- Government
- Iimmigration Direct
- British Columbia
- City Of Surrey
- Abbotsford
- Vancouver
- Richmond
- Health
- Fraser Health
- Vancouver Coastal Health
- Education
- The University Of British Columbia
- Simon Fraser University
- Kwantlen Polytechnic University
- University Of The Fraser Valley
- Media
- Apna Roots Newspaper
- Punjab Di Awaaz Newspaper
Click Here to Email Us
Or
directly send your Advertisement request to indo@telus.net

ਗੁਜਰਾਤ ਵਿੱਚ ‘ਕਮਲ’ ਖਿੜਨ ਨਾਲ ਪੰਜਾਬੀ ਕਿਸਾਨ ਮੁਰਝਾਏ
ਪੰਜਾਬੀ ਕਿਸਾਨਾਂ ਵਾਲੀ ਸੀਟ ’ਤੇ ਕਾਂਗਰਸ ਦਾ ‘ਹੱਥ’ ਰਿਹਾ ਉਪਰ;
ਕਿਸਾਨਾਂ ਦੀ ਟੇਕ ਹੁਣ ਸੁਪਰੀਮ ਕੋਰਟ ’ਤੇ
ਬਠਿੰਡਾ - ਗੁਜਰਾਤ ‘ਚ ਮੁੜ ‘ਕਮਲ’ ਖਿੜਨ ਬਾਅਦ ਪੰਜਾਬੀ ਕਿਸਾਨ ਦਹਿਲ ਗਏ ਹਨ। ਪੰਜਾਬੀ ਕਿਸਾਨ ਸਿਆਸੀ ਤਬਦੀਲੀ ਦੀ ਆਸ ਵਿੱਚ ਬੈਠੇ ਸਨ। ਭਾਵੇਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਵਿਧਾਨ ਸਭਾ ਸੀਟ ਅਬਡਾਸਾ ਤੋਂ ਕਾਂਗਰਸੀ ਉਮੀਦਵਾਰ ਪੀ.ਜਡੇਜਾ ਨੂੰ ਜਿਤਾ ਦਿੱਤਾ ਹੈ ਪਰ ਸੱਤਾ ਭਾਜਪਾ ਦੇ ਹੱਥ ਆਉਣ ਕਾਰਨ ਉਹ ਫਿਕਰਮੰਦ ਹਨ। ਦੱਸਣਯੋਗ ਹੈ ਕਿ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਸਾਲ 1964 ਵਿੱਚ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਤਹਿਤ ਪੰਜਾਬੀ ਕਿਸਾਨਾਂ ਨੂੰ ਗੁਜਰਾਤ ’ਚ ਜ਼ਮੀਨ ਅਲਾਟ ਕੀਤੀ ਸੀ। ਪਿਛਲੇ ਸਮੇਂ ਤੋਂ ਇਨ੍ਹਾਂ ਕਿਸਾਨਾਂ ’ਤੇ ਹਮਲੇ ਹੋ ਰਹੇ ਹਨ। ਬਹੁਤੇ ਕਿਸਾਨ ਗੁਜਰਾਤ ਛੱਡ ਕੇ ਆ ਗਏ ਹਨ।
