮੇਟੀ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ 23 ਦਸੰਬਰ ਤੋਂ ਸੰਤ  ਸਮਾਗਮ ਦੇ ਨਾਲ ਹੀ ਰਸਮੀ ਤੌਰ ’ਤੇ ਸਮਾਗਮ ਸ਼ੁਰੂ ਹੋ ਜਾਣਗੇ, ਜਿਹੜੇ 25 ਦਸੰਬਰ ਤਕ ਚੱਲਣਗੇ। ਉਨ੍ਹਾਂ ਦੱਸਿਆ ਕਿ ਸੰਗਤ ਦੇ ਰਹਿਣ ਲਈ ਬਾਈਪਾਸ ਅਤੇ ਗੁਰਦੁਆਰਾ ਕੰਗਣਘਾਟ ਵਿਖੇ ਟੈਂਟ ਸਿਟੀ ਬਣਾਈ ਗਈ ਹੈ।

 

 

fbbg-image

Latest News
Magazine Archive