ਭੁੱਜ ‘ਚ ਰਹਿੰਦੇ ਕਿਸਾਨ ਜਸਵੀਰ ਸਿੰਘ ਬਰਾੜ ਨੇ ਕਿਹਾ ਕਿ ਭਾਜਪਾ ਦੇ ਮੁੜ ਸੱਤਾ ’ਚ ਆਉਣ ਬਾਅਦ ਪੰਜਾਬੀ ਕਿਸਾਨਾਂ ਨੂੰ ਹੁਣ ਨਿਆਂ ਦੀ ਕੋਈ ਉਮੀਦ ਨਹੀਂ ਰਹੀ ਬਲਕਿ ਕਿਸਾਨਾਂ ‘ਚ ਭੈਅ ਵਧ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਭੁੱਜ ਇਲਾਕੇ ‘ਚ ਆਏ ਸਨ ਅਤੇ ਪੰਜਾਬੀ ਕਿਸਾਨਾਂ ਨੂੰ ਮਿਲੇ ਸਨ। ਮਨਪ੍ਰੀਤ ਨੇ ਭਰੋਸਾ ਦਿੱਤਾ ਸੀ ਕਿ ਕਾਂਗਰਸ ਸੱਤਾ ਵਿੱਚ ਆਈ ਤਾਂ ਪੰਜਾਬੀ ਕਿਸਾਨਾਂ ਨੂੰ ਤੱਤੀ ਵਾਅ ਨਹੀਂ ਲੱਗਣ ਦਿਆਂਗੇ। ਦੱਸਣਯੋਗ ਹੈ ਕਿ ਜ਼ਿਲ੍ਹਾ ਕੱਛ ਦੀ ਇਕੱਲੀ ਅਬਡਾਸਾ ਸੀਟ ਹੈ ਜਿਥੇ ਕਾਂਗਰਸ ਜਿੱਤੀ ਹੈ ਅਤੇ ਇਸ ਹਲਕੇ ਵਿੱਚ ਬਹੁਗਿਣਤੀ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਹੈ।
ਇਸ ਸਮੇਂ ਪੰਜਾਬੀ ਕਿਸਾਨਾਂ ਦੇ 28 ਕੇਸ ਸੁਪਰੀਮ ਕੋਰਟ ਵਿੱਚ ਚੱਲ ਰਹੇ ਹਨ। ਗੁਜਰਾਤ ਦੇ ਭੂ-ਮਾਫੀਆ ਦੀ ਮਾਰ ਝੱਲ ਰਹੇ ਰਵਿੰਦਰ ਸਿੰਘ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਕੋਈ ਆਸ ਨਹੀਂ ਹੈ ਬਲਕਿ ਭੂ-ਮਾਫੀਆ ਦੇ ਹੌਸਲੇ ਵਧ ਜਾਣੇ ਹਨ। ਕੱਛ ਦੇ ਪਿੰਡ ਕੁਠਾਰਾ ਦੇ ਪ੍ਰਿਥੀ ਸਿੰਘ ਅਤੇ ਮੋਹਨ ਸਿੰਘ ਨੇ ਕਿਹਾ ਕਿ ਹੁਣ ਤਾਂ ਸੁਪਰੀਮ ਕੋਰਟ ’ਤੇ ਹੀ ਟੇਕ ਰਹਿ ਗਈ ਹੈ। ਲੋਰੀਆ ਦੇ ਵਸਨੀਕ ਹਰਵਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਦੇ ਮੁੜ ਸੱਤਾ ‘ਚ ਆਉਣ ਕਰਕੇ ਪੰਜਾਬੀ ਕਿਸਾਨਾਂ ‘ਚ ਦਹਿਸ਼ਤ ਹੈ ਕਿਉਂਕਿ ਭਾਜਪਾ ਦੇ ਸਥਾਨਕ ਨੇਤਾ ਹੀ ਭੂ-ਮਾਫੀਆ ਦੀ ਪਿੱਠ ਥਾਪੜ ਰਹੇ ਹਨ।
ਦੱਸਣਯੋਗ ਹੈ ਕਿ ਪਿਛਲੀਆਂ ਚੋਣਾਂ ਵਿੱਚ ਵੀ ਅਬਡਾਸਾ ਸੀਟ ਤੋਂ ਕਿਸਾਨਾਂ ਨੇ ਕਾਂਗਰਸੀ ਉਮੀਦਵਾਰ ਜਿਤਾ ਦਿੱਤਾ ਸੀ, ਜੋ ਮਗਰੋਂ ਭਾਜਪਾ ’ਚ ਸ਼ਾਮਲ ਹੋ ਗਿਆ ਸੀ। ਕਿਸਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਐਤਕੀਂ ਕਿਸਾਨਾਂ ਵਿੱਚ ਗੁੱਸਾ ਜ਼ਿਆਦਾ ਸੀ, ਜਿਸ ਕਰਕੇ ਅਬਡਾਸਾ ਸੀਟ ਤੋਂ ਮੁੜ ਕਾਂਗਰਸ ਨੂੰ ਜਿਤਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਨੂੰ ਉਨ੍ਹਾਂ ਨੇ ਖੂਨ ਪਸੀਨਾ ਡੋਲ੍ਹ ਕੇ ਆਬਾਦ ਕੀਤਾ ਹੈ ਪਰ ਹੁਣ ਭੂ-ਮਾਫੀਆ ਇਸ ਜ਼ਮੀਨ ਨੂੰ ਹੜੱਪਣਾ ਚਾਹੁੰਦਾ ਹੈ